‘ਬਿੱਗ ਬੌਸ 17’ ਦੇ ਜੇਤੂ ਮੁਨੱਵਰ ਫਾਰੂਕੀ ਦੇ ਚੱਕਰ ’ਚ ਬੁਰਾ ਫਸਿਆ ਵਿਅਕਤੀ, ਪੁਲਸ ਨੇ ਦਰਜ ਕੀਤੀ FIR
Thursday, Feb 01, 2024 - 11:25 AM (IST)
ਮੁੰਬਈ (ਬਿਊਰੋ)– ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨੇ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 17’ ਦਾ ਖਿਤਾਬ ਜਿੱਤ ਲਿਆ ਹੈ। ਉਹ ਸ਼ੋਅ ਦੇ ਸਭ ਤੋਂ ਮਸ਼ਹੂਰ ਪ੍ਰਤੀਯੋਗੀਆਂ ’ਚੋਂ ਇਕ ਸੀ। ‘ਬਿੱਗ ਬੌਸ 17’ ਜਿੱਤਣ ਤੋਂ ਬਾਅਦ ਮੁਨੱਵਰ ਫਾਰੂਕੀ ਸ਼ੋਅ ਦੀ ਟਰਾਫੀ ਦੇ ਨਾਲ ਡੋਂਗਰੀ ’ਚ ਨਜ਼ਰ ਆਏ, ਉਨ੍ਹਾਂ ਨੂੰ ਦੇਖਣ ਲਈ ਸੈਂਕੜੇ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ। ਸਥਿਤੀ ਇਹ ਸੀ ਕਿ ਲੋਕ ਘਰ ਦੀਆਂ ਛੱਤਾਂ ਤੇ ਖਿੜਕੀਆਂ ਤੋਂ ਮੁਨੱਵਰ ਫਾਰੂਕੀ ਨੂੰ ਦੇਖ ਰਹੇ ਸਨ ਪਰ ਇਸ ਦੌਰਾਨ ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਗਲਤੀ ਕਰ ਦਿੱਤੀ, ਜਿਸ ਕਾਰਨ ਉਸ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦਾ ਵੱਖਰਾ ਤੇ ਡ੍ਰੀਮ ਪ੍ਰਾਜੈਕਟ ‘ਵਾਰਨਿੰਗ 2’ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ
ਮੁੰਬਈ ’ਚ ਮੁਨੱਵਰ ਫਾਰੂਕੀ ਦੇ ਫੈਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸੋਮਵਾਰ ਨੂੰ ਮੁੰਬਈ ਦੀ ਡੋਂਗਰੀ ਪੁਲਸ ਨੇ ‘ਬਿੱਗ ਬੌਸ 17’ ’ਚ ਮੁਨੱਵਰ ਫਾਰੂਕੀ ਦੀ ਜਿੱਤ ਦੀਆਂ ਤਸਵੀਰਾਂ ਖਿੱਚ ਰਹੇ ਡਰੋਨ ਆਪਰੇਟਰ ਦੇ ਖ਼ਿਲਾਫ਼ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਦੇ ਅਨੁਸਾਰ ਇਕ ਡਿਊਟੀ ਕਾਂਸਟੇਬਲ ਨੇ ਇਕ ਵਿਅਕਤੀ ਨੂੰ ਜਸ਼ਨਾਂ ਨੂੰ ਕੈਪਚਰ ਕਰਨ ਲਈ ਡਰੋਨ ਕੈਮਰੇ ਦੀ ਵਰਤੋਂ ਕਰਦਿਆਂ ਦੇਖਿਆ। ਇਸ ਵਿਅਕਤੀ ਦੀ ਪਛਾਣ 26 ਸਾਲਾ ਅਰਬਾਜ਼ ਯੂਸਫ ਖ਼ਾਨ ਵਜੋਂ ਹੋਈ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਡੋਂਗਰੀ ਪੁਲਸ ਨੇ ਦੱਸਿਆ ਕਿ ਡਿਊਟੀ ’ਤੇ ਮੌਜੂਦ ਕਾਂਸਟੇਬਲ ਨੇ ਦੋਸ਼ੀ ਆਪ੍ਰੇਟਰ ਕੋਲ ਜਾ ਕੇ ਪੁੱਛ-ਪੜਤਾਲ ਕੀਤੀ। ਇਸ ਦੌਰਾਨ ਅਰਬਾਜ਼ ਯੂਸਫ ਖ਼ਾਨ ਨੇ ਮੰਨਿਆ ਕਿ ਉਸ ਕੋਲ ਲੋੜੀਂਦੇ ਅਧਿਕਾਰਾਂ ਦੀ ਘਾਟ ਸੀ, ਜਿਸ ਕਾਰਨ ਪੁਲਸ ਨੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਤੇ ਪੁਲਸ ਨੇ ਉਸ ਦੇ ਡਰੋਨ ਕੈਮਰੇ ਜ਼ਬਤ ਕਰ ਲਏ। ਅਧਿਕਾਰੀਆਂ ਨੇ ਬਾਅਦ ’ਚ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਿਯਮਾਂ ਦੀ ਪਾਲਣਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਡਰੋਨ ਦੀ ਵਰਤੋਂ ਬਾਰੇ ਮੁੰਬਈ ਪੁਲਸ ਕਮਿਸ਼ਨਰ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਲਈ ਉਸ ’ਤੇ ਮਾਮਲਾ ਦਰਜ ਕੀਤਾ।
ਤੁਹਾਨੂੰ ਦੱਸ ਦੇਈਏ ਕਿ ‘ਬਿੱਗ ਬੌਸ 17’ ਦੇ ਘਰ ’ਚ ਲਗਾਤਾਰ 15 ਹਫ਼ਤਿਆਂ ਤੱਕ ਰਹਿਣ ਤੋਂ ਬਾਅਦ ਮੁਨੱਵਰ ‘ਬਿੱਗ ਬੌਸ 17’ ਦੇ ਵਿਜੇਤਾ ਦੇ ਰੂਪ ’ਚ ਸਾਹਮਣੇ ਆਏ ਸਨ। ਟਰਾਫੀ ਦੇ ਨਾਲ ਉਸ ਨੂੰ 50 ਲੱਖ ਰੁਪਏ ਦਾ ਨਕਦ ਇਨਾਮ ਤੇ ਇਕ ਨਵੀਂ ਹੁੰਡਈ ਕ੍ਰੇਟਾ ਕਾਰ ਵੀ ਮਿਲੀ। ਮੁਨੱਵਰ ਪੰਜ ਫਾਈਨਲਿਸਟਾਂ ’ਚੋਂ ਇਕ ਸਨ, ਜਿਨ੍ਹਾਂ ’ਚ ਅਭਿਸ਼ੇਕ ਕੁਮਾਰ, ਮੰਨਾਰਾ ਚੋਪੜਾ, ਅਰੁਣ ਮਾਸ਼ੇਟੀ ਤੇ ਅੰਕਿਤਾ ਲੋਖੰਡੇ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।