‘ਫਾਈਟਰ’ ਫ਼ਿਲਮ ਦਾ ਟਰੇਲਰ ਰਿਲੀਜ਼, ਦੇਸ਼ ਭਗਤੀ ਦਾ ਜਜ਼ਬਾ ਦੇਖ ਖੜ੍ਹੇ ਹੋ ਜਾਣਗੇ ਰੋਂਗਟੇ (ਵੀਡੀਓ)

Monday, Jan 15, 2024 - 12:47 PM (IST)

‘ਫਾਈਟਰ’ ਫ਼ਿਲਮ ਦਾ ਟਰੇਲਰ ਰਿਲੀਜ਼, ਦੇਸ਼ ਭਗਤੀ ਦਾ ਜਜ਼ਬਾ ਦੇਖ ਖੜ੍ਹੇ ਹੋ ਜਾਣਗੇ ਰੋਂਗਟੇ (ਵੀਡੀਓ)

ਐਂਟਰਟੇਨਮੈਂਟ ਡੈਸਕ– ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਫਾਈਟਰ’ ਦਾ ਅੱਜ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। 3 ਮਿੰਟ ਤੇ 9 ਸਕਿੰਟ ਦਾ ਇਹ ਟਰੇਲਰ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਹੈ, ਜਿਸ ਨੂੰ ਦੇਖ ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ।

ਇਹ ਖ਼ਬਰ ਵੀ ਪੜ੍ਹੋ : ਅਯੁੱਧਿਆ : ਰਾਮ ਮੰਦਰ ਤੋਂ 15 ਮਿੰਟ ਦੀ ਦੂਰੀ ’ਤੇ ਅਮਿਤਾਭ ਬੱਚਨ ਨੇ ਖ਼ਰੀਦਿਆ ਪਲਾਟ, ਕੀਮਤ ਜਾਣ ਲੱਗੇਗਾ ਝਟਕਾ

ਟਰੇਲਰ ਤੋਂ ਪਤਾ ਚੱਲਦਾ ਹੈ ਕਿ ਇਸ ’ਚ ਪੁਲਵਾਮਾ ਹਮਲੇ ਨੂੰ ਦਿਖਾਇਆ ਗਿਆ ਹੈ, ਜਿਸ ਤੋਂ ਬਾਅਦ ਇਕ ਖ਼ਾਸ ਟੀਮ ਤਿਆਰ ਕਰਕੇ ਪਾਕਿਸਤਾਨ ਨੂੰ ਜਵਾਬ ਦਿੱਤਾ ਜਾਂਦਾ ਹੈ। ‘ਫਾਈਟਰ’ ਭਾਰਤ ਦੀ ਪਹਿਲੀ ਏਰੀਅਲ ਐਕਸ਼ਨ ਫ਼ਿਲਮ ਹੈ, ਜਿਸ ’ਚ ਸ਼ਾਨਦਾਰ ਹਵਾਈ ਐਕਸ਼ਨ ਸੀਨਜ਼ ਦੇਖਣ ਨੂੰ ਮਿਲਣਗੇ।

ਫ਼ਿਲਮ ’ਚ ਰਿਤਿਕ ਰੌਸ਼ਨ, ਦੀਪਿਕਾ ਪਾਦੁਕੋਣ, ਅਨਿਲ ਕਪੂਰ, ਕਰਨ ਸਿੰਘ ਗਰੋਵਰ ਤੇ ਅਕਸ਼ੇ ਓਬਰਾਏ ਵਰਗੇ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ‘ਵਾਰ’ ਤੇ ‘ਪਠਾਨ’ ਵਰਗੀਆਂ ਫ਼ਿਲਮਾਂ ਡਾਇਰੈਕਟ ਕਰ ਚੁੱਕੇ ਹਨ।

ਦੱਸ ਦੇਈਏ ਕਿ ‘ਫਾਈਟਰ’ ਸਿਧਾਰਥ ਆਨੰਦ ਦੀ ਰਿਤਿਕ ਰੌਸ਼ਨ ਨਾਲ ਤੀਜੀ ਫ਼ਿਲਮ ਹੈ, ਇਸ ਤੋਂ ਪਹਿਲਾਂ ਦੋਵੇਂ ‘ਬੈਂਗ ਬੈਂਗ’ ਤੇ ‘ਵਾਰ’ ’ਚ ਇਕੱਠੇ ਕੰਮ ਕਰ ਚੁੱਕੇ ਹਨ। ਦੁਨੀਆ ਭਰ ’ਚ ‘ਫਾਈਟਰ’ ਫ਼ਿਲਮ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਫਾਈਟਰ’ ਫ਼ਿਲਮ ਦਾ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News