SO CUTE ! ਵਿਆਹ ਤੋਂ ਬਾਅਦ ਸਾਹਮਣੇ ਆਈ ਅੰਮ੍ਰਿਤਾ-ਅਨਮੋਲ ਦੀ ਪਹਿਲੀ ਤਸਵੀਰ

05/21/2016 5:14:57 PM

ਮੁੰਬਈ : ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਵ ਅਤੇ ਰੇਡੀਓ ਜੌਕੀ ਅਨਮੋਲ ਬੀਤੀ 15 ਮਈ ਨੂੰ ਵਿਆਹ ਦੇ ਬੰਧਨ ''ਚ ਬੁੱਝ ਚੁੱਕੇ ਹਨ। ਅਨਮੋਲ ਨੇ ਇਹ ਖ਼ਬਰ ਟਵਿਟਰ ਅਤੇ ਫੇਸਬੁੱਕ ''ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ।  ਵਿਆਹ ਤੋਂ ਬਾਅਦ ਦੋਹਾਂ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ''ਚ ਦੋਵੇਂ ਬਹੁਤ ਪਿਆਰੇ ਲੱਗ ਰਹੇ ਹਨ। 
ਅੰਮ੍ਰਿਤਾ ਅਤੇ ਅਨਮੋਲ ਇਸ ਤਸਵੀਰ ''ਚ ਬੜੇ ਪਿਆਰ ਨਾਲ ਇਕ-ਦੂਜੇ ਨੂੰ ਤੱਕ ਰਹੇ ਹਨ ਅਤੇ ਬੜੇ ਖੁਸ਼ ਨਜ਼ਰ ਆ ਰਹੇ ਹਨ। ਆਸ ਕਰਦੇ ਹਾਂ ਕਿ ਦੋਵੇਂ ਇਸੇ ਤਰ੍ਹਾਂ ਖੁਸ਼ ਰਹਿਣ ਅਤੇ ਆਪਣਾ ਵਿਆਹੁਤਾ ਜੀਵਨ ਖੁਸ਼ੀ-ਖੁਸ਼ੀ ਬਿਤਾਉਣ।


Related News