ਫ਼ਿਲਮ 'ਖਿਡਾਰੀ' ਦਾ ਗੀਤ 'ਨਸ਼ੇ ਦੀਆਂ ਪੁੜੀਆਂ' ਰਿਲੀਜ਼, ਦਿਸੀ ਭੁੱਲਰ ਤੇ ਸੁਰਭੀ ਜਯੋਤੀ ਦੀ ਰੋਮਾਂਟਿਕ ਕੈਮਿਸਟਰੀ

Wednesday, Jan 31, 2024 - 08:32 PM (IST)

ਫ਼ਿਲਮ 'ਖਿਡਾਰੀ' ਦਾ ਗੀਤ 'ਨਸ਼ੇ ਦੀਆਂ ਪੁੜੀਆਂ' ਰਿਲੀਜ਼, ਦਿਸੀ ਭੁੱਲਰ ਤੇ ਸੁਰਭੀ ਜਯੋਤੀ ਦੀ ਰੋਮਾਂਟਿਕ ਕੈਮਿਸਟਰੀ

ਐਂਟਰਟੇਨਮੈਂਟ ਡੈਸਕ : ਪੰਜਾਬੀ ਇੰਡਸਟਰੀ 'ਚ ਡਾਈਮੰਡ ਸਟਾਰ ਨਾਲ ਪ੍ਰਸਿੱਧ ਗੁਰਨਾਮ ਭੁੱਲਰ ਜਲਦ ਹੀ ਆਪਣੀ ਨਵੀਂ ਫ਼ਿਲਮ 'ਖਿਡਾਰੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਫ਼ਿਲਮ ਦੇ ਟੀਜ਼ਰ ਤੋਂ ਬਾਅਦ ਇਸ ਫ਼ਿਲਮ ਦੇ ਗੀਤ ਵੀ ਰਿਲੀਜ਼ ਕੀਤੇ ਜਾ ਰਹੇ ਹਨ। ਹਾਲ ਹੀ 'ਚ ਫ਼ਿਲਮ ਮੇਕਰਸ ਵੱਲੋਂ ਇਸ ਦਾ ਇੱਕ ਹੋਰ ਨਵਾਂ ਗੀਤ 'ਨਸ਼ੇ ਦੀਆਂ ਪੁੜੀਆਂ' ਰਿਲੀਜ਼ ਕਰ ਦਿੱਤਾ ਗਿਆ ਹੈ। ਫੈਨਜ਼ ਇਸ ਗੀਤ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਸ ਫ਼ਿਲਮ ਦੇ ਇਸ ਨਵੇਂ ਗੀਤ 'ਨਸ਼ੇ ਦੀਆਂ ਪੁੜੀਆਂ' ਬਾਰੇ ਵੀ ਅਪਡੇਟ ਸਾਂਝਾ ਕੀਤਾ ਹੈ। ਗਾਇਕ ਨੇ ਇਸ ਗੀਤ ਦੀ ਇੱਕ ਝਲਕ ਸਾਂਝੀ ਕਰਦਿਆਂ ਲਿਖਿਆ, 'ਨਸ਼ੇ ਦੀਆਂ ਪੁੜੀਆਂ' ਨੇ ਅੱਖਾਂ ਤੇਰੀਆਂ, #khadari in cinemas 9 feb। ਗੁਰਨਾਮ ਭੁੱਲਰ ਦੀ ਇਹ ਫ਼ਿਲਮ 9 ਫਰਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 

ਇਸ ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਨੂੰ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਨੇ ਖ਼ੁਦ ਗਾਇਆ ਹੈ ਅਤੇ ਇਸ ਗੀਤ ਦੇ ਬੋਲ ਵੀ ਖ਼ੁਦ ਗੁਰਨਾਮ ਭੁੱਲਰ ਦੁਆਰਾ ਲਿਖੇ ਗਏ ਹਨ ਤੇ ਗੀਤ ਦੀ ਕੰਪੋਜੀਸ਼ਨ ਵੀ ਗਾਇਕ ਨੇ ਖ਼ੁਦ ਹੀ ਕੀਤੀ ਹੈ। ਇਸ ਗੀਤ ਨੂੰ ਸੰਗੀਤ ਹਿਮਾਂਸ਼ੂ ਸ਼ਰਮਾ ਵੱਲੋਂ  ਦਿੱਤਾ ਗਿਆ ਹੈ। ਇਸ ਗੀਤ ਨੂੰ ਡਾਇਮੰਡ ਸਟਾਰ ਵਰਲਡਵਾਈਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਗੁਰਨਾਮ ਭੁੱਲਰ ਅਤੇ ਪੰਜਾਬੀ ਅਦਾਕਾਰਾ ਸੁਰਭੀ ਜਯੋਤੀ 'ਤੇ ਫਿਲਮਾਇਆ ਗਿਆ ਹੈ। ਇਸ ਗੀਤ 'ਚ ਗੁਰਨਾਮ ਭੁੱਲਰ ਤੇ ਸੁਰਭੀ ਜਯੋਤੀ ਰੋਮਾਂਟਿਕ ਕੈਮਿਸਟਰੀ ਵਿਖਾਈ ਗਈ ਹੈ। ਇਹ ਇੱਕ ਰੋਮਾਂਟਿਕ ਗੀਤ ਹੈ ਤੇ ਦਰਸ਼ਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। 

ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ 'ਚ ਗਾਇਕ ਹੋਣ ਦੇ ਨਾਲ-ਨਾਲ ਬਤੌਰ ਅਦਾਕਾਰ ਵੀ ਚੰਗਾ ਕੰਮ ਕਰ ਰਹੇ ਹਨ। ਗੁਰਨਾਮ ਭੁੱਲਰ ਨੇ 'ਬਿੰਦੀ ਸੁਰਖੀ', 'ਸਹੁਰਿਆਂ ਦਾ ਪਿੰਡ ਆ ਗਿਆ', 'ਲੇਖ' , 'ਗੁੱਡੀਆਂ ਪਟੋਲੇ', 'ਕੋਕਾ' ਵਰਗੀਆਂ ਕਈ ਸੁਪਰਹਿੱਟਾਂ ਫ਼ਿਲਮਾਂ ਕੀਤੀਆਂ ਹਨ। ਗੁਰਨਾਮ ਭੁੱਲਰ ਕਾਮੇਡੀ, ਰੋਮਾਂਟਿਕ ਤੇ ਗੰਭੀਰ ਵਿਅਕਤੀ ਸਣੇ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਇਸ ਫ਼ਿਲਮ 'ਚ ਪਹਿਲੀ ਵਾਰ ਅਦਾਕਾਰ ਬਤੌਰ ਖਿਡਾਰੀ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News