‘ਭੂਤ ਪੁਲਿਸ’ ’ਚ ਯਾਮੀ ਗੌਤਮ ਤੇ ਜੈਕਲੀਨ ਫਰਨਾਂਡੀਜ਼ ਇਸ ਅੰਦਾਜ਼ ’ਚ ਆਉਣਗੀਆਂ ਨਜ਼ਰ, ਦੇਖੋ ਫਰਸਟ ਲੁੱਕ ਪੋਸਟਰ

Friday, Jul 09, 2021 - 10:57 AM (IST)

‘ਭੂਤ ਪੁਲਿਸ’ ’ਚ ਯਾਮੀ ਗੌਤਮ ਤੇ ਜੈਕਲੀਨ ਫਰਨਾਂਡੀਜ਼ ਇਸ ਅੰਦਾਜ਼ ’ਚ ਆਉਣਗੀਆਂ ਨਜ਼ਰ, ਦੇਖੋ ਫਰਸਟ ਲੁੱਕ ਪੋਸਟਰ

ਮੁੰਬਈ (ਬਿਊਰੋ)– ਹਾਰਰ ਕਾਮੇਡੀ ਫ਼ਿਲਮ ‘ਭੂਤ ਪੁਲਿਸ’ ਓ. ਟੀ. ਟੀ. ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ਵੀ. ਆਈ. ਪੀ. ’ਤੇ ਰਿਲੀਜ਼ ਹੋਵੇਗੀ। ਫ਼ਿਲਮ ’ਚ ਸੈਫ ਅਲੀ ਖ਼ਾਨ, ਅਰਜੁਨ ਕਪੂਰ, ਜੈਕਲੀਨ ਫਰਨਾਂਡੀਜ਼ ਤੇ ਯਾਮੀ ਗੌਤਮ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਸੈਫ ਤੇ ਅਰਜੁਨ ਦੇ ਕਿਰਦਾਰਾਂ ਤੋਂ ਬਾਅਦ ਹੁਣ ਜੈਕਲੀਨ ਫਰਨਾਂਡੀਜ਼ ਤੇ ਯਾਮੀ ਗੌਤਮ ਦੀ ਲੁੱਕ ਸਾਹਮਣੇ ਆਈ ਹੈ।

ਫ਼ਿਲਮ ਦੀ ਟੀਮ ਨੇ ‘ਭੂਤ ਪੁਲਿਸ’ ਨੂੰ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਕਰਨ ਦੀ ਜਾਣਕਾਰੀ 5 ਜੁਲਾਈ ਨੂੰ ਦਿੱਤੀ ਸੀ। ਹਾਲਾਂਕਿ ਅਜੇ ਰਿਲੀਜ਼ ਦੀ ਤਾਰੀਖ਼ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਫ਼ਿਲਮ ’ਚ ਯਾਮੀ ਮਾਇਆ ਨਾਮ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਉਸ ਦੀ ਖੂਬਸੂਰਤੀ ਤੋਂ ਆਕਰਸ਼ਿਤ ਹੈ। ਪੋਸਟਰ ’ਚ ਯਾਮੀ ਨੂੰ ਹੱਥ ’ਚ ਮਸ਼ਾਲ ਨਾਲ ਇਨਟੈਂਸ ਲੁੱਕ ’ਚ ਦਿਖਾਇਆ ਗਿਆ ਹੈ। ਨਿਰਦੇਸ਼ਕ ਆਦਿਤਿਆ ਧਰ ਨਾਲ ਵਿਆਹ ਤੋਂ ਬਾਅਦ ਯਾਮੀ ਦੀ ਇਹ ਪਹਿਲੀ ਰਿਲੀਜ਼ ਹੋਵੇਗੀ।

PunjabKesari

ਯਾਮੀ ਗੌਤਮ ਦੀ ਪਹਿਲੀ ਡਾਇਰੈਕਟ ਓ. ਟੀ. ਟੀ. ਰਿਲੀਜ਼ ‘ਗਿੰਨੀ ਵੈੱਡਜ਼ ਸੰਨੀ’ ਹੈ, ਜਿਸ ਦਾ ਪ੍ਰੀਮੀਅਰ 2020 ’ਚ ਨੈੱਟਫਲਿਕਸ ’ਤੇ ਹੋਇਆ ਸੀ। ਇਸ ਫ਼ਿਲਮ ’ਚ ਵਿਕਰਾਂਤ ਮੈਸੀ ਨੇ ਯਾਮੀ ਨਾਲ ਮੁੱਖ ਭੂਮਿਕਾ ਨਿਭਾਈ ਸੀ। ਪਹਿਲਾਂ ਜੈਕਲੀਨ ਫਰਨਾਂਡੀਜ਼ ਦਾ ਲੁੱਕ ਸਾਹਮਣੇ ਆਇਆ ਸੀ, ਜੋ ਕਿ ਕਨਿਕਾ ਨਾਮ ਦਾ ਕਿਰਦਾਰ ਨਿਭਾਅ ਰਹੀ ਹੈ।

PunjabKesari

ਜੈਕਲੀਨ ਆਪਣੇ ਹੱਥ ’ਚ ਹੰਟਰ ਫੜ ਕੇ ਪੋਸਟਰ ’ਚ ਬਿੰਦਾਸ ਅੰਦਾਜ਼ ’ਚ ਦਿਖਾਈ ਦੇ ਰਹੀ ਹੈ। ਜੈਕਲੀਨ ਤੇ ਯਾਮੀ ਦੀ ਲੁੱਕ ਬੁੱਧਵਾਰ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਮਹਾਨ ਅਦਾਕਾਰ ਦਿਲੀਪ ਕੁਮਾਰ ਦੇ ਦਿਹਾਂਤ ਕਾਰਨ ਇਸ ਨੂੰ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਸੀ।

PunjabKesari

‘ਭੂਤ ਪੁਲਿਸ’ ਦਾ ਨਿਰਦੇਸ਼ਨ ਪਵਨ ਕ੍ਰਿਪਲਾਨੀ ਨੇ ਕੀਤਾ ਹੈ। ਫ਼ਿਲਮ ’ਚ ਸੈਫ ਵਿਭੂਤੀ ਨਾਮ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਅਰਜੁਨ ਕਪੂਰ ਦੇ ਕਿਰਦਾਰ ਦਾ ਨਾਂ ਚਿਰੌਂਜੀ ਹੈ। ਦੋਵਾਂ ਦੀ ਪਹਿਲੀ ਲੁੱਕ ਸੋਮਵਾਰ ਨੂੰ ਸਾਹਮਣੇ ਆਈ ਸੀ। ਇਹ ਫ਼ਿਲਮ ਸਤੰਬਰ ’ਚ ਰਿਲੀਜ਼ ਹੋਣ ਦੀ ਸੰਭਾਵਨਾ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News