ਫ਼ਿਲਮ ਸਟੂਡੀਓ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
Sunday, Mar 19, 2023 - 05:32 PM (IST)

ਕੋਲਕਾਤਾ (ਭਾਸ਼ਾ)– ਕੋਲਕਾਤਾ ਦੇ ਟਾਲੀਗੰਜ ਇਲਾਕੇ ’ਚ ਸਥਿਤ ਇਕ ਫ਼ਿਲਮ ਸਟੂਡੀਓ ’ਚ ਐਤਵਾਰ ਸਵੇਰੇ ਅੱਗ ਲੱਗ ਗਈ। ਫਾਇਰ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਸਵੇਰੇ 6 ਵਜੇ ਦੇ ਕਰੀਬ ਲੱਗੀ।
ਅੱਗ ਬੁਝਾਉਣ ਲਈ ਤਿੰਨ ਫਾਇਰ ਟੈਂਡਰ ਐੱਨ. ਟੀ. ਵਨ ਸਟੂਡੀਓ ਭੇਜੇ ਗਏ। ਸਟੂਡੀਓ ਦੇ ਅਹਾਤੇ ’ਚ ਸਥਿਤ ਇਕ ਗੋਦਾਮ ’ਚ ਇਹ ਅੱਗ ਦੇਖੀ ਗਈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੇ ਬਰਸੀ ਸਮਾਗਮ ’ਤੇ ਛਲਕਿਆ ਮਾਪਿਆਂ ਦਾ ਦਰਦ, ਲਾਰੈਂਸ ਨੂੰ ਲੈ ਕੇ ਆਖੀ ਵੱਡੀ ਗੱਲ
ਅੱਗ ਸ਼ੂਟਿੰਗ ਫਲੋਰ ਤੱਕ ਨਹੀਂ ਫੈਲੀ। ਘਟਨਾ ਸਮੇਂ ਗੋਦਾਮ ’ਚ ਕੋਈ ਨਹੀਂ ਸੀ। ਤਿੰਨ ਘੰਟਿਆਂ ’ਚ ਅੱਗ ’ਤੇ ਕਾਬੂ ਪਾ ਲਿਆ ਗਿਆ।
ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਅੱਗ ਲੱਗਣ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।