ਮੌਤ ਦੀ ਝੂਠੀ ਅਫਵਾਹ ''ਤੇ ਛਲਕਿਆਂ ਫਰਦੀਨ ਖਾਨ ਦਾ ਦਰਦ, ਮਾਂ ਨੂੰ ਲੈ ਕੇ ਆਖੀ ਇਹ ਗੱਲ

Saturday, Mar 26, 2022 - 05:42 PM (IST)

ਮੌਤ ਦੀ ਝੂਠੀ ਅਫਵਾਹ ''ਤੇ ਛਲਕਿਆਂ ਫਰਦੀਨ ਖਾਨ ਦਾ ਦਰਦ, ਮਾਂ ਨੂੰ ਲੈ ਕੇ ਆਖੀ ਇਹ ਗੱਲ

ਮੁੰਬਈ- ਅਦਾਕਾਰ ਫਰਦੀਨ ਖਾਨ ਭਾਵੇਂ ਹੀ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਰਹਿੰਦੇ ਹਨ ਪਰ ਕਈ ਹੋਰ ਕਾਰਨਾਂ ਕਾਰਨ ਚਰਚਾ 'ਚ ਆ ਜਾਂਦੇ ਹਨ। ਕਈ ਵਾਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮੌਤ ਦੀ ਝੂਠੀ ਖ਼ਬਰ ਉੱਡੀ, ਜਿਸ ਨੂੰ ਦੇਖ ਕੇ ਅਦਾਕਾਰ ਕਾਫ਼ੀ ਹੈਰਾਨ ਹੋ ਗਏ। ਹਾਲ ਹੀ 'ਚ ਨਿਊਜ਼ ਪੋਰਟਲ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਆਪਣੀ ਮੌਤ ਦੀਆਂ ਅਫਵਾਹਾਂ 'ਤੇ ਚੁੱਪੀ ਤੋੜੀ ਤੇ ਦੱਸਿਆ ਕਿ ਉਹ ਅਜਿਹੀਆਂ ਖ਼ਬਰਾਂ ਤੋਂ ਪਰੇਸ਼ਾਨ ਹੋ ਜਾਂਦੇ ਹਨ।
ਫਰਦੀਨ ਖਾਨ ਨੇ ਕਿਹਾ- 'ਦੋ ਵਾਰ ਇਹ ਖ਼ਬਰ ਆਈ ਹੈ ਕਿ ਐਕਸੀਡੈਂਟ 'ਚ ਮੇਰੀ ਮੌਤ ਹੋ ਗਈ ਹੈ। ਅਜਿਹੀਆਂ ਖ਼ਬਰਾਂ ਤੋਂ ਉਹ ਚਿਤਿੰਤ ਹੋ ਗਏ ਸਨ। ਖ਼ਾਸ ਕਰਕੇ ਆਪਣੇ ਪਰਿਵਾਰ ਅਤੇ ਦੋਸਤਾਂ ਲਈ ਕਿ ਜੋ ਅਜਿਹੀ ਝੂਠੀ ਰਿਪੋਰਟ ਪੜ੍ਹਦੇ ਹੋਣਗੇ ਅਤੇ ਉਨ੍ਹਾਂ 'ਤੇ ਕੀ ਬੀਤਦੀ ਹੋਵੇਗੀ।  ਉਨ੍ਹਾਂ ਨੇ ਕਿਹਾ, 'ਜੇਕਰ ਮੇਰੀ ਮਾਂ ਇਨ੍ਹਾਂ ਨੂੰ ਦੇਖਦੀ ਤਾਂ ਉਨ੍ਹਾਂ ਨੂੰ ਦਿਲ ਦਾ ਦੌਰ ਪੈ ਸਕਦਾ ਸੀ। 
ਇੰਨਾ ਹੀ ਨਹੀਂ, ਉਨ੍ਹਾਂ ਨੇ ਅੱਗੇ ਦੱਸਿਆ ਕਿ ਇਕ ਵਾਰ ਅਰਜੁਨ ਰਾਮਪਾਲ ਨੇ ਉਨ੍ਹਾਂ ਨੂੰ ਫੋਨ ਕਰਕੇ ਪੁੱਛਿਆ ਕਿ ਕੀ ਉਹ ਠੀਕ ਹਨ। ਕੰਮ ਦੀ ਗੱਲ ਕਰੀਏ ਤਾਂ ਫਰਦੀਨ ਖਾਨ ਨੂੰ ਆਖ਼ਿਰੀ ਵਾਰ 2010 'ਚ ਫਿਲਮ 'ਦੁਲ੍ਹਾ ਮਿਲ ਗਿਆ' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਅਦਾਕਾਰਾ ਸੁਸ਼ਮਿਤਾ ਸੇਨ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ ਵੱਡੇ ਪਰਦੇ ਤੋਂ ਗਾਇਬ ਹਨ। ਹਾਲਾਂਕਿ ਜਲਦ ਹੀ ਹੁਣ ਫਰਦੀਨ ਖਾਨ ਫਿਲਮ 'ਵਿਸਫੋਟ' ਨਾਲ ਕਮਬੈਕ ਕਰਨ ਲਈ ਤਿਆਰ ਹਨ।


author

Aarti dhillon

Content Editor

Related News