2015 : ਬਾਲੀਵੁੱਡ ਦੀਆਂ ''ਭੇਜਾਫ੍ਰਾਈ'' ਫਿਲਮਾਂ

12/21/2015 4:55:48 PM

ਮੁੰਬਈ : ਸਾਲ 2015 ਵਿਚ ਬਾਲੀਵੁੱਡ ''ਚ ਜਿੱਥੇ ਇਕ ਤੋਂ ਵਧ ਕੇ ਇਕ ਫਿਲਮਾਂ ਆਈਆਂ, ਉਥੇ ਕੁਝ ਅਜਿਹੀਆਂ ਫਿਲਮਾਂ ਵੀ ਰਿਲੀਜ਼ ਹੋਈਆਂ, ਜਿਨ੍ਹਾਂ ਨੂੰ ਵੇਖ ਕੇ ਦਰਸ਼ਕਾਂ ਦੇ ਸਿਰ ''ਚ ਪੀੜ ਹੋਣ ਲੱਗ ਪਈ। ਆਓ, ਤਸਵੀਰਾਂ ਰਾਹੀਂ ਤੁਹਾਨੂੰ ਅਜਿਹੀਆਂ ਹੀ ਕੁਝ ਫਿਲਮਾਂ ਬਾਰੇ ਦੱਸਦੇ ਹਾਂ। 
ਅਜਿਹੀਆਂ ਫਿਲਮਾਂ ਵਿਚ ਪਹਿਲੇ ਨੰਬਰ ''ਤੇ ਹੈ ਫਿਲਮ ''ਸ਼ਾਨਦਾਰ''। ਸ਼ਾਹਿਦ ਕਪੂਰ ਅਤੇ ਆਲੀਆ ਭੱਟ ਵਰਗੇ ਸਿਤਾਰਿਆਂ ਦੀ ਇਹ ਫਿਲਮ ਵੇਖ ਕੇ ਕਾਫੀ ਨਿਰਾਸ਼ਾ ਹੋਈ। ''ਕੁਈਨ'' ਵਰਗੀ ਫਿਲਮ ਬਣਾ ਚੁੱਕੇ ਵਿਕਾਸ ਬਹਿਲ ਤੋਂ ਅਜਿਹੀ ਫਿਲਮ ਦੀ ਉਮੀਦ ਨਹੀਂ ਸੀ। ਜਿਥੇ ਫਿਲਮ ਦੀ ਕੋਈ ਕਹਾਣੀ ਨਹੀਂ ਸੀ ਉਥੇ ਸਿਤਾਰਿਆਂ ਦੀ ਐਕਟਿੰਗ ਵੀ ਦਰਸ਼ਕਾਂ ਨੂੰ ਸਿਨੇਮਾ ਘਰਾਂ ਵਿਚ ਬਿਠਾ ਨਹੀਂ ਸਕੀ। 
ਦੂਜੇ ਨੰਬਰ ''ਤੇ ਸੀ ਫਿਲਮ ''ਬ੍ਰਦਰਜ਼''। ਫਿਲਮ ਦਾ ਟ੍ਰੇਲਰ ਤਾਂ ਬਹੁਤ ਦਮਦਾਰ ਸੀ ਪਰ ਫਿਲਮ ਇਕਦਮ ਬੇਕਾਰ। ਫਿਲਮ ਵਿਚ ਨਾ ਤਾਂ ਕੋਈ ਦਮ ਸੀ, ਨਾ ਡਾਇਲਾਗ ਅਤੇ ਨਾ ਹੀ ਐਕਟਿੰਗ। ਫਿਲਮ ਵੇਖ ਕੇ ਲੱਗਦਾ ਸੀ ਕਿ ਫਿਲਮ ਮੇਕਰਜ਼ ਦਰਸ਼ਕਾਂ ਨੂੰ ਬੇਵਕੂਫ ਸਮਝਦੇ ਹਨ। 
ਤੀਸਰੇ ਨੰਬਰ ''ਤੇ ਹੈ ਅਨੁਰਾਗ ਕੱਸ਼ਯਪ ਦੀ ਫਿਲਮ ''ਬੌਂਬੇ ਵੇਲਵੈੱਟ''। 90 ਕਰੋੜ ਦੀ ਲਾਗਤ ਨਾਲ ਬਣੀ ਇਸ ਫਿਲਮ ਵਿਚ ਰਣਬੀਰ ਕਪੂਰ ਅਤੇ ਅਨੁਸ਼ਕਾ ਸ਼ਰਮਾ ਵਰਗੇ ਵੱਡੇ ਸਿਤਾਰਿਆਂ ਨੇ ਕੰਮ ਕੀਤਾ ਪਰ ਫਿਲਮ ਦਰਸ਼ਕਾਂ ਨੂੰ ਖੁਸ਼ ਨਹੀਂ ਕਰ ਸਕੀ। ਇਹ ਫਿਲਮ ਲੋਕਾਂ ਲਈ ਸਿਰਦਰਦ ਸਾਬਿਤ ਹੋਈ। 
ਅਗਲਾ ਨੰਬਰ ਹੈ ਰਾਮ ਕਪੂਰ ਅਤੇ ਸੰਨੀ ਲਿਓਨ ਦੀ ਫਿਲਮ ''ਕੁਛ-ਕੁਛ ਲੋਚਾ ਹੈ'' ਫਿਲਮ ਵਿਚ ਨਾ ਤਾਂ ਰਾਮ ਕਪੂਰ ਦੀ ਐਕਟਿੰਗ ਨਜ਼ਰ ਆਈ ਅਤੇ ਨਾ ਹੀ ਸੰਨੀ ਲਿਓਨ ਦਾ ਗਲੈਮਰ, ਕਹਾਣੀ ਤਾਂ ਦੂਰ ਦੀ ਗੱਲ ਹੈ। ਫਿਲਮ ਏਨੀ ਵਾਹਿਆਤ ਸੀ ਕਿ ਦਰਸ਼ਕਾਂ ਲਈ 10 ਮਿੰਟ ਬੈਠਣਾ ਔਖਾ ਹੋ ਗਿਆ। 
ਰਣਬੀਰ ਅਤੇ ਜੈਕਲੀਨ ਦੀ ਫਿਲਮ ''ਰਾਏ'' ਵੀ ਇਸੇ ਕਤਾਰ ਵਿਚ ਆਉਂਦੀ ਹੈ। ਪ੍ਰਚਾਰ ਦੌਰਾਨ ਫਿਲਮ ਨੂੰ ਥ੍ਰੀਲਰ ਦੱਸਿਆ ਗਿਆ ਪਰ ਇਹ ਥ੍ਰੀਲਰ ਤੋਂ ਜ਼ਿਆਦਾ ਇਹ ਡਰਾਮਾ ਨਜ਼ਰ ਆਈ, ਉਹ ਵੀ ਏਨਾ ਲੰਮਾ ਕਿ ਦਰਸ਼ਕ ਸੌਂ ਗਏ। 
ਇਮਰਾਨ ਹਾਸ਼ਮੀ ਦੀ ਫਿਲਮ ''ਮਿਸਟਰ ਐਕਸ'' ਵੀ ਦਰਸ਼ਕਾਂ ਨੂੰ ਬਿਠਾਈ ਰੱਖਣ ਵਿਚ ਨਾਕਾਮਯਾਬ ਰਹੀ। ਲੋਕਾਂ ਨੂੰ ਇਹ ਫਿਲਮ ਬਿਲਕੁਲ ਪਸੰਦ ਨਹੀਂ ਆਈ।
ਸੰਨੀ ਲਿਓਨ ਦੀ ਫਿਲਮ ''ਏਕ ਪਹੇਲੀ ਲੀਲਾ'' ਵੀ ਪਕਾ ਦੇਣ ਵਾਲੀਆਂ ਫਿਲਮਾਂ ਵਿਚੋਂ ਇਕ ਸੀ। ਕਹਾਣੀ, ਨਿਰਦੇਸ਼ਨ ਅਤੇ ਕਲਾਕਾਰਾਂ ਦੀ ਐਕਟਿੰਗ ਸਭ ਦੇ ਮਾਮਲੇ ਵਿਚ ਇਹ ਫਿਲਮ ਫੇਲ੍ਹ ਰਹੀ। 
ਸ਼ਗੁਫਤਾ ਰਫੀਕ ਦੀ ਲੇਖਣੀ ਨਾਲ ਸਜੀ ਫਿਲਮ ''ਹਮਾਰੀ ਅਧੂਰੀ ਕਹਾਨੀ'' ਤੋਂ ਲੋਕਾਂ ਨੂੰ ਕਾਫੀ ਉਮੀਦਾਂ ਸਨ ਪਰ ਫਿਲਮ ਉਨ੍ਹਾਂ ਉਮੀਦਾਂ ''ਤੇ ਖਰੀ ਨਹੀਂ ਉਤਰ ਸਕੀ। ਹਾਲਾਂਕਿ ਕਹਾਣੀ ਚੰਗੀ ਅਤੇ ਸੱਚੀ ਸੀ ਪਰ ਡਾਇਲਾਗ ਪੱਖੋਂ ਫਿਲਮ ਮਾਰ ਖਾ ਗਈ। 
ਅਕਸ਼ੈ ਕੁਮਾਰ ਦੀ ਫਿਲਮ ''ਸਿੰਘ ਇਜ਼ ਬਲਿੰਗ'' ਵੀ ਅਜਿਹੀ ਫਿਲਮ ਸੀ, ਜਿਸ ਵਿਚਲੀ ਕਾਮੇਡੀ ਨੇ ਲੋਕਾਂ ਨੂੰ ਹਸਾਉਣ ਦੀ ਥਾਂ ਪਕਾਉਣ ਦਾ ਕੰਮ ਕੀਤਾ।


Related News