ਫ਼ਿਲਮ ਉਦਯੋਗ ਨੂੰ ਇੱਕ ਹੋਰ ਝਟਕਾ, ਮਸ਼ਹੂਰ ਨਿਰਦੇਸ਼ਕ ਦਾ ਹੋਇਆ ਦਿਹਾਂਤ

Monday, Jul 20, 2020 - 11:02 AM (IST)

ਫ਼ਿਲਮ ਉਦਯੋਗ ਨੂੰ ਇੱਕ ਹੋਰ ਝਟਕਾ, ਮਸ਼ਹੂਰ ਨਿਰਦੇਸ਼ਕ ਦਾ ਹੋਇਆ ਦਿਹਾਂਤ

ਮੁੰਬਈ (ਬਿਊਰੋ) : ਸਾਲ 2020 ਬਾਲੀਵੁੱਡ ਫ਼ਿਲਮ ਜਗਤ ਲਈ ਕਾਫ਼ੀ ਦੁਖਦਾਈ ਸਾਬਿਤ ਹੋਇਆ। ਕਈ ਨਾਮੀ ਹਸਤੀਆਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਿਹਾ। ਹੁਣ 'ਰੋਡ' ਅਤੇ 'ਪਿਆਰ ਤੂਨੇ ਕਯਾ ਕੀਆ' ਵਰਗੀਆਂ ਫ਼ਿਲਮਾਂ ਦੇ ਨਿਰਦੇਸ਼ਕ ਰਜਤ ਮੁਖਰਜੀ ਨੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਂਦਿਆਂ ਬਾਲੀਵੁੱਡ ਦੇ ਕਈ ਨਾਮੀ ਚਿਹਰਿਆਂ ਨੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦਿੱਤੀ।

ਰਜਤ ਮੁਖਰਜੀ ਦਾ ਦਿਹਾਂਤ ਜੈਪੁਰ 'ਚ ਹੋਇਆ। ਉਹ ਪਿਛਲੇ ਕੁਝ ਸਮੇਂ ਤੋਂ ਕਿਡਨੀ ਦੀ ਬਿਮਾਰੀ ਤੋਂ ਪਰੇਸ਼ਾਨ ਸਨ ਅਤੇ ਵਾਇਰਸ ਦੇ ਚੱਲਦਿਆਂ ਪਿਛਲੇ ਮਹੀਨੇ ਡਾਕਟਰਾਂ ਨੂੰ ਉਨ੍ਹਾਂ ਦੀ ਇੱਕ ਕਿਡਨੀ ਕੱਢਣੀ ਪਈ ਸੀ। ਰਜਤ ਕਪੂਰ ਨੇ ਉਰਮਿਲਾ ਮਾਤੋਂਡਕਰ ਤੇ ਫਰਦੀਨ ਖ਼ਾਨ ਨਾਲ 'ਪਿਆਰ ਤੂਨੇ ਕਯਾ ਕੀਆ', ਮਨੋਜ ਬਾਜਪਾਈ, ਵਿਵੇਕ ਓਬਰਾਏ ਤੇ ਅੰਤਰਾ ਮਾਲੀ ਨਾਲ 'ਰੋਡ' ਅਤੇ ਸੋਨੂੰ ਨਿਗਮ ਤੇ ਫਲੋਰਾ ਸੈਨੀ ਨਾਲ 'ਲਵ ਇਨ ਨੇਪਾਲ' ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਸੀ।

ਰਜਤ ਮੁਖਰਜੀ ਦੇ ਖ਼ਾਸ ਦੋਸਤ ਅਨੀਸ਼ ਰੰਜਨ ਨੇ ਦੱਸਿਆ ਕਿ ਆਪਣੀ ਕਿਡਨੀ ਦਾ ਇਲਾਜ ਕਰਵਾ ਰਹੇ ਰਜਤ ਮੁਖਰਜੀ ਸ਼ਨੀਵਾਰ ਆਪਣਾ ਡਾਇਲਸਿਸ ਕਰਵਾ ਕੇ ਹਸਪਤਾਲ ਤੋਂ ਘਰ ਪਰਤੇ ਸਨ ਪਰ ਰਾਤ ਨੂੰ ਘਰ ਅਚਾਨਕ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਅਤੇ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ।

ਮਨੋਜ ਬਾਜਪਾਈ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਟਵੀਟ ਕੀਤਾ ਕਿ “ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਅਸੀਂ ਫ਼ਿਰ ਮਿਲ ਕੇ ਆਪਣੇ ਕੰਮ ਬਾਰੇ ਗੱਲਬਾਤ ਨਹੀਂ ਕਰ ਸਕਾਂਗੇ। ਜਿੱਥੇ ਵੀ ਹੋ ਖ਼ੁਸ਼ ਰਹੋ।''


author

sunita

Content Editor

Related News