ਪਿਤਾ ਦੇ ਜਨਮਦਿਨ ''ਤੇ Athiya Shetty ਨੇ ਲੁਟਾਇਆ ਪਿਆਰ, ਬੇਟੇ ਅਹਾਨ ਨੇ ਵੀ ਕੀਤਾ ਪੋਸਟ

Sunday, Aug 11, 2024 - 05:05 PM (IST)

ਪਿਤਾ ਦੇ ਜਨਮਦਿਨ ''ਤੇ Athiya Shetty ਨੇ ਲੁਟਾਇਆ ਪਿਆਰ, ਬੇਟੇ ਅਹਾਨ ਨੇ ਵੀ ਕੀਤਾ ਪੋਸਟ

ਮੁੰਬਈ- ਅੱਜ ਬਾਲੀਵੁੱਡ ਦੇ ਇਸ ਐਕਸ਼ਨ ਹੀਰੋ ਦਾ ਜਨਮਦਿਨ ਹੈ। ਉਹ ਅੱਜ 63 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਜ਼ਬਰਦਸਤ ਐਕਸ਼ਨ ਕੀਤੀ ਹੈ। ਬਾਅਦ 'ਚ ਉਨ੍ਹਾਂ ਨੇ ਕਾਮੇਡੀ ਰਾਹੀਂ ਵੀ ਲੋਕਾਂ ਦਾ ਦਿਲ ਜਿੱਤ ਲਿਆ।ਅਸੀਂ ਗੱਲ ਕਰ ਰਹੇ ਹਾਂ ਸੁਨੀਲ ਸ਼ੈੱਟੀ ਦੀ, ਜਿਨ੍ਹਾਂ ਦਾ ਜਨਮ 11 ਅਗਸਤ 1961 ਨੂੰ ਕਰਨਾਟਕ ਦੇ ਮੰਗਲੌਰ 'ਚ ਹੋਇਆ ਹੈ। ਉਨ੍ਹਾਂ ਨੇ ਆਪਣੇ ਸਿਨੇਮਾ ਕਰੀਅਰ ਦੀ ਸ਼ੁਰੂਆਤ ਸਾਲ 1992 'ਚ ਰਿਲੀਜ਼ ਹੋਈ ਫਿਲਮ 'ਬਲਵਾਨ' ਨਾਲ ਕੀਤੀ ਸੀ। 

PunjabKesari

ਹੁਣ ਪ੍ਰਸ਼ੰਸਕਾਂ ਤੋਂ ਲੈ ਕੇ ਉਨ੍ਹਾਂ ਦੇ ਚਹੇਤਿਆਂ ਤੱਕ ਹਰ ਕੋਈ ਅਦਾਕਾਰ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਵਧਾਈਆਂ ਦੇ ਰਿਹਾ ਹੈ। ਇਸ ਦੇ ਨਾਲ ਹੀ ਧੀ ਆਥੀਆ ਸ਼ੈੱਟੀ  ਅਤੇ ਬੇਟੇ ਅਹਾਨ ਸ਼ੈੱਟੀ ਨੇ ਵੀ ਅੰਨਾ ਨੂੰ ਜਨਮਦਿਨ 'ਤੇ ਖਾਸ ਪੋਸਟ ਦੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ।ਆਥੀਆ ਸ਼ੈੱਟੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ 'ਤੇ ਪਿਤਾ ਸੁਨੀਲ ਸ਼ੈੱਟੀ ਨਾਲ ਆਪਣੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਅਦਾਕਾਰਾ ਨੂੰ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ਜਨਮਦਿਨ ਮੁਬਾਰਕ, ਮੇਰੇ ਸਭ ਤੋਂ ਚੰਗੇ ਦੋਸਤ, ਸਭ ਤੋਂ ਚੰਗੇ ਪਿਤਾ ਨੂੰ ਜਨਮਦਿਨ ਮੁਬਾਰਕ।

PunjabKesari

ਅੱਗੇ ਅਦਾਕਾਰਾ ਨੇ ਲਿਖਿਆ ਕਿ ਲਵ ਯੂ, ਹਰ ਰੋਜ਼ ਤੁਹਾਡੇ ਤੋਂ ਸਿੱਖਣ ਨੂੰ ਮਿਲਦਾ ਹੈ। ਅੰਤ 'ਚ, ਅਦਾਕਾਰਾ ਨੇ ਇੱਕ ਦਿਲ ਦਾ ਇਮੋਜੀ ਵੀ ਸ਼ੇਅਰ ਕੀਤਾ ਹੈ। ਇਸ ਤੋਂ ਬਾਅਦ ਦੂਜੀ ਤਸਵੀਰ 'ਚ ਅਦਾਕਾਰਾ ਨੇ ਆਪਣੇ ਪਿਤਾ ਨਾਲ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸੁਨੀਲ ਸ਼ੈੱਟੀ ਦੀ ਗੋਦ 'ਚ ਬੈਠੀ ਨਜ਼ਰ ਆ ਰਹੀ ਹੈ।ਇਸ ਦੇ ਨਾਲ ਹੀ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਨੇ ਵੀ ਆਪਣੇ ਪਿਤਾ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਹੈ ਕਿ ਹੈਪੀ ਬਰਥਡੇ ਪਾਪਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News