ਆਰੀਅਨ ਖ਼ਾਨ ਦੀ ਰਿਹਾਈ ਲਈ ਖ਼ਾਸ ਮੰਤਰਾਂ ਦਾ ਜਾਪ ਕਰ ਰਹੇ ਹਨ ਵਿਦੇਸ਼ੀ ਦੋਸਤ
Wednesday, Oct 27, 2021 - 04:52 PM (IST)
ਮੁੰਬਈ- ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਲਈ ਬੁੱਧਵਾਰ ਦਾ ਦਿਨ ਬਹੁਤ ਖਾਸ ਹੈ। 27 ਅਕਤੂਬਰ ਨੂੰ ਬੰਬਈ ਹਾਈਕੋਰਟ 'ਚ ਮੁੰਬਈ ਕਰੂਜ਼ ਡਰੱਗ ਮਾਮਲੇ 'ਚ ਉਸ ਦੀ ਬੇਲ 'ਤੇ ਫ਼ੈਸਲਾ ਸੁਣਾਇਆ ਜਾਵੇਗਾ। ਮੰਗਲਵਾਰ ਨੂੰ ਇਸ ਕੇਸ ਦੇ ਦੋਸ਼ੀਆਂ ਨੂੰ ਬੇਲ ਮਿਲ ਗਈ ਹੈ।
ਅਜਿਹੇ 'ਚ ਉਮੀਦ ਲਗਾਈ ਜਾ ਰਹੀ ਹੈ ਕਿ ਸ਼ਾਹਰੁਖ ਦੇ ਲਾਡਲੇ ਨੂੰ ਵੀ ਇਸ ਮਾਮਲੇ 'ਚ ਜ਼ਮਾਨਤ ਮਿਲ ਜਾਵੇਗੀ। ਖ਼ਾਨ ਪਰਿਵਾਰ ਅਤੇ ਬਾਲੀਵੁੱਡ ਸਮੇਤ ਆਰੀਅਨ ਦੇ ਵਿਦੇਸ਼ 'ਚ ਮੌਜੂਦ ਦੋਸਤ ਉਨ੍ਹਾਂ ਦੇ ਘਰ ਵਾਪਸ ਆਉਣ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਹ ਕਾਰਨ ਹੈ ਕਿ ਆਰੀਅਨ ਖ਼ਾਨ ਦੀ ਰਿਹਾਈ ਲਈ ਉਨ੍ਹਾਂ ਦੇ ਦੋਸਤ ਖ਼ਾਸ ਮੰਤਰਾਂ ਦਾ ਜਾਪ ਕਰ ਰਹੇ ਹਨ। ਇਕ ਅੰਦਰੂਨੀ ਸੂਤਰ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਆਰੀਅਨ ਦੇ ਦੋਸਤਾਂ ਨੇ ਟੈਨਸ਼ਨ ਨੂੰ ਘੱਟ ਕਰਨ ਅਤੇ ਉਨ੍ਹਾਂ ਦੀ ਜ਼ਮਾਨਤ ਲਈ ਪਵਿੱਤਰ Nichiren Buddhism mantra- Nam Myoho Renge Kyo ਦਾ ਜਾਪ ਕੀਤਾ ਹੈ।
ਇਸ ਮੰਤਰ ਨੂੰ ਦੁਨੀਆ ਭਰ 'ਚ ਵੱਖ-ਵੱਖ ਕਾਰਨਾਂ ਨਾਲ ਗਰੁੱਪ chants ਲਈ ਵਰਤੋਂ ਕੀਤਾ ਗਿਆ ਹੈ। ਆਰੀਅਨ ਖ਼ਾਨ ਦੇ ਦੋਸਤ ਦੁਨੀਆ ਦੇ ਵੱਖ-ਵੱਖ ਹਿੱਸੇ ਤੋਂ ਆਉਂਦੇ ਹਨ। ਉਨ੍ਹਾਂ ਦੇ ਕੁਝ ਦੋਸਤਾਂ ਨੇ ਹਫਤਾਵਾਰੀ ਆਧਾਰ 'ਤੇ Nam Myoho Renge Kyo ਮੰਤਰ ਦਾ ਜਾਪ ਕੀਤਾ।
ਆਰੀਅਨ ਖ਼ਾਨ ਦੇ ਕਈ ਦੋਸਤ ਕਾਫੀ ਅਧਿਆਤਮਕ ਹਨ। ਉਹ ਹਰ ਸੰਭਵ ਤਰੀਕੇ ਨਾਲ ਆਰੀਅਨ ਖ਼ਾਨ ਦੀ ਮਦਦ ਕਰਨਾ ਚਾਹੁੰਦੇ ਹਨ। ਉਹ ਆਰੀਅਨ ਖ਼ਾਨ ਦੇ ਬਾਰੇ 'ਚ ਮਾਂ ਗੌਰੀ ਖ਼ਾਨ ਤੋਂ ਪਲ-ਪਲ ਦੀ ਅਪਡੇਟ ਲੈ ਰਹੇ ਹਨ। ਆਰੀਅਨ ਭਾਰਤ ਆਉਣ ਤੋਂ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਤੋਂ ਫਿਲਮਮੇਕਿੰਗ ਸਟਡੀ ਕਰ ਰਹੇ ਸਨ। ਉਹ ਕੋਰੋਨਾ ਦੇ ਦੌਰਾਨ ਭਾਰਤ ਪਰਤੇ ਸਨ।