ਪੈਸਿਆਂ ਲਈ ਇਸ ਹਸੀਨਾ ਨੇ ਕਈ ਮਰਦਾਂ ਨਾਲ ਬਣਾਏ ਸਬੰਧ; ਅਦਾਕਾਰਾ ਨੇ ਖੁਦ ਕੀਤਾ ਖੁਲਾਸਾ
Wednesday, Jul 09, 2025 - 11:23 AM (IST)

ਮੁੰਬਈ – ਮਾਡਲ, ਅਦਾਕਾਰਾ ਅਤੇ ਰੀਐਲਿਟੀ ਸ਼ੋਜ਼ ਦੀ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਸ਼ਰਲਿਨ ਚੋਪੜਾ ਹਮੇਸ਼ਾ ਹੀ ਆਪਣੇ ਬੇਬਾਕ ਬਿਆਨਾਂ ਅਤੇ ਵਿਵਾਦਤ ਫੋਟੋਸ਼ੂਟ ਕਾਰਨ ਚਰਚਾ ਵਿੱਚ ਰਹੀ ਹੈ। ਹਾਲ ਹੀ ਵਿੱਚ, ਉਨ੍ਹਾਂ ਨੇ ਆਪਣੇ ਅਤੀਤ ਬਾਰੇ ਇਕ ਇੰਟਰਵਿਊ ਵਿੱਚ ਖੁਲਾਸਾ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਸ਼ਰਲਿਨ ਨੇ ਸਵੀਕਾਰ ਕੀਤਾ ਕਿ ਉਹ ਆਪਣੇ ਜੀਵਨ ਦੇ ਇਕ ਦੌਰ ਵਿੱਚ ਪੈਸਿਆਂ ਦੀ ਲੋੜ ਕਰਕੇ ਵੱਖ ਵੱਖ ਮਰਦਾਂ ਨਾਲ "ਕੰਪੈਨਿਅਨਸ਼ਿਪ" ਜਾਂ "ਫਿਜ਼ੀਕਲ ਰਿਲੇਸ਼ਨ" ਵਿੱਚ ਰਹੀ।
ਇਹ ਵੀ ਪੜ੍ਹੋ: ਆਲੀਆ ਭੱਟ ਦੀ ਸਾਬਕਾ ਸੈਕਟਰੀ ਗ੍ਰਿਫਤਾਰ, ਅਦਾਕਾਰਾ ਨੂੰ ਹੀ ਲਾ ਗਈ ਸੀ 77 ਲੱਖ ਦਾ ਚੂਨਾ
ਸ਼ਰਲਿਨ ਚੋਪੜਾ ਨੇ ਕੀ ਕਿਹਾ?
ਇੱਕ ਇੰਟਰਵਿਊ ਦੌਰਾਨ ਸ਼ਰਲਿਨ ਨੇ ਦੱਸਿਆ, ਇਹ ਉਹ ਦੌਰ ਸੀ ਜਦੋਂ ਮੇਰੀ ਆਮਦਨ ਬਹੁਤ ਘੱਟ ਸੀ। ਮੈਨੂੰ ਲੱਗਦਾ ਸੀ ਕਿ ਮੇਰੇ ਕੋਲ ਹੋਰ ਕੋਈ ਚੋਣ ਨਹੀਂ। ਮੈਂ ਕਈ ਰਾਤਾਂ ਅਜਿਹੇ ਮਰਦਾਂ ਨਾਲ ਗੁਜਾਰੀਆਂ, ਜੋ ਮੈਨੂੰ ਦਿਲੋਂ ਨਹੀਂ ਜਾਣਦੇ ਸਨ, ਸਿਰਫ਼ ਪੈਸਾ ਦੇ ਰਹੇ ਸਨ। ਉਹ ਰਾਤਾਂ ਮੇਰੇ ਲਈ ਅੰਦਰੋਂ ਖੋਖਲਾ ਕਰਨ ਵਾਲੀਆਂ ਸਨ। ਮੈਂ ਇੱਕ ਚੀਜ਼ ਵਾਂਗ ਮਹਿਸੂਸ ਕਰਦੀ ਸੀ, ਇਨਸਾਨ ਨਹੀਂ। ਪਰ ਮੈਂ ਇਹ ਚੋਣ ਆਪਣੀ ਇੱਛਾ ਨਾਲ ਕੀਤੀ ਸੀ, ਮਜ਼ਬੂਰੀ ਸੀ ਪਰ ਫੈਸਲਾ ਮੇਰਾ ਸੀ।
ਇਹ ਵੀ ਪੜ੍ਹੋ: 'ਮੈਂ ਆਪਣੀ ਮਾਂ ਦੀ ਕਾਤਲ ਹਾਂ...', ਬੌਬੀ ਡਾਰਲਿੰਗ ਨੇ ਕੀਤੇ ਰੋਂਗਟੇ ਖੜੇ ਕਰਦੇ ਖੁਲਾਸੇ
ਪਛਤਾਵਾ
ਸ਼ਰਲਿਨ ਚੋਪੜਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਪਿਛਲੀ ਜ਼ਿੰਦਗੀ 'ਤੇ ਪਛਤਾਵਾ ਹੈ। ਉਸ ਨੇ ਕਿਹਾ ਜਦੋਂ ਮੈਂ ਪਿਛਲੇ ਅਨੁਭਵਾਂ ਨੂੰ ਯਾਦ ਕਰਦੀ ਹਾਂ, ਤਾਂ ਅੱਜ ਵੀ ਮੇਰੀਆਂ ਅੱਖਾਂ ਭਰ ਜਾਂਦੀਆਂ ਹਨ। ਪਰ ਮੈਂ ਹੌਸਲਾ ਰੱਖਿਆ, ਬਚ ਕੇ ਨਿਕਲੀ, ਤੇ ਹੁਣ ਮੈਂ ਹੋਰ ਕੁੜੀਆਂ ਨੂੰ ਇਨ੍ਹਾਂ ਗਲਤ ਰਾਹਾਂ ਤੋਂ ਬਚਣ ਦਾ ਸੰਦੇਸ਼ ਦੇਣਾ ਚਾਹੁੰਦੀ ਹਾਂ।
ਇਹ ਵੀ ਪੜ੍ਹੋ: ਕੀ ਆਮਿਰ ਖਾਨ ਨੇ GF ਗੌਰੀ ਨਾਲ ਕਰਵਾ ਲਿਆ ਹੈ ਤੀਜਾ ਵਿਆਹ, ਅਦਾਕਾਰ ਨੇ ਕੀਤਾ ਵੱਡਾ ਖੁਲਾਸਾ
ਕਰੀਅਰ ਦੀ ਸ਼ੁਰੂਆਤ ਅਤੇ ਮੌਜੂਦਾ ਹਾਲਤ
ਸ਼ਰਲਿਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਉਸ ਨੇ ਕਈ ਬੋਲਡ ਫਿਲਮਾਂ ਵਿੱਚ ਕੰਮ ਕੀਤਾ, ਜਿਵੇਂ Kamasutra 3D, ਅਤੇ Red Swastik। ਉਹ ਰਿਐਲਿਟੀ ਸ਼ੋਅ 'ਬਿਗ ਬੌਸ 3' ਵਿੱਚ ਵੀ ਦਿਖਾਈ ਦਿੱਤੀ। ਅੱਜਕੱਲ੍ਹ ਉਹ ਸੋਸ਼ਲ ਮੀਡੀਆ, ਨਾਰੀ-ਸੰਬੰਧੀ ਮੁੱਦਿਆਂ ਤੇ ਅਧਿਕਾਰਾਂ 'ਤੇ ਆਵਾਜ਼ ਚੁੱਕ ਰਹੀ ਹੈ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਗੀਤਕਾਰ ਨੇ ਛੱਡੀ ਦੁਨੀਆ
ਸੰਦੇਸ਼
ਸ਼ਰਲਿਨ ਚਾਹੁੰਦੀ ਹੈ ਕਿ ਜਿਹੜੇ ਨੌਜਵਾਨ ਪੈਸਿਆਂ ਦੀ ਲੋੜ ਕਰਕੇ ਗਲਤ ਰਾਹ ਚੁਣ ਰਹੇ ਹਨ, ਉਹ ਸੂਝ-ਬੂਝ ਨਾਲ ਫੈਸਲੇ ਲੈਣ।
ਇਹ ਵੀ ਪੜ੍ਹੋ: ਪਿਓ-ਪੁੱਤ ਦੋਵਾਂ ਨਾਲ ਰੋਮਾਂਸ ਕਰ ਚੁੱਕੀ ਹੈ ਇਹ ਅਦਾਕਾਰਾ, ਦਿੱਤੇ ਸਨ ਬੋਲਡ ਸੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8