ਇਕ ਸਾਲ ਬਾਅਦ ਮਸ਼ਹੂਰ ਜੋੜੇ ਨੇ ਪਹਿਲੀ ਵਾਰ ਦਿਖਾਈ ਧੀ ਦੀ ਝਲਕ, ਕਿਊਟਨੈੱਸ ''ਤੇ ਲੋਕਾਂ ਨੇ ਹਾਰਿਆ ਦਿਲ

Thursday, Nov 06, 2025 - 01:12 PM (IST)

ਇਕ ਸਾਲ ਬਾਅਦ ਮਸ਼ਹੂਰ ਜੋੜੇ ਨੇ ਪਹਿਲੀ ਵਾਰ ਦਿਖਾਈ ਧੀ ਦੀ ਝਲਕ, ਕਿਊਟਨੈੱਸ ''ਤੇ ਲੋਕਾਂ ਨੇ ਹਾਰਿਆ ਦਿਲ

ਮੁੰਬਈ- ਟੀਵੀ ਜਗਤ ਦੀ ਚਹੇਤੀ ਜੋੜੀ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਆਖਰਕਾਰ ਇੱਕ ਸਾਲ ਦੇ ਇੰਤਜ਼ਾਰ ਤੋਂ ਬਾਅਦ ਆਪਣੀ ਧੀ ਏਕਲੀਨ ਦਾ ਚਿਹਰਾ ਪਹਿਲੀ ਵਾਰ ਜਨਤਕ ਤੌਰ 'ਤੇ ਦਿਖਾਇਆ ਹੈ। ਇਹ ਜੋੜਾ ਇੱਕ ਸਾਲ ਪਹਿਲਾਂ ਇੱਕ ਧੀ ਦੇ ਮਾਪੇ ਬਣਿਆ ਸੀ। ਧੀ ਦੀ ਪਹਿਲੀ ਝਲਕ ਸਾਹਮਣੇ ਆਉਂਦੇ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; BJP ਸਾਂਸਦ ਤੇ ਅਦਾਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਪੰਜਾਬ ਤੋਂ ਗ੍ਰਿਫ਼ਤਾਰ
ਗੁਰਦੁਆਰੇ ਵਿੱਚ ਲਿਆ ਅਸ਼ੀਰਵਾਦ
ਜਾਣਕਾਰੀ ਅਨੁਸਾਰ ਪ੍ਰਿੰਸ ਅਤੇ ਯੁਵਿਕਾ ਬੁੱਧਵਾਰ 5 ਨਵੰਬਰ ਨੂੰ ਗੁਰੂ ਨਾਨਕ ਜੈਅੰਤੀ ਦੇ ਸ਼ੁਭ ਮੌਕੇ 'ਤੇ ਆਪਣੀ ਇੱਕ ਸਾਲ ਦੀ ਧੀ ਨਾਲ ਅਸ਼ੀਰਵਾਦ ਲੈਣ ਲਈ ਮੁੰਬਈ ਦੇ ਇੱਕ ਗੁਰਦੁਆਰੇ ਪਹੁੰਚੇ ਸਨ। ਇਸ ਦੌਰਾਨ ਤਿੰਨੋਂ ਬਹੁਤ ਹੀ ਖੂਬਸੂਰਤ ਨਜ਼ਰ ਆਏ। ਪ੍ਰਿੰਸ ਨਰੂਲਾ ਦੀ ਗੱਲ ਤਾਂ ਅਦਾਕਾਰ ਨੇ ਸਫੇਦ ਕੁੜਤਾ ਪਾਇਆ ਹੋਇਆ ਸੀ। ਯੁਵਿਕਾ ਲਾਲ ਰੰਗ ਦੇ ਰਵਾਇਤੀ ਸਲਵਾਰ ਸੂਟ ਵਿੱਚ ਨਜ਼ਰ ਆਈ। ਛੋਟੀ ਧੀ ਏਕਲੀਨ ਸਫੇਦ ਡਰੈੱਸ ਵਿੱਚ ਬੇਹੱਦ ਪਿਆਰੀ ਲੱਗ ਰਹੀ ਸੀ। ਪਰਿਵਾਰ ਨੇ ਖੁਸ਼ੀ-ਖੁਸ਼ੀ ਪੈਪਰਾਜ਼ੀ ਲਈ ਪੋਜ਼ ਦਿੱਤੇ। ਇਸ ਦੌਰਾਨ ਯੁਵਿਕਾ ਨੇ ਹੱਥ ਜੋੜ ਕੇ ਸਤਿਕਾਰ ਜਤਾਇਆ ਅਤੇ ਆਪਣੀ ਧੀ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ। ਏਕਲੀਨ ਦੀ ਮਾਸੂਮ ਮੁਸਕਾਨ ਅਤੇ ਕਿਊਟ ਹਾਵ-ਭਾਵਾਂ ਨੇ ਸੋਸ਼ਲ ਮੀਡੀਆ 'ਤੇ ਸਾਰਿਆਂ ਦਾ ਦਿਲ ਜਿੱਤ ਲਿਆ।

PunjabKesari

ਇਹ ਵੀ ਪੜ੍ਹੋ- 8 ਸਾਲ ਛੋਟੀ ਮਾਡਲ ਨੂੰ ਦਿਲ ਦੇ ਬੈਠਾ ਭਾਰਤ ਦਾ ਧਾਕੜ ਕ੍ਰਿਕਟਰ ! ਸ਼ਰੇਆਮ ਕਰਨ ਲੱਗਾ ਰੋਮਾਂਸ
ਪ੍ਰਿੰਸ ਨੇ ਕਿਹਾ 'ਮੇਰੀ ਸ਼ੇਰਨੀ'
ਕੁਝ ਦਿਨ ਪਹਿਲਾਂ ਹੀ ਪ੍ਰਿੰਸ ਅਤੇ ਯੁਵਿਕਾ ਨੇ ਆਪਣੀ ਧੀ ਦਾ ਪਹਿਲਾ ਜਨਮਦਿਨ ਮਨਾਇਆ ਸੀ। ਇਸ ਮੌਕੇ 'ਤੇ ਪ੍ਰਿੰਸ ਨੇ ਇੱਕ ਭਾਵਨਾਤਮਕ ਪੋਸਟ ਵੀ ਸਾਂਝੀ ਕੀਤੀ ਸੀ। ਪ੍ਰਿੰਸ ਨੇ ਲਿਖਿਆ ਸੀ, "ਹੈਪੀ ਬਰਥਡੇ ਮੇਰੀ ਬੇਬੀ ਡੌਲ ਏਕਲੀਨ ਨਰੂਲਾ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ"। ਉਨ੍ਹਾਂ ਨੇ ਅੱਗੇ ਲਿਖਿਆ ਕਿ ਧੀ ਦੀ ਮੁਸਕਰਾਹਟ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਪ੍ਰਿੰਸ ਨੇ ਕਿਹਾ ਕਿ ਉਹ ਉਸਨੂੰ ਇੱਕ ਚੰਗਾ ਇਨਸਾਨ ਬਣਾਉਣਗੇ ਜੋ ਸਾਰਿਆਂ ਦਾ ਸਨਮਾਨ ਕਰੇ, ਪਰ ਜੇ ਲੋੜ ਪਵੇ ਤਾਂ ਇੱਕ ਫਾਈਟਰ ਬਣੇ। ਉਨ੍ਹਾਂ ਨੇ ਏਕਲੀਨ ਨੂੰ ਆਪਣੀ 'ਰੋਡੀ' ਅਤੇ 'ਸ਼ੇਰਨੀ' ਵੀ ਕਿਹਾ। ਪ੍ਰਿੰਸ ਨੇ ਇਹ ਵੀ ਦੱਸਿਆ ਕਿ ਸਭ ਤੋਂ ਖੂਬਸੂਰਤ ਪਲ ਉਹ ਹੁੰਦਾ ਹੈ ਜਦੋਂ ਉਹ 'ਮੰਮਾ' ਜਾਂ 'ਪਾਪਾ' ਕਹਿੰਦੀ ਹੈ, ਉਸ ਸਮੇਂ ਸਭ ਕੁਝ ਠਹਿਰ ਜਾਂਦਾ ਹੈ।

PunjabKesari

ਇਹ ਵੀ ਪੜ੍ਹੋ- ਕੈਂਸਰ ਨਾਲ ਲੜ ਰਹੀ ਮਸ਼ਹੂਰ ਅਦਾਕਾਰਾ ! ਪਤੀ ਨੇ ਭਾਵੁਕ ਹੋ ਕੇ ਦਿੱਤੀ ਹੈਲਥ ਅਪਡੇਟ
ਜ਼ਿਕਰਯੋਗ ਹੈ ਕਿ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦੀ ਮੁਲਾਕਾਤ 'ਬਿੱਗ ਬੌਸ 9' ਦੇ ਸੈੱਟ 'ਤੇ ਹੋਈ ਸੀ। ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਉਨ੍ਹਾਂ ਨੇ 12 ਅਕਤੂਬਰ 2018 ਨੂੰ ਵਿਆਹ ਕਰਵਾ ਲਿਆ ਸੀ। ਉਨ੍ਹਾਂ ਨੇ 19 ਅਕਤੂਬਰ 2024 ਨੂੰ ਆਪਣੀ ਧੀ ਏਕਲੀਨ ਦਾ ਸਵਾਗਤ ਕੀਤਾ ਸੀ।

 


author

Aarti dhillon

Content Editor

Related News