ਕੈਟਰੀਨਾ-ਸਿਧਾਰਥ ਨੇ ਕੀਤੀ ''ਬਾਰ-ਬਾਰ ਦੇਖੋ'' ਦੀ WRAP UP ਪਾਰਟੀ, ਫਰਹਾਨ ਨਜ਼ਰ ਆਏ EX-PARTNER ਨਾਲ

Wednesday, Apr 27, 2016 - 12:47 PM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਕੈਟਰੀਨਾ ਅਤੇ ਅਦਾਕਾਰ ਸਿਧਾਰਥ ਮਲਹੋਤਰਾ ਦੀ ਆਉਣ ਵਾਲੀ ਫਿਲਮ ''ਬਾਰ-ਬਾਰ ਦੇਖੋ'' ਦੀ ਰੈਪਅੱਪ (ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਕੀਤੀ ਗਈ ਪਾਰਟੀ) ਬੀਤੇ ਦਿਨੀਂ ਮੁੰਬਈ ਦੇ ਓਲੀਵ ਹੋਟਲ ''ਚ ਰੱਖੀ ਗਈ। ਇਸ ਫਿਲਮ ਦੇ ਮੁਖ ਅਦਾਕਾਰ ਸਿਧਾਰਥ-ਕੈਟਰੀਨਾ ਇਸ ਦੌਰਾਨ ਕਾਫੀ ਮਸਤੀ ਦੇ ਮੂਡ ''ਚ ਨਜ਼ਰ ਆਏ। ਕੈਟ ਨੇ ਇਸ ਦੌਰਾਨ ਬਲੈਕ ਟਾਪ ਨਾਲ ਪ੍ਰਿੰਟਿਡ ਹਾਫ ਪੈਂਟ ਪਾਈ ਹੋਈ ਸੀ। ਦੂਜੇ ਪਾਸੇ ਸਿਧਾਰਥ ਨੇ ਪ੍ਰਿੰਟਿਡ ਸ਼ਰਟ ਨਾਲ ਡੈਨਿਮਸ (ਜੀਨਸ ) ''ਚ ਨਜ਼ਰ ਆਏ।
ਜਾਣਕਾਰੀ ਅਨੁਸਾਰ ਇਸ ਪਾਰਟੀ ''ਚ ਸਾਰਿਆਂ ਦਾ ਧਿਆਨ ਫਰਹਾਨ ਅਖਤਰ ਅਤੇ ਸਾਬਕਾ ਪਤਨੀ ਅਧੁਨਾ ਭਬਾਨੀ ਵੱਲ ਗਿਆ। ਜਾਣਕਾਰੀ ਅਨੁਸਾਰ ਜਨਵਰੀ ''ਚ ਇਨ੍ਹਾਂ ਦੋਹਾਂ ਨੇ ਜਨਤਕ ਤੌਰ ''ਤੇ ਆਪਣੀ-ਆਪਣੀ ਸਟੇਟਮੈਂਟ ਜਾਰੀ ਕਰ ਕੇ ਇਕ-ਦੂਜੇ ਤੋਂ ਵੱਖ ਹੋਣ ਦੀ ਗੱਲ ਕਬੂਲ ਕੀਤੀ ਸੀ। ਫਿਲਹਾਲ ਇਨ੍ਹਾਂ ਦਾ ਤਲਾਕ ਨਹੀਂ ਹੋਇਆ ਹੈ ਪਰ ਫਿਰ ਵੀ ਦੋਵੇਂ ਵੱਖਰੇ ਰਹਿੰਦੇ ਹਨ। ਇਨ੍ਹਾਂ ਤੋਂ ਇਲਾਵਾ ਨਿਰਦੇਸ਼ਕ ਨਿਤਿਆ ਮਹਿਰਾ, ਨਿਰਮਾਤਾ ਕਰਨ ਜੌਹਰ, ਨਿਰਮਾਤਾ ਰਿਤੇਸ਼ ਸਿਧਵਾਨੀ, ਨਿਰਦੇਸ਼ਕ ਜ਼ੋਇਆ ਅਖਤਰ, ਸਾਰਿਕਾ ਵੀ ਪਾਰਟੀ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ। ਇਹ ਫਿਲਮ 8 ਸਤੰਬਰ ਨੂੰ ਰਿਲੀਜ਼ ਹੋਵੇਗੀ।


Related News