ਮੱਕਾ-ਮਦੀਨਾ ’ਚ ਸਾਬਕਾ ਅਦਾਕਾਰਾ ਸਨਾ ਖ਼ਾਨ ਨੇ ਮਨਾਈ ਈਦ ,ਲੋਕਾਂ ਨੂੰ ਵੰਡਿਆ ਖਾਣ-ਪੀਣ ਦਾ ਸਮਾਨ

Tuesday, May 03, 2022 - 05:13 PM (IST)

ਮੱਕਾ-ਮਦੀਨਾ ’ਚ ਸਾਬਕਾ ਅਦਾਕਾਰਾ ਸਨਾ ਖ਼ਾਨ ਨੇ ਮਨਾਈ ਈਦ ,ਲੋਕਾਂ ਨੂੰ ਵੰਡਿਆ ਖਾਣ-ਪੀਣ ਦਾ ਸਮਾਨ

ਮੁੰਬਈ : ਅੱਜ ਦੇਸ਼ ਭਰ ’ਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਹਾਲਾਂਕਿ ਕਈ ਦੇਸ਼ਾਂ ’ਚ ਇਕ ਦਿਨ ਪਹਿਲਾਂ ਹੀ ਚੰਨ ਨਜ਼ਰ ਆਉਣ ਕਾਰਨ ਈਦ ਕੱਲ੍ਹ 2 ਮਈ ਨੂੰ ਹੀ ਮਨਾਈ ਗਈ ਸੀ। ਸੋਸ਼ਲ ਮੀਡੀਆ ’ਤੇ ਆਮ ਲੋਕਾਂ ਤੋਂ ਲੈ ਕੇ ਫ਼ਿਲਮੀ ਸਿਤਾਰੇ ਇਕ-ਦੂਜੇ ਨੂੰ ਈਦ ਦੇ ਜਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਸਾਬਕਾ ਅਦਾਕਾਰਾ ਸਨਾ ਖਾਨ ਨੇ ਵੀ ਪ੍ਰਸ਼ੰਸਕਾਂ ਨਾਲ ਈਦ ਮਨਾਉਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਨੂੰ ਕਾਫੀ ਪਸੰਦ ਅਤੇ ਦੇਖਿਆ ਜਾ ਰਿਹਾ ਹੈ। ਸਨਾ ਖ਼ਾਨ ਨੇ 2 ਮਈ ਨੂੰ ਸਾਊਦੀ ਅਰਬ ਦੇ ਮਦੀਨਾ ’ਚ ਪਤੀ ਮੁਫ਼ਤੀ ਨਾਲ ਈਦ ਮਨਾਈ। ਉੱਥੇ ਇਸ ਜੋੜੇ ਨੇ ਖੂਬਸੂਰਤ ਪੋਜ਼ ਵੀ ਦਿੱਤੇ। ਨੀਲੇ ਰੰਗ ਦੇ ਹਿਜ਼ਾਬ ’ਚ ਸਨਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਪਤੀ ਸਫ਼ੇਦ ਕੁੜਤੇ ’ਚ ਸ਼ਾਨਦਾਰ ਪੋਜ਼ ਦੇ ਰਹੇ ਸਨ। ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਸਨਾ ਨੇ ਕੈਪਸ਼ਨ ’ਚ ਲਿਖਿਆ ‘ਮੇਰੇ ਦਿਲ ’ਚ ‘ਮਦੀਨਾ ਮੁਨੱਵਰਾਹ ’ ਲਈ ਪਿਆਰ ਦੀ ਲੰਬੀ ਗੱਲਬਾਤ  ਹੈ। ਮਾਸ਼ਾਅੱਲ੍ਹਾ ਮਦੀਨਾ ’ਚ ਸਾਡੇ ਜੀਵਨ ਦਾ ਸੂਰਜ ਡੁੱਬਣ ਦਿਓ।

PunjabKesari

ਅਸਲ ’ਚ ਇਸ ਤਸਵੀਰ ਨੂੰ ਕਲਿੱਕ ਕਰਨ ਲਈ ਇਸ ਜਗ੍ਹਾ ’ਤੇ ਜਾਣ ਲਈ ਵਿਸ਼ੇਸ਼ ਇਜਾਜ਼ਤ ਲਈ ਗਈ ਸੀ। ਇਸ ਤੋਂ ਇਲਾਵਾ ਸਨਾ ਨੇ ਉੱਥੋਂ ਦਾ ਇਕ ਵੀਡੀਓ ਵੀ ਸਾਂਝਾ ਕੀਤਾ । ਜਿਸ ’ਚ ਉਹ ਔਰਤਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਵੰਡਦੇ ਹੋਏ ਸਾਰਿਆਂ ਦੇ ਚਿਹਰੇ ’ਤੇ ਖੁਸ਼ੀ ਫ਼ੈਲਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸਾਬਕਾ ਅਦਾਕਾਰਾ ਕਾਲੇ ਹਿਜ਼ਾਬ ’ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ -ਸਾਂਝੀ ਕਰਨ ਦੀ ਖੁਸ਼ੀ ਸ਼ਬਦਾਂ ਤੋਂ ਬਾਹਰ ਹੈ। ਸਾਨੂੰ ਇੱਥੇ ਹੋਣ ਦਾ ਮੌਕਾ ਦੇਣ ਲਈ ਅੱਲ੍ਹਾ ਦਾ ਧੰਨਵਾਦ ਨਹੀਂ ਕਰ ਸਕਦੇ ।

PunjabKesari

JazakAllah khair ਹਰ ਉਸ ਚੀਜ਼ ਲਈ ਜੋ ਤੁਸੀਂ ਸਾਡੇ ਲਈ ਕੀਤਾ ਹੈ। ਅੱਲ੍ਹਾ ਤੁਹਾਡੀ ਖ਼ਿਦਮਤ ਨੂੰ ਕੁਬੂਲ ਕਰੇ । ਹਮੇਸ਼ਾ ਸਾਡੇ ਲਈ ਇੰਨੀ ਪਰਾਹੁਣਚਾਰੀ ਕਰਨ ਲਈ ਧੰਨਵਾਦ। ਸਨਾ ਖ਼ਾਨ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਉਨ੍ਹਾਂ ਦੀ ਤਾਰੀਫ਼ ਵੀ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿਆਹ ਤੋਂ ਬਾਅਦ ਸਨਾ ਦੇ ਪਤੀ ਅਨਸ ਸੈਅਈਦ ਨਾਲ ਇਹ ਦੂਜੀ ਈਦ ਹੈ। ਸਨਾ ਖਾਨ, ਇੰਡਸਟਰੀ ਦਾ ਜਾਣਿਆ-ਪਛਾਣਿਆ ਚਿਹਰਾ ਹੈ। 2020 ’ਚ ਗਲੈਮਰ ਇੰਡਸਟਰੀ ਨੂੰ ਛੱਡ ਕੇ ਅੱਲ੍ਹਾ ਦੇ ਰਾਹ ’ਤੇ ਚੱਲਣ ਦਾ ਫ਼ੈਸਲਾ ਲਿਆ ਸੀ। ਆਪਣੇ ਫ਼ੈਸਲੇ ਦਾ ਐਲਾਨ ਕਰਨ ਤੋਂ ਬਾਅਦ ਉਸਨੇ ਇਸਲਾਮਿਕ ਵਿਦਵਾਨ ਮੁਫ਼ਤੀ ਅਨਸ ਨਾਲ ਵਿਆਹ ਕਰਵਾ ਲਿਆ।

PunjabKesari


author

Anuradha

Content Editor

Related News