ਡਾਇਰੈਕਟਰ ਮਨਦੀਪ ਚਾਹਲ ਦੀ ਫ਼ਿਲਮ “ਨਿਡਰ” ਦਾ ਫ਼ਸਟ ਲੁੱਕ ਪੋਸਟਰ ਰਿਲੀਜ਼
Wednesday, Oct 13, 2021 - 07:27 PM (IST)
ਮੁੰਬਈ-ਫ਼ਿਲਮ ਡਾਇਰੈਕਟਰ ਮਨਦੀਪ ਚਾਹਲ ਦੀ ਨਵੀਂ ਫ਼ਿਲਮ “ਨਿਡਰ” ਦਾ ਫ਼ਸਟ ਲੁੱਕ ਪੋਸਟਰ ਰਿਲੀਜ਼ ਹੋ ਗਿਆ ਹੈ। ਪੰਜਾਬੀ ਸਿਨੇਮੇ ਦੇ ਇਤਿਹਾਸ ਦੀ ਇਹ ਪਹਿਲੀ ਫ਼ਿਲਮ ਹੋਵੇਗੀ ਜੋ ਇੱਕੋ ਸਮੇਂ ਤਿੰਨ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ। ਫ਼ਿਲਮ ਦੇ ਪੋਸਟਰ ਮੁਤਾਬਕ ਇਹ ਫ਼ਿਲਮ ਪੰਜਾਬੀ ਦੇ ਨਾਲ-ਨਾਲ ਹਿੰਦੀ ਅਤੇ ਤੇਲਗੂ ਭਾਸ਼ਾ 'ਚ ਵੀ ਇੱਕੋ ਸਮੇ ਰਿਲੀਜ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦਾ ਕਹਿਰ, ਇਕ ਦਿਨ 'ਚ ਹੋਈ 984 ਲੋਕਾਂ ਦੀ ਮੌਤ
ਇਸ ਫ਼ਿਲਮ ਜ਼ਰੀਏ ਬਾਲੀਵੁੱਡ ਦੇ ਨਾਮਵਾਰ ਅਦਾਕਾਰ ਮੁਕੇਸ਼ ਰਿਸ਼ੀ ਦੇ ਪੁੱਤਰ ਰਾਘਵ ਰਿਸ਼ੀ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ ਕਰ ਰਹੇ ਹਨ। ਇਸ ਫਿਲਮ ਜ਼ਰੀਏ ਦਰਸ਼ਕ ਪਹਿਲੀ ਵਾਰ ਇਸ ਪਿਓ ਪੁੱਤਰ ਦੀ ਅਦਾਕਾਰੀ ਜੋੜੀ ਨੂੰ ਪਰਦੇ ‘ਤੇ ਇਕੱਠੇ ਕੰਮ ਕਰਦਿਆਂ ਦੇਖਣਗੇ। ਇਸ ਫ਼ਿਲਮ ਰਾਹੀਂ ਹੀ ਇਕ ਖ਼ੂਬਸੂਰਤ ਅਦਾਕਾਰਾ ਕੁਲਨੂਰ ਬਰਾੜ ਵੀ ਬਤੌਰ ਹੀਰੋਇਨ ਪੰਜਾਬੀ ਸਿਨਮੇ 'ਚ ਆਪਣੀ ਸ਼ੁਰੂਆਤ ਕਰੇਗੀ।
ਇਹ ਵੀ ਪੜ੍ਹੋ : ਸੂ ਚੀ ਨੇ ਕੋਰੋਨਾ ਨਿਯਮਾਂ ਨੂੰ ਤੋੜਨ ਦੇ ਦੋਸ਼ ਤੋਂ ਕੀਤਾ ਇਨਕਾਰ
ਮਨਦੀਪ ਚਾਹਲ ਵੱਲੋਂ ਡਾਇਰੈਕਟ ਕੀਤੀ ਅਤੇ ਬਾਲੀਵੁੱਡ ਲੇਖਕ ਮਾਰੂਕ ਮਿਰਜ਼ਾ ਬੇਗ ਦੀ ਲਿਖੀ ਗਈ ਇਸ ਫ਼ਿਲਮ 'ਚ ਦਰਸ਼ਕ ਵਿੰਦੂ ਦਾਰਾ ਸਿੰਘ, ਸ਼ਵਿੰਦਰ ਮਾਹਲ,ਮਹਾਵੀਰ ਭੁੱਲਰ, ਸਰਦਾਰ ਸੋਹੀ, ਦੀਪ ਮਨਦੀਪ, ਵਿਕਰਮਜੀਤ ਵਿਰਕ, ਰੋਜ ਜੇ ਕੌਰ ਸਮੇਤ ਕਈ ਨਾਮੀ ਚਿਹਰੇ ਨਜ਼ਰ ਆਉਂਣਗੇ। ਗੇੜੀ ਰੂਟ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਐਕਸ਼ਨ ਭਰਪੂਰ ਫ਼ਿਲਮ ਨਾਲ ਪੰਜਾਬੀ ਸਿਨੇਮੇ ਨੂੰ ਜਿੱਥੇ ਇਕ ਨਵਾਂ ਐਕਸ਼ਨ ਹੀਰੋ ਮਿਲੇਗਾ ਉੱਥੇ ਇਸ ਫ਼ਿਲਮ ਦੇ ਇੱਕੋ ਸਮੇਂ ਹੋਰ ਭਾਸ਼ਾਵਾਂ 'ਚ ਰਿਲੀਜ਼ ਹੋਣ ਨਾਲ ਪੰਜਾਬੀ ਫਿਲਮਾਂ ਲਈ ਨਵਾਂ ਰਾਹ ਵੀ ਖੁੱਲ੍ਹੇਗਾ।
ਇਹ ਵੀ ਪੜ੍ਹੋ : ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਉਪਲੱਬਧ ਕਰਵਾਏਗਾ ਅਮਰੀਕਾ : ਤਾਲਿਬਾਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।