ਨੇਹਾ-ਰੋਹਨ ਸਮੇਤ ਇਹ ਜੋੜੀਆਂ ਮਨਾ ਰਹੀਆਂ ਨੇ ਵਿਆਹ ਤੋਂ ਬਾਅਦ ਪਹਿਲਾ ਕਰਵਾ ਚੌਥ

11/04/2020 3:52:05 PM

ਜਲੰਧਰ (ਬਿਊਰੋ)– ਅੱਜ ਦੇਸ਼-ਵਿਦੇਸ਼ਾਂ ’ਚ ਵੱਸਦੀਆਂ ਭਾਰਤੀ ਸੁਹਾਗਣਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਿਆ ਹੈ। ਆਮ ਲੋਕਾਂ ਦੇ ਨਾਲ-ਨਾਲ ਕਈ ਸੈਲੇਬ੍ਰਿਟੀਜ਼ ਜੋੜੇ ਵੀ ਅਜਿਹੇ ਹਨ, ਜੋ ਵਿਆਹ ਤੋਂ ਬਾਅਦ ਆਪਣਾ ਪਹਿਲਾ ਕਰਵਾ ਚੌਥ ਮਨਾ ਰਹੇ ਹਨ।

Rohanpreet Singh & Neha Kakkar

PunjabKesari

24 ਅਕਤੂਬਰ ਨੂੰ ਵਿਆਹ ਦੇ ਬੰਧਨ ’ਚ ਬੱਝੇ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਪਹਿਲਾ ਕਰਵਾ ਚੌਥ ਮਨਾ ਰਹੇ ਹਨ। ਦੋਵਾਂ ਨੇ ਸਿੱਖ ਤੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਹੈ।

Rana Daggubati & Miheeka

PunjabKesari

ਸਾਊਥ ਦੇ ਸੁਪਰਸਟਾਰ ਰਾਣਾ ਡੱਗੂਬਾਤੀ ਨੇ 8 ਅਗਸਤ ਨੂੰ ਮਿਹਿਕਾ ਬਜਾਜ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦਾ ਵਿਆਹ ਕਾਫੀ ਯਾਦਗਾਰ ਰਿਹਾ। ਮਿਹਿਕਾ ਰਾਣਾ ਡੱਗੂਬਾਤੀ ਲਈ ਵਿਆਹ ਤੋਂ ਬਾਅਦ ਪਹਿਲਾ ਕਰਵਾ ਚੌਥ ਰੱਖ ਰਹੀ ਹੈ।

Niti Taylor & Parikshit Bawa

PunjabKesari

ਅਦਾਕਾਰਾ ਨੀਤੀ ਟੇਲਰ ਨੇ ਵੀ ਆਪਣੇ ਬਚਪਨ ਦੇ ਦੋਸਤ ਪ੍ਰੀਕਸ਼ਿਤ ਬਾਬਾ ਨਾਲ ਵਿਆਹ ਕਰਵਾਇਆ ਹੈ। ਦੋਵਾਂ ਦਾ ਵਿਆਹ 13 ਅਗਸਤ ਨੂੰ ਗੁਰੂਗ੍ਰਾਮ ਦੇ ਗੁਰਦੁਆਰਾ ਸਾਹਿਬ ’ਚ ਹੋਇਆ। ਵਿਆਹ ਤੋਂ ਬਾਅਦ ਨੀਤੀ ਦਾ ਵੀ ਇਹ ਪਹਿਲਾ ਕਰਵਾ ਚੌਥ ਹੈ।

Puja Banerjee & Kunal Verma

PunjabKesari

ਸਿਰਫ ਇਹੀ ਨਹੀਂ, ਇਨ੍ਹਾਂ ਤੋਂ ਇਲਾਵਾ ਪੂਜਾ ਬੈਨਰਜੀ, ਸੰਗੀਤਾ ਚੌਹਾਨ, ਕਾਜਲ ਅਗਰਵਾਲ ਤੇ ਨਤਾਸ਼ਾ ਸਮੇਤ ਕਈ ਅਦਾਕਾਰਾਂ ਆਪਣਾ ਪਹਿਲਾ ਕਰਵਾ ਚੌਥ ਮਨਾ ਰਹੀਆਂ ਹਨ।

Sangeita Chauhaan & Manish Raisinghan

PunjabKesari

Kajal Aggarwal & Gautam Kitchlu
PunjabKesari


Rahul Singh

Content Editor

Related News