ਇਸ ਦਿਨ ਜੀਓਹੌਟਸਟਾਰ ''ਤੇ ਸਟ੍ਰੀਮ ਹੋਵੇਗੀ ਫਿਲਮ ''ਕੇਸਰੀ ਚੈਪਟਰ 2''
Wednesday, Jun 11, 2025 - 02:40 PM (IST)

ਮੁੰਬਈ (ਏਜੰਸੀ)- ਅਕਸ਼ੈ ਕੁਮਾਰ, ਆਰ. ਮਾਧਵਨ ਅਤੇ ਅਨੰਨਿਆ ਪਾਂਡੇ ਅਭਿਨੀਤ, ਫਿਲਮ 'ਕੇਸਰੀ ਚੈਪਟਰ 2' 13 ਜੂਨ ਤੋਂ ਜੀਓਹੌਟਸਟਾਰ 'ਤੇ ਵਿਸ਼ੇਸ਼ ਤੌਰ 'ਤੇ ਸਟ੍ਰੀਮ ਹੋਵੇਗੀ। ਕਰਨ ਸਿੰਘ ਤਿਆਗੀ ਦੁਆਰਾ ਨਿਰਦੇਸ਼ਤ ਅਤੇ ਧਰਮਾ ਪ੍ਰੋਡਕਸ਼ਨ, ਕੇਪ ਆਫ ਗੁੱਡ ਫਿਲਮਜ਼ ਅਤੇ ਲੀਓ ਮੀਡੀਆ ਕਲੈਕਟਿਵ, ਹੀਰੂ ਯਸ਼ ਜੌਹਰ, ਅਰੁਣਾ ਭਾਟੀਆ, ਕਰਨ ਜੌਹਰ, ਅਦਾਰ ਪੂਨਾਵਾਲਾ, ਅਪੂਰਵ ਮਹਿਤਾ, ਅੰਮ੍ਰਿਤਪਾਲ ਸਿੰਘ ਬਿੰਦਰਾ ਅਤੇ ਆਨੰਦ ਤਿਵਾੜੀ ਦੁਆਰਾ ਨਿਰਮਿਤ ਇਹ ਫਿਲਮ ਜਲ੍ਹਿਆਂਵਾਲਾ ਬਾਗ ਕਤਲੇਆਮ ਤੋਂ ਬਾਅਦ ਦੇ ਪਿਛੋਕੜ 'ਤੇ ਅਧਾਰਤ ਹੈ।
ਇਸ ਫਿਲਮ ਦੀ ਕਹਾਣੀ ਵਕੀਲ ਸੀ ਸ਼ੰਕਰਨ ਨਾਇਰ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਨੇ ਤਾਕਤਵਰ ਬ੍ਰਿਟਿਸ਼ ਸਾਮਰਾਜ ਨੂੰ ਅਦਾਲਤ ਵਿੱਚ ਘਸੀਟਿਆ ਸੀ। ਉਹ ਇਸ ਸੱਚਾਈ ਨੂੰ ਬੇਨਕਾਬ ਕਰਨਾ ਚਾਹੁੰਦੇ ਸਨ ਕਿ ਕਤਲੇਆਮ ਇੱਕ ਜਾਣਬੁੱਝ ਕੇ ਕੀਤੀ ਗਈ ਨਸਲਕੁਸ਼ੀ ਸੀ। ਇਸ ਫਿਲਮ ਵਿੱਚ, ਅਕਸ਼ੈ ਕੁਮਾਰ ਸੀ. ਸ਼ੰਕਰਨ ਦੀ ਭੂਮਿਕਾ ਵਿਚ ਹਨ, ਜੋ ਜਲ੍ਹਿਆਂਵਾਲਾ ਬਾਗ ਕਤਲੇਆਮ ਦੀ ਸੱਚਾਈ ਨੂੰ ਉਜਾਗਰ ਕਰਨ ਲਈ ਬ੍ਰਿਟਿਸ਼ ਰਾਜ ਵਿਰੁੱਧ ਲੜਦੇ ਹਨ। ਇਸ ਦੇ ਨਾਲ ਹੀ, ਆਰ. ਮਾਧਵਨ ਵਕੀਲ ਨੇਵਿਲ ਮੈਕਕਿਨਲੇ ਦੀ ਭੂਮਿਕਾ ਵਿਚ ਹਨ, ਜਦੋਂ ਕਿ ਅਨੰਨਿਆ ਪਾਂਡੇ ਵਕੀਲ ਦਿਲਰੀਤ ਗਿੱਲ ਦੀ ਭੂਮਿਕਾ ਵਿਚ ਹੈ। ਅਕਸ਼ੈ ਕੁਮਾਰ ਨੇ ਕਿਹਾ, 'ਕੇਸਰੀ ਚੈਪਟਰ 2' ਇੱਕ ਅਸਾਧਾਰਨ ਵਿਅਕਤੀ ਦੀ ਕਹਾਣੀ ਹੈ ਜਿਸਨੇ ਇੱਕ ਸਾਮਰਾਜ ਦੇ ਵਿਰੁੱਧ ਖੜ੍ਹੇ ਹੋਣ ਦੀ ਚੋਣ ਕੀਤੀ, ਇਤਿਹਾਸ ਦੇ ਸਭ ਤੋਂ ਕਾਲੇ ਪਲਾਂ ਵਿੱਚੋਂ ਇੱਕ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸਭ ਕੁਝ ਜੋਖਮ ਵਿੱਚ ਪਾਇਆ।