ਗ਼ਰੀਬ ਬੱਚਿਆਂ ਦੀ ਮਦਦ ਲਈ ਅੱਗੇ ਆਏ ਰੀਲ ਲਾਈਫ਼ ਨਰਿੰਦਰ ਮੋਦੀ, ਦੇਣਗੇ 16 ਕਰੋੜ ਦੀ ਸਕਾਲਰਸ਼ਿਪ
Friday, Feb 19, 2021 - 05:38 PM (IST)
ਮੁੰਬਈ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਕਰੀਬ 3 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਇਕ ਪਾਸੇ ਜਿੱਥੇ ਪੀ.ਐਮ ਮੋਦੀ ਆਪਣੇ ਫ਼ੈਸਲੇ ਤੋਂ ਟੱਸ ਤੋਂ ਮੱਸ ਨਹੀਂ ਹੋਏ। ਉਥ ਹੀ ਰੀਲ ਲਾਈਫ਼ ਨਰਿੰਦਰ ਮੋਦੀ ਯਾਨੀ ਅਦਾਕਾਰਾ ਵਿਵੇਕ ਓਬਰਾਏ ਗ਼ਰੀਬ ਬੱਚਿਆਂ ਦੀ ਮਦਦ ਲਈ ਅੱਗੇ ਆਏ ਹਨ।
ਇਹ ਵੀ ਪੜ੍ਹੋ: ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਕਰੀਨਾ ਕਪੂਰ ਖਾਨ, ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਅਦਾਕਾਰ ਵਿਵੇਕ ਓਬਰਾਏ ਨੇ ਹਾਲ ਹੀ ਵਿਚ ਵਿਦਿਆਰਥੀਆਂ ਨੂੰ ਯੋਗ ਬਣਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿਚ ਉਹ ਹੋਣਹਾਰ ਵਿਦਿਆਰਥੀਆਂ ਨੂੰ 16 ਕਰੋੜ ਰੁਪਏ ਤੱਕ ਦੀ ਸਕਾਲਰਸ਼ਿਪ ਦੇਣਗੇ। ਇਸ ਮੁਹਿੰਮ ਦਾ ਮੁੱਖ ਉਦੇਸ਼ ਦੇਸ਼ ਵਿਚ ਗਰੀਬ ਕਿਸਾਨਾਂ ਦੇ ਬੱਚਿਆਂ ਦੀ ਮਦਦ ਕਰਨਾ ਹੈ। ਇਹ ਸਕਾਲਰਸ਼ਿਪ ਬੱਚਿਆਂ ਨੂੰ ਜੇ.ਈ.ਈ. ਅਤੇ ਨੀਟ ਵਰਗੀਆਂ ਪ੍ਰੀਖਿਆ ਨੂੰ ਪਾਸ ਕਰਨ ਵਿਚ ਉਨ੍ਹਾਂ ਦੀ ਮਦਦ ਕਰੇਗੀ।
ਇਹ ਵੀ ਪੜ੍ਹੋ: ਚੀਨੀ ਕੰਪਨੀ ਵੀਵੋ ਦੀ ਵਾਪਸੀ, IPL ਦੇ 14ਵੇਂ ਸੀਜ਼ਨ ਦਾ ਮੁੜ ਬਣਿਆ ਟਾਈਟਲ ਪ੍ਰਾਯੋਜਕ
ਸਕਾਲਰਸ਼ਿਪ ਦੇ ਬਾਰੇ ਵਿਚ ਗੱਲ ਕਰਦੇ ਹੋਏ ਵਿਵੇਕ ਓਬਰਾਏ ਨੇ ਕਿਹਾ, ‘ਪਿੰਡ ਦਾ ਹਰ ਬੱਚਾ ਜਦੋਂ ਵੀ ਕੁੱਝ ਵੱਡਾ ਕਰਦਾ ਹੈ ਤਾਂ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੂਰੇ ਪਿੰਡ ਨੂੰ ਅੱਗੇ ਵਧਾਉਂਦਾ ਹੈ। ਸਾਡੇ ਆਸ-ਪਾਸ ਕਈ ਪ੍ਰਸ਼ੰਸਾਵਾਨ ਅਤੇ ਹੋਣਹਾਰ ਬੱਚੇ ਹਨ ਪਰ ਉਹ ਉਚ ਸਿੱਖਿਆ ਅਤੇ ਕੋਚਿੰਗ ਦਾ ਖ਼ਰਚਾ ਚੁੱਕਣ ਵਿਚ ਅਸਮਰਥ ਹੁੰਦੇ ਹਨ। ਇੱਥੋਂ ਤੱਕ ਕਿ ਆਰਥਿਕ ਪਰੇਸ਼ਾਨੀਆਂ ਦੇ ਚੱਲਦੇ ਉਹ ਪਸੰਦ ਦੇ ਕਾਲਜ ਵਿਚ ਵੀ ਨਹੀਂ ਜਾ ਪਾਉਂਦੇ।’
ਇਹ ਵੀ ਪੜ੍ਹੋ: ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦਿੱਲੀ ਪੁਲਸ ਨੇ ਜਾਰੀ ਕੀਤੀ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਤਸਵੀਰ
ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਅੱਗੇ ਕਿਹਾ, ‘ਮੈਂ ਨਹੀਂ ਚਾਹੁੰਦਾ ਕਿ ਇੰਨੇ ਹੁਨਰਮੰਦ ਵਿਦਿਆਰਥੀ ਸਿਰਫ਼ ਉਨ੍ਹਾਂ ਦੀ ਜਗ੍ਹਾ (ਜਿੱਥੋਂ ਉਹ ਆਉਂਦੇ ਹਨ) ਦੀ ਵਜ੍ਹਾ ਨਾਲ ਨਜ਼ਰਅੰਦਾਜ਼ ਹੋਣ। ਮੇਰੀ ਟੀਮ ਅਤੇ ਮੈਂ ਉਨ੍ਹਾਂ ਦੇ ਸੁਫ਼ਨਿਆਂ ਨੂੰ ਹਾਸਲ ਕਰਨ ਵਿਚ ਮਦਦ ਕਰਨ ਲਈ ਇਹ ਪਹਿਲ ਕੀਤੀ ਹੈ ਤਾਂ ਕਿ ਉਹ ਬਾਹਰ ਜਾ ਕੇ ਆਪਣਾ ਕਰੀਅਰ ਬਣਾ ਸਕਣ। ਸਕਾਲਰਸ਼ਿਪ ਪ੍ਰੋਗਰਾਮ i30 (ਗਣਿਤ ਆਨੰਦ ਕੁਮਾਰ ਦੇ ਸੁਪਰ 30 ਪ੍ਰੋਗਰਾਮ ਦਾ ਡਿਜੀਟਲੀਕਰਨ) ਟਰੇਨਿੰਗ ਪ੍ਰੋਗਰਾਮ ਤਹਿਤ ਲਾਂਚ ਕੀਤੀ ਗਈ ਹੈ।’
ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਨਾਮ ਆਉਣ ’ਤੇ ਇੰਦਰਜੀਤ ਨਿੱਕੂ ਨੇ ਦਿੱਤਾ ਸਪੱਸ਼ਟੀਕਰਨ (ਵੀਡੀਓ)
ਕੀ ਹੈ i30
i30 ਪ੍ਰੋਗਰਾਮ ਪੇਂਡੂ ਭਾਰਤ ਦੇ ਬੱਚਿਆਂ ਨੂੰ ਪੜ੍ਹਨ ਲਈ ਹਾਈ ਕੁਆਲਟੀ ਅਤੇ ਪ੍ਰੋਗਰੈਸਿਵ ਮਾਡੀਊਲ ਦਾ ਇਸਤੇਮਾਲ ਕਰਦਾ ਹੈ। ਇਸ ਜ਼ਰੀਏ ਛੋਟੇ-ਛੋਟੇ ਸ਼ਹਿਰਾਂ ਵਿਚ 90 ਵਰਚੁਅਲ ਲਰਨਿੰਗ ਸੈਂਟਰ ਖੋਲ੍ਹੇ ਗਏ ਹਨ ਤਾਂ ਕਿ ਆਈ.ਆਈ.ਟੀ. ਅਤੇ ਮੈਡੀਕਲ ਫੀਲਡ ਨਾਲ ਜੁੜੇ ਵਿਦਿਆਰਥੀ ਕਲਾਸਰੂਮ ਤੱਕ ਪਹੁੰਚ ਸਕਣ ਅਤੇ ਜੇ.ਈ.ਈ. ਅਤੇ ਨੀਟ ਦੀ ਪੜ੍ਹਾਈ ਕਰ ਸਕਣ।
ਇਹ ਵੀ ਪੜ੍ਹੋ: ਬਟਾਲਾ ਦੇ ਅੰਮ੍ਰਿਤਬੀਰ ਸਿੰਘ ਨੇ ਮਾਰੀਆਂ ਮੱਲ੍ਹਾਂ, 2 ਵਾਰ ਗਿਨੀਜ਼ ਬੁੱਕ ’ਚ ਦਰਜ ਹੋਇਆ ਨਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।