ਕੇ ਦੀਪ ਦੀ ਅੰਤਿਮ ਅਰਦਾਸ ਮੌਕੇ ਪੁੱਜੇ ਬੈਂਸ ਤੇ ਸੁਰਿੰਦਰ ਸ਼ਿੰਦਾ, ਪਰਿਵਾਰ ਨੇ ਕੀਤੀ ''ਪਦਮ ਸ਼੍ਰੀ ਐਵਾਰਡ'' ਦੀ ਮੰਗ

10/31/2020 4:00:52 PM

ਜਲੰਧਰ (ਬਿਊਰੋ) - ਪੰਜਾਬ ਦੇ ਲੋਕ ਗਾਇਕ ਅਤੇ ਕਾਮੇਡੀ ਕਿੰਗ ਵਜੋਂ ਜਾਣੇ ਜਾਂਦੇ ਕੇ ਦੀਪ ਦੀ ਬੀਤੇ ਦਿਨੀਂ ਬਿਮਾਰੀ ਦੇ ਚਲਦਿਆਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਅੰਤਮ ਅਰਦਾਸ ਕਰਵਾਈ ਗਈ। ਇਸ ਮੌਕੇ ਕਈ ਨਾਮੀ ਕਲਾਕਾਰ ਪਹੁੰਚੇ। ਕਲਾਕਾਰਾਂ ਤੋਂ ਇਲਾਵਾ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਲੀਡਰ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਵੀ ਪਹੁੰਚੇ। ਇਸ ਦੌਰਾਨ ਕੇ ਦੀਪ ਦੀ ਧੀ ਬਿੱਲੀ ਨੇ ਕਿਹਾ ਕਿ ਉਨ੍ਹਾਂ ਦੀਆਂ ਅਧੂਰੀਆਂ ਐਲਬਮ ਨੂੰ ਵੱਡੇ ਪੱਧਰ 'ਤੇ ਮੁੜ ਤੋਂ ਰਿਲੀਜ਼ ਕੀਤਾ ਜਾਵੇਗਾ। ਇਸ ਦੌਰਾਨ ਸੁਰਿੰਦਰ ਸ਼ਿੰਦਾ ਨੇ ਵੀ ਉਨ੍ਹਾਂ ਦੀ ਗਾਇਕੀ ਦੀ ਸ਼ਲਾਘਾ ਕੀਤੀ।

PunjabKesari

ਦੱਸ ਦਈਏ ਕਿ ਆਪਣੇ ਪਿਤਾ ਦੀਆਂ ਉਪਲਬਧੀਆਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦੀ ਧੀ ਬਿੱਲੀ ਨੇ ਕਿਹਾ ਕਿ ਮੇਰੇ ਪਿਤਾ ਦੀ ਅੰਤਿਮ ਇੱਛਾ ਸੀ ਕਿ ਉਨ੍ਹਾਂ ਨੂੰ ਪਦਮਸ਼੍ਰੀ ਐਵਾਰਡ ਨਾਲ ਨਿਵਾਜਿਆ ਜਾਵੇ। ਇਸ ਤੋਂ ਇਲਾਵਾ ਸਰਕਾਰਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਅਧੂਰੀਆਂ ਐਲਬਮ ਰਿਲੀਜ਼ ਕੀਤੀਆਂ ਜਾਣ।

PunjabKesari

ਉਧਰ ਬਲਵਿੰਦਰ ਬੈਂਸ ਨੇ ਕਿਹਾ ਕਿ ਕੇ ਦੀਪ ਨੂੰ ਗਾਇਕੀ ਦੀ ਜਾਂਚ ਸੀ, ਉਨ੍ਹਾਂ ਦੇ ਗੀਤਾਂ ਰਾਹੀਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਧਰ ਸੁਰਿੰਦਰ ਸ਼ਿੰਦਾ ਨੇ ਵੀ ਕਿਹਾ ਕਿ ਕੇ ਦੀਪ ਅਜਿਹੀ ਸਖਸ਼ੀਅਤ ਸਨ, ਜਿਨ੍ਹਾਂ ਨੇ ਬਾਲੀਵੁੱਡ 'ਚ ਵੀ ਆਪਣੀ ਪੂਰੀ ਛਾਪ ਛੱਡੀ ਸੀ। ਉਨ੍ਹਾਂ ਕਿਹਾ ਕਿ ਤੱਤਕਾਲੀ ਬਾਲੀਵੁੱਡ ਦੇ ਵੱਡੇ ਅਦਾਕਾਰ ਰਜਿੰਦਰ ਕੁਮਾਰ ਨੇ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਕਿਹਾ ਕਿ ਜਗਮੋਹਣ ਕੌਰ ਨਾਲ ਉਨ੍ਹਾਂ ਦੀ ਜੋੜੀ ਕਾਫ਼ੀ ਪਸੰਦ ਕੀਤੀ ਗਈ ਸੀ।

PunjabKesari

ਦੱਸਣਯੋਗ ਹੈ ਕਿ ਪੰਜਾਬੀ ਗਾਇਕੀ 'ਚ ਕੇ ਦੀਪ ਅਤੇ ਜਗਮੋਹਨ ਕੌਰ ਦੀ ਦੋਗਾਣਾ ਗਾਇਕੀ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਸੀ। 'ਬਾਬਾ ਵੇ ਕਲਾ ਮਰੋੜ' ਤੇ 'ਤੇਰਾ ਬੜਾ ਕਰਾਰਾ ਪੂਦਨਾ' ਵਰਗੇ ਕਈ ਚਰਚਿਤ ਗੀਤ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਉਣ ਵਾਲੇ ਕੇ ਦੀਪ ਦੇ ਜਾਣ ਨਾਲ ਪੰਜਾਬੀ ਸੰਗੀਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਦੱਸ ਦਈਏ ਕੀ ਕੇ ਦੀਪ ਦਾ ਜਨਮ 10 ਦਸੰਬਰ 1940 'ਚ ਹੋਇਆ ਸੀ। 

PunjabKesari


sunita

Content Editor

Related News