ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦਾ ਫਨੀ ਵੀਡੀਓ ਸੋਸ਼ਲ ਮੀਡੀਆ 'ਤੇ ਜਿੱਤ ਰਹੀ ਹੈ ਪ੍ਰਸ਼ੰਸਕਾਂ ਦਾ ਦਿਲ

Sunday, Jun 20, 2021 - 12:24 PM (IST)

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦਾ ਫਨੀ ਵੀਡੀਓ ਸੋਸ਼ਲ ਮੀਡੀਆ 'ਤੇ ਜਿੱਤ ਰਹੀ ਹੈ ਪ੍ਰਸ਼ੰਸਕਾਂ ਦਾ ਦਿਲ

ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਸੋਸ਼ਲ ਮੀਡੀਆ ‘ਤੇ ਫਨੀ ਵੀਡੀਓ ਸਾਂਝਾ ਕਰਦੇ ਰਹਿੰਦੇ ਹਨ। ਇਸ ਸਭ ਦੇ ਚਲਦੇ ਉਨ੍ਹਾਂ ਦੀ ਇੱਕ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇਹ ਜੋੜੀ ਕਾਮੇਡੀ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਦੋਵੇਂ ਹਰਿਆਣਵੀ ਡਾਇਲਾਗ ਬੋਲਦੇ ਹੋਏ ਦਿਖਾਈ ਦੇ ਰਹੇ ਹਨ।

 
 
 
 
 
 
 
 
 
 
 
 
 
 
 

A post shared by Raj Kundra (@rajkundra9)


ਵੀਡੀਓ ਦੀ ਸ਼ੁਰੂਆਤ ਵਿਚ ਰਾਜ ਕੁੰਦਰਾ ਕਹਿੰਦਾ ਹੈ, ਕਾਸ਼ ਕਿ ਤੁਸੀਂ ਚੀਨੀ ਹੁੰਦੇ, ਕਦੇ ਤੂੰ ਵੀ ਮਿੱਠਾ ਬੋਲਦੀ। ਰਾਜ ਦੇ ਇਸ ਡਾਇਲਾਗ ਦਾ ਜਵਾਬ ਦਿੰਦਿਆ ਸ਼ਿਲਪਾ ਸ਼ੈੱਟੀ ਕਹਿੰਦੀ ਹੈ, ਕਾਸ਼ ਕਿ ਤੁਸੀਂ ਅਦਰਕ ਹੁੰਦਾ, ਮੈਂ ਤੁਹਾਨੂੰ ਕੁੱਟ ਕੇ ਚਾਹ ਵਿੱਚ ਪਾ ਕੇ ਉਬਾਲਦੀ ਉਸ ਨੂੰ ਪੀ ਜਾਂਦੀ। ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੀ ਇਸ ਵਾਇਰਲ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 
 

A post shared by Raj Kundra (@rajkundra9)

ਇਸ ਦੇ ਨਾਲ ਹੀ ਪ੍ਰਸ਼ੰਸਕ ਟਿੱਪਣੀ ਕਰਕੇ ਮਜ਼ਾਕੀਆ ਪ੍ਰਤੀਕਿਰਿਆ ਵੀ ਦੇ ਰਹੇ ਹਨ। ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੀ ਇਸ ਵੀਡੀਓ ਨੂੰ ਇੰਸਟਾਗਰਾਮ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ।


author

Aarti dhillon

Content Editor

Related News