ਗਾਇਕ ਕੇ.ਕੇ ਨੂੰ ਅੰਤਿਮ ਯਾਤਰਾ ''ਤੇ ਲਿਜਾਣ ਲਈ ਘਰ ਪਹੁੰਚੀ ਫੁੱਲਾਂ ਨਾਲ ਸਜੀ ਐਂਬੂਲੈਂਸ
Thursday, Jun 02, 2022 - 12:30 PM (IST)
ਬਾਲੀਵੁੱਡ ਡੈਸਕ: ਮਸ਼ਹੂਰ ਗਾਇਕ ਕੇ.ਕੇ. ਦਾ ਬੀਤੇ ਦਿਨੀਂ ਕੋਲਕਤਾ ’ਚ ਇਕ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਅਚਾਨਕ ਬੀਮਾਰ ਹੋ ਜਾਣ ਕਾਰਨ ਉਸਦੀ ਮੌਤ ਹੋ ਗਈ। ਉਸ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਹੁਣ ਪਰਿਵਾਰ ਗਾਇਕ ਦੀ ਦੇਹ ਨੂੰ ਏਅਰ ਇੰਡੀਆ ਦੀ ਫ਼ਲਾਈਟ ਰਾਹੀਂ ਮੁੰਬਈ ਲੈ ਗਿਆ ਹੈ ਜਿੱਥੇ ਅੱਜ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਗਾਇਕ ਕੇ.ਕੇ. ਨੇ ਮਿਊਜ਼ਿਕ ਲਈ ਛੱਡੀ ਸੀ ਨੌਕਰੀ, ਹਿੰਦੀ-ਬੰਗਾਲੀ ਸਮੇਤ ਕਈ ਭਾਸ਼ਾਵਾਂ 'ਚ ਗਾਏ ਗਾਣੇ
ਕੇ.ਕੇ. ਨੂੰ ਅੰਤਿਮ ਯਾਤਰਾ ’ਤੇ ਲੈ ਜਾਣ ਲਈ ਐਂਬੂਲੈਂਸ ਅੰਧੇਰੀ ਵਰਸੋਵਾ ਸਥਿਤ ਉਨ੍ਹਾਂ ਦੇ ਘਰ ਪਹੁੰਚ ਗਈ ਹੈ। ਜਿੱਥੋਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ। ਤਸਵੀਰਾਂ ’ਚ ਦੇਖ ਸਕਦੇ ਹੋ ਕਿ ਗਾਇਕ ਦੇ ਦੇਹ ਨੂੰ ਸ਼ਮਸ਼ਾਨ ਘਾਟ ਲੈ ਕੇ ਜਾਣ ਵਾਲੀ ਐਂਬੂਲੈਂਸ ਫ਼ੁੱਲਾਂ ਨਾਲ ਸੱਜੀ ਹੋਈ ਹੈ।
ਦੱਸ ਦੇਈਏ ਕਿ ਕੇ.ਕੇ. 31ਮਈ ਨੂੰ ਇਕ ਸ਼ੋਅ ਦੇ ਲਈ ਕੋਲਕਤਾ ਪਹੁੰਚੇ ਸੀ। ਜਿੱਥੇ ਉਨ੍ਹਾਂ ਨੇ 20ਗੀਤ ਗਾ ਕੇ ਮਹਿਫ਼ਲ ਜਮਾਈ ਸੀ। ਇਨ੍ਹਾਂ ਸਾਰੇ ਗੀਤਾਂ ’ਚੋਂ ਇਕ ਆਖ਼ਰੀ ਗੀਤ ‘ਪਲ’ ਸੱਚ ਸਾਬਤ ਹੋ ਗਿਆ।
ਇਹ ਵੀ ਪੜ੍ਹੋ: ਯੋਗੀ ਆਦਿਤਿਆਨਾਥ ਦੇਖਣਗੇ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’, ਲਖਨਊ ’ਚ ਹੋਵੇਗੀ ਸਪੈਸ਼ਲ ਸਕ੍ਰੀਨਿੰਗ
ਪ੍ਰਦਰਸ਼ਨ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ ਅਤੇ ਹਸਪਤਾਲ ’ਚ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 53 ਸਾਲ ਦੀ ਉਮਰ ’ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਅਤੇ ਪ੍ਰਸ਼ੰਸਕ ਕਾਫੀ ਸਦਮੇ ’ਚ ਹਨ।