ਫਿਲਮ 'Akaal: The Unconquered' ਅਣਕਹੀਆਂ ਕਹਾਣੀਆਂ ਦੀ ਕਹਾਣੀ ਹੈ: ਗਿੱਪੀ ਗਰੇਵਾਲ

Saturday, Apr 05, 2025 - 04:36 PM (IST)

ਫਿਲਮ 'Akaal: The Unconquered' ਅਣਕਹੀਆਂ ਕਹਾਣੀਆਂ ਦੀ ਕਹਾਣੀ ਹੈ: ਗਿੱਪੀ ਗਰੇਵਾਲ

ਨਵੀਂ ਦਿੱਲੀ (ਏਜੰਸੀ)- ਪ੍ਰਸਿੱਧ ਅਦਾਕਾਰ-ਗਾਇਕ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਿਲਮ 'Akaal: The Unconquered'  ਅਣਕਹੀਆਂ ਕਹਾਣੀਆਂ ਦੀ ਕਹਾਣੀ ਹੈ। ਹਾਲ ਹੀ ਵਿੱਚ, ਗਿੱਪੀ ਗਰੇਵਾਲ, ਨਿਮਰਤ ਖਹਿਰਾ, ਨਿਕਿਤਿਨ ਧੀਰ ਅਤੇ ਗੁਰਪ੍ਰੀਤ ਘੁੱਗੀ ਵਰਗੇ ਕਲਾਕਾਰ ਵੀ ਆਪਣੀ ਆਉਣ ਵਾਲੀ ਫਿਲਮ 'ਅਕਾਲ: ਦਿ ਅਨਕਨਕਵਰਡ' ਦੇ ਪ੍ਰਮੋਸ਼ਨ ਲਈ ਦਿੱਲੀ ਆਏ। ਫਿਲਮ 'ਅਕਾਲ: ਦਿ ਅਨਕਨਕਵਰਡ' ਦੀ ਕਹਾਣੀ 1840 ਦੇ ਦਹਾਕੇ ਵਿੱਚ ਸੈੱਟ ਕੀਤੀ ਗਈ ਇੱਕ ਐਕਸ਼ਨ ਡਰਾਮਾ ਹੈ, ਜਿਸ ਵਿੱਚ ਪੰਜਾਬ ਦੇ ਯੋਧੇ ਇੱਕ ਬਾਗੀ ਫੌਜ ਤੋਂ ਆਪਣਾ ਬਚਾਅ ਕਰਦੇ ਹਨ।

ਗਿੱਪੀ ਗਰੇਵਾਲ ਨੇ ਕਿਹਾ ਕਿ 'ਅਕਾਲ' ਅਜਿਹੀਆਂ ਕਹਾਣੀਆਂ ਬਾਰੇ ਇੱਕ ਫਿਲਮ ਹੈ. ਜੋ ਹੁਣ ਤੱਕ ਅਣਕਹੀਆਂ ਹਨ ਅਤੇ ਬਹੁਤ ਘੱਟ ਲੋਕ ਇਨ੍ਹਾਂ ਬਾਰੇ ਜਾਣਦੇ ਹਨ। ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ 'ਅਕਾਲ' ਦਾ ਅਰਥ ਹੈ ਸਦੀਵੀ, ਯਾਨੀ ਕਿ ਉਹ ਜਿਸਨੂੰ ਕਿਸੇ ਵੀ ਕਾਲ ਵਿੱਚ ਜਿੱਤਿਆ ਨਹੀਂ ਜਾ ਸਕਦਾ।' ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨਜ਼ ਵੱਲੋਂ ਅਕਾਲ ਫ਼ਿਲਮ ਨੂੰ ਵਰਲਡਵਾਈਡ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ, ਜਦਕਿ ਪੰਜਾਬੀ ਭਾਸ਼ਾ ’ਚ ਇਸ ਦਾ ਡਿਸਟ੍ਰੀਬਿਊਸ਼ਨ ਵ੍ਹਾਈਟ ਹਿੱਲ ਸਟੂਡੀਓਜ਼ ਵੱਲੋਂ ਕੀਤਾ ਜਾ ਰਿਹਾ ਹੈ। ਦੁਨੀਆ ਭਰ ’ਚ ਇਹ ਫ਼ਿਲਮ 10 ਅਪ੍ਰੈਲ, 2025 ਨੂੰ ਪੰਜਾਬੀ ਦੇ ਨਾਲ-ਨਾਲ ਹਿੰਦੀ ’ਚ ਰਿਲੀਜ਼ ਹੋਣ ਜਾ ਰਹੀ ਹੈ।


author

Baljit Singh

Content Editor

Related News