‘ਫਿਲਹਾਲ 2’ ਦਾ ਟੀਜ਼ਰ ਹੋਇਆ ਰਿਲੀਜ਼, ਅਕਸ਼ੇ ਕੁਮਾਰ ਤੇ ਨੁਪੂਰ ਸੈਨਨ ਦੀ ਮੁੜ ਦਿਸੀ ਕਿਊਟ ਕੈਮਿਸਟਰੀ

Wednesday, Jun 30, 2021 - 03:52 PM (IST)

‘ਫਿਲਹਾਲ 2’ ਦਾ ਟੀਜ਼ਰ ਹੋਇਆ ਰਿਲੀਜ਼, ਅਕਸ਼ੇ ਕੁਮਾਰ ਤੇ ਨੁਪੂਰ ਸੈਨਨ ਦੀ ਮੁੜ ਦਿਸੀ ਕਿਊਟ ਕੈਮਿਸਟਰੀ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਇਕ ਵਾਰ ਮੁੜ ਮੁਹੱਬਤ ਦੀ ਅਜਿਹੀ ਕਹਾਣੀ ਲੈ ਕੇ ਆ ਰਹੇ ਹਨ, ਜੋ ਤੁਹਾਨੂੰ ਰੁਲਾ ਦੇਵੇਗੀ ਪਰ ਅਜਿਹਾ ਉਹ ਫ਼ਿਲਮ ਰਾਹੀਂ ਨਹੀਂ, ਸਗੋਂ ਇਕ ਗੀਤ ਰਾਹੀਂ ਕਰਨ ਵਾਲੇ ਹਨ। ਉਨ੍ਹਾਂ ਦਾ ਡੈਬਿਊ ਗੀਤ ‘ਫਿਲਹਾਲ’ ਸੁਪਰਹਿੱਟ ਰਿਹਾ ਸੀ ਤੇ ਹੁਣ ‘ਫਿਲਹਾਲ 2’ ਵੀ ਜਲਦ ਰਿਲੀਜ਼ ਹੋਣ ਵਾਲਾ ਹੈ। ਅੱਜ ‘ਫਿਲਹਾਲ 2 ਮੁਹੱਬਤ’ ਦਾ ਟੀਜ਼ਰ ਰਿਲੀਜ਼ ਹੋਇਆ ਹੈ।

ਮੇਕਰਜ਼ ਨੇ ਦਾਅਵਾ ਕੀਤਾ ਹੈ ਕਿ ਜੇਕਰ ‘ਫਿਲਹਾਲ’ ਨੇ ਤੁਹਾਡੇ ਦਿਲ ਨੂੰ ਛੂਹ ਲਿਆ ਸੀ ਤਾਂ ‘ਫਿਲਹਾਲ 2’ ਤੁਹਾਨੂੰ ਰੁਲਾ ਦੇਵੇਗਾ। ਇਸ ’ਚ ਅਕਸ਼ੇ ਕੁਮਾਰ ਨਾਲ ਨੁਪੂਰ ਸੈਨਨ ਹੈ। ਟੀਜ਼ਰ ਦੇਖ ਕੇ ਲੱਗ ਰਿਹਾ ਹੈ ਕਿ ਵਾਕਈ ਇਸ ਵਾਰ ਵੀ ਇਹ ਜੋੜੀ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਛਾ ਜਾਵੇਗੀ।

ਜੋ ਕਹਾਣੀ ਤੁਸੀਂ ਪਿਛਲੇ ਗੀਤ ’ਚ ਦੇਖੀ ਸੀ, ਹੁਣ ਉਸ ਤੋਂ ਅੱਗੇ ਦੀ ਕਹਾਣੀ ਦੇਖਣ ਨੂੰ ਮਿਲੇਗੀ। ਇਸ ’ਚ ਅਕਸ਼ੇ ਕੁਮਾਰ ਨੇ ਡਾਕਟਰ ਕਬੀਰ ਮਲਹੋਤਰਾ ਤੇ ਨੁਪੂਰ ਸੈਨਨ ਨੇ ਮਿਹਰ ਅਗਰਵਾਲ ਦਾ ਕਿਰਦਾਰ ਨਿਭਾਇਆ ਹੈ।

ਇਸ ਗੀਤ ਨੂੰ ਬੀ ਪਰਾਕ ਨੇ ਆਪਣੀ ਆਵਾਜ਼ ਦਿੱਤੀ ਹੈ ਤੇ ਅਰਵਿੰਦਰ ਖਹਿਰਾ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਗੀਤ ਦੇ ਬੋਲ ਜਾਨੀ ਵਲੋਂ ਲਿਖੇ ਗਏ ਹਨ। ਫਰਸਟ ਪੋਸਟਰ ਰਿਲੀਜ਼ ਦੇ ਨਾਲ ਹੀ ਪ੍ਰਸ਼ੰਸਕਾਂ ਵਿਚਾਲੇ ਇਸ ਗੀਤ ਨੂੰ ਲੈ ਕੇ ਉਤਸ਼ਾਹ ਵੱਧ ਗਿਆ ਸੀ।

ਦੱਸ ਦੇਈਏ ਕਿ ਇਹ ਗੀਤ 6 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News