67ਵੇਂ ਫ਼ਿਲਮਫੇਅਰ ਐਵਾਰਡਸ 2022 ’ਚ ‘ਸਰਦਾਰ ਊਧਮ’ ਤੇ ‘ਸ਼ੇਰਸ਼ਾਹ’ ਦੀ ਧੂਮ, ਦੇਖੋ ਪੂਰੀ ਲਿਸਟ

Wednesday, Aug 31, 2022 - 02:27 PM (IST)

67ਵੇਂ ਫ਼ਿਲਮਫੇਅਰ ਐਵਾਰਡਸ 2022 ’ਚ ‘ਸਰਦਾਰ ਊਧਮ’ ਤੇ ‘ਸ਼ੇਰਸ਼ਾਹ’ ਦੀ ਧੂਮ, ਦੇਖੋ ਪੂਰੀ ਲਿਸਟ

ਮੁੰਬਈ (ਬਿਊਰੋ)– ਬੀਤੇ ਦਿਨੀਂ 67ਵੇਂ ਫ਼ਿਲਮਫੇਅਰ ਐਵਾਰਡਸ 2022 ਦਾ ਆਯੋਜਨ ਹੋਇਆ। ਇਸ ਐਵਾਰਡ ਸਮਾਰੋਹ ਦੌਰਾਨ ‘ਸਰਦਾਰ ਊਧਮ’ ਤੇ ‘ਸ਼ੇਰਸ਼ਾਹ’ ਦੀ ਧੂਮ ਰਹੀ। ‘ਸਰਦਾਰ ਊਧਮ’ ਨੇ ਜਿਥੇ ਫ਼ਿਲਮਫੇਅਰ ਦੇ 9 ਐਵਾਰਡਸ ਹਾਸਲ ਕੀਤੇ, ਉਥੇ ‘ਸ਼ੇਰਸ਼ਾਹ’ ਨੂੰ ਵੱਖ-ਵੱਖ ਕੈਟਾਗਿਰੀਜ਼ ’ਚ 7 ਐਵਾਰਡਸ ਹਾਸਲ ਹੋਏ।

ਇਹ ਖ਼ਬਰ ਵੀ ਪੜ੍ਹੋ : ਬੀ ਪਰਾਕ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜਿੱਤਿਆ ਬੈਸਟ ਪਲੇਬੈਕ ਸਿੰਗਰ ਦਾ ਫ਼ਿਲਮਫੇਅਰ ਐਵਾਰਡ

ਐਵਾਰਡ ਜੇਤੂਆਂ ਦੀ ਲਿਸਟ ਹੇਠ ਲਿਖੇ ਅਨੁਸਾਰ ਹੈ–

ਬੈਸਟ ਫ਼ਿਲਮ– ਸ਼ੇਰਸ਼ਾਹ
ਬੈਸਟ ਫ਼ਿਲਮ (ਕ੍ਰਿਟਿਕਸ)– ਸਰਦਾਰ ਊਧਮ
ਬੈਸਟ ਐਕਟਰ– ਰਣਵੀਰ ਸਿੰਘ (83)
ਬੈਸਟ ਐਕਟਰ (ਕ੍ਰਿਟਿਕਸ)– ਵਿੱਕੀ ਕੌਸ਼ਲ (ਸਰਦਾਰ ਊਧਮ)
ਬੈਸਟ ਐਕਟ੍ਰੈੱਸ– ਕ੍ਰਿਤੀ ਸੈਨਨ (ਮੀਮੀ)
ਬੈਸਟਰ ਐਕਟ੍ਰੈੱਸ (ਕ੍ਰਿਟਿਕਸ)– ਵਿਦਿਆ ਬਾਲਨ (ਸ਼ੇਰਨੀ)
ਬੈਸਟਰ ਡਾਇਰੈਕਟਰ– ਵਿਸ਼ਨੂੰ ਵਰਧਾਨ (ਸ਼ੇਰਸ਼ਾਹ)
ਬੈਸਟਰ ਸੁਪੋਰਟਿੰਗ ਐਕਟਰ– ਪੰਕਜ ਤ੍ਰਿਪਾਠੀ (ਮੀਮੀ)
ਬੈਸਟ ਸੁਪੋਰਟਿੰਗ ਐਕਟ੍ਰੈੱਸ– ਸਾਈ ਤਮਹੰਕਰ (ਮੀਮੀ)
ਬੈਸਟ ਮਿਊਜ਼ਿਕ ਐਲਬਮ– ਤਨਿਸ਼ਕ ਬਾਗਚੀ, ਬੀ ਪਰਾਕ, ਜਾਨੀ, ਜਸਲੀਨ ਰੋਇਲ, ਜਾਵੇਦ-ਮੋਹਸਿਨ ਤੇ ਵਿਕਰਮ ਮੌਂਟਰੋਜ਼ (ਸ਼ੇਰਸ਼ਾਹ)
ਬੈਸਟ ਲੇਰਿਕਸ– ਕੌਸਰ ਮੁਨੀਰ, ਗੀਤ– ਲਹਿਰਾ ਦੋ (83)
ਬੈਸਟ ਪਲੇਬੈਕ ਸਿੰਗਰ ਮੇਲ– ਬੀ ਪਰਾਕ, ਗੀਤ– ਮਨ ਭਰਿਆ (ਸ਼ੇਰਸ਼ਾਹ)
ਬੈਸਟ ਪਲੇਬੈਕ ਸਿੰਗਰ ਫੀਮੇਲ– ਅਸੀਸ ਕੌਰ, ਗੀਤ– ਰਾਤਾਂ ਲੰਬੀਆਂ (ਸ਼ੇਰਸ਼ਾਹ)
ਬੈਸਟ ਐਕਸ਼ਨ– ਸਟੀਫਨ ਰਿਚਰ ਤੇ ਸੁਨੀਲ ਰੋਡਰਿਗਸ (ਸ਼ੇਰਸ਼ਾਹ)
ਬੈਸਟ ਬੈਕਗਰਾਊਂਡ ਸਕੋਰ– ਸ਼ਾਂਤਨੂੰ ਮੋਇਤਰਾ (ਸਰਦਾਰ ਊਧਮ)
ਬੈਸਟ ਕੋਰੀਓਗ੍ਰਾਫੀ– ਵਿਜੇ ਗਾਂਗੂਲੀ, ਗੀਤ– ਚਕਾ ਚਕ (ਅਤਰੰਗੀ ਰੇ)
ਬੈਸਟ ਸਿਨੇਮਾਟੋਗ੍ਰਾਫੀ– ਅਵਿਕ ਮੁਖੋਪਾਧਿਆ (ਸਰਦਾਰ ਊਧਮ)
ਬੈਸਟ ਕਾਸਟਿਊਮ– ਵੀਰਾ ਕਪੂਰ ਈ. ਈ. (ਸਰਦਾਰ ਊਧਮ)
ਬੈਸਟ ਐਡੀਟਿੰਗ– ਏ. ਸ੍ਰੀਕਾਰ ਪ੍ਰਸਾਦ (ਸ਼ੇਰਸ਼ਾਹ)
ਬੈਸਟ ਪ੍ਰੋਡਕਸ਼ਨ ਡਿਜ਼ਾਈਨ– ਮਾਨਸੀ ਧਰੁਵ ਮਹਿਤਾ ਤੇ ਦਮਿਤਰੀ ਮਾਲਿਚ (ਸਰਦਾਰ ਊਧਮ)
ਬੈਸਟ ਸਾਊਂਡ ਡਿਜ਼ਾਈਨ– ਦਿਪਾਂਕਰ ਚਾਕੀ ਤੇ ਨਿਹਾਰ ਰੰਜਨ ਸਮਲ (ਸਰਦਾਰ ਊਧਮ)
ਬੈਸਟ ਵੀ. ਐੱਫ. ਐਕਸ.– ਸੁਪਰਬ/ਬੀ. ਓ. ਜੇ. ਪੀ. ਮੇਨ ਰੋਡ ਪੋਸਟ ਐੱਨ. ਵਾਈ. ਵੀ. ਐੱਫ. ਐਕਸ. ਵਾਲਾ ਐਡਿਟ ਐੱਫ. ਐਕਸ. ਸਟੂਡੀਓਜ਼ (ਸਰਦਾਰ ਊਧਮ)
ਬੈਸਟ ਡਾਇਲਾਗ– ਦਿਬਾਕਰ ਬੈਨਰਜੀ ਤੇ ਵਰੁਣ ਗਰੋਵਰ (ਸੰਦੀਪ ਔਰ ਪਿੰਕੀ ਫਰਾਰ)
ਬੈਸਟ ਸਕ੍ਰੀਨਪਲੇਅ– ਸ਼ੁਭੇਂਦੂ ਭੱਟਾਚਾਰੀਆ ਤੇ ਰਿਤੇਸ਼ ਸ਼ਾਹ (ਸਰਦਾਰ ਊਧਮ)
ਬੈਸਟ ਸਟੋਰੀ– ਅਭਿਸ਼ੇਕ ਕਪੂਰ, ਸੁਪ੍ਰਤੀਕ ਸੇਨ ਤੇ ਤੁਸ਼ਾਰ ਪ੍ਰਣਜਾਪੇ (ਚੰਡੀਗੜ੍ਹ ਕਰੇ ਆਸ਼ਕੀ)

ਇਸ ਤੋਂ ਇਲਾਵਾ ਬੈਸਟ ਡੈਬਿਊ ਡਾਇਰੈਕਟਰ ਦਾ ਐਵਾਰਡ ਸੀਮਾ ਪਾਹਵਾ ਨੂੰ ਫ਼ਿਲਮ ‘ਰਾਮਪ੍ਰਸਾਦ ਕੀ ਤੇਹਰਵੀ’ ਲਈ ਦਿੱਤਾ ਗਿਆ। ਬੈਸਟ ਡੈਬਿਊ ਫੀਮੇਲ ਸ਼ਰਵਰੀ ਵਾਘ ਨੂੰ ਫ਼ਿਲਮ ‘ਬੰਟੀ ਔਰ ਬਬਲੀ 2’ ਲਈ ਚੁਣਿਆ ਗਿਆ। ਬੈਸਟ ਡੈਬਿਊ ਮੇਲ ਇਹਾਨ ਭੱਟ ਨੂੰ ਫ਼ਿਲਮ ‘99 ਸੌਂਗਸ’ ਲਈ ਚੁਣਿਆ ਗਿਆ। ਲਾਈਫਟਾਈਮ ਅਡੀਵਮੈਂਟ ਐਵਾਰਡ ਨਾਲ ਸੁਭਾਸ਼ ਘਈ ਨੂੰ ਨਿਵਾਜਿਆ ਿਗਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News