ਫ਼ਿਲਮ ''ਅਰਦਾਸ ਸਰਬੱਤ ਦੇ ਭਲੇ ਦੀ'' ਦਾ ਨਵਾਂ ਗੀਤ ''ਅੰਤ ਨਾ ਪਾਰਾਵਾਰ'' ਰਿਲੀਜ਼ (ਵੀਡੀਓ)

Thursday, Sep 12, 2024 - 02:28 PM (IST)

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਆਪਣੀ ਨਵੀਂ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਭਲਕੇ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ 'ਚ ਇਸ ਫ਼ਿਲਮ ਦਾ ਨਵਾਂ ਗੀਤ 'ਅੰਤ ਨਾ ਪਾਰਾਵਾਰ' ਰਿਲੀਜ਼ ਹੋ ਗਿਆ ਹੈ, ਦਰਸ਼ਕ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਗਿੱਪੀ ਗਰੇਵਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਅਦਾਕਾਰਾ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ, ਜਾਣੋ ਪੂਰਾ ਮਾਮਲਾ

ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸ਼ੇਅਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦਾ ਨਵਾਂ ਗੀਤ ਗੀਤ 'ਅੰਤ ਨਾ ਪਾਰਾਵਾਰ' ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਜਲਦ ਹੀ ਇਹ ਫ਼ਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਵੀ ਤਿਆਰ ਹੈ। ਇਸ ਗੀਤ ਬਾਰੇ ਗੱਲ ਕਰੀਏ ਤਾਂ ਇਸ ਗੀਤ ਨੂੰ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਤੇ ਜੈਸਮੀਨ ਭਸੀਨ ਸਣੇ ਪੂਰੀ ਸਟਾਰ ਕਾਸਟ 'ਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਨਿਰਵੈਰ ਖਾਲਸਾ ਜੱਥਾ ਯੂਕੇ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਦਾ ਸੰਗੀਤ Traditional ਗਰੁੱਪ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਰਾਹੀਂ ਦਰਸ਼ਕਾਂ ਨੂੰ ਔਖੇ ਸਮੇਂ 'ਚ ਵੀ ਗੁਰੂਆਂ ਦੀ ਬਾਣੀ ਤੇ ਗੁਰੂਘਰ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ ਨਮ ਅੱਖਾਂ ਨਾਲ ਪਿਤਾ ਦੇ ਘਰ ਪੁੱਜੀ ਮਲਾਇਕਾ ਅਰੋੜਾ, ਸਾਹਮਣੇ ਆਈ ਵੀਡੀਓ

ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਬਾਰੇ ਗੱਲ ਕਰੀਏ ਤਾਂ ਇਹ ਇੱਕ ਧਾਰਮਿਕ ਫ਼ਿਲਮ ਹੈ, ਜਿਸ 'ਚ ਪੂਰੀ ਦੁਨੀਆ ਲਈ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਹੈ। ਇਸ ਫ਼ਿਲਮ 'ਚ ਨਿਰਮਲ ਰਿਸ਼ੀ, ਗਿੱਪੀ ਗਰੇਵਾਲ, ਜੈਸਮੀਨ ਭਸੀਨ, ਗੁਰਪ੍ਰੀਤ ਘੁੱਗੀ ਸਣੇ ਪੰਜਾਬੀ ਸਿਨੇਮਾ ਦੇ ਕਈ ਹੋਰ ਦਿੱਗਜ਼ ਕਲਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਹੰਬਲ ਮੋਸ਼ਨ ਪਿਕਚਰਸ, ਪੈਰੋਨੋਮਾ ਮਿਊਜ਼ਿਕ ਤੇ ਜਿਓ ਸਟੂਡੀਓ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ  ਹੈ। 

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੀ ਇਹ ਨਵੀਂ ਫ਼ਿਲਮ ਇੱਕ ਧਾਰਮਿਕ ਫ਼ਿਲਮ ਹੈ, ਜੋ ਕਿ ਇੱਕ ਪਰਿਵਾਰ ਦੀ ਕਹਾਣੀ ਨੂੰ ਦਰਸਾਉਂਦੀ ਹੈ ਜੋ ਕਿ ਹਰ ਹਾਲ ਵਿੱਚ ਰੱਬ ਉੱਤੇ ਪੂਰਾ ਭਰੋਸਾ ਰੱਖਦਾ ਹੈ। ਇਹ ਫ਼ਿਲਮ 13 ਸਤੰਬਰ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News