ਪ੍ਰਸ਼ੰਸਕ ਨੇ ਸਾਂਝੀ ਕੀਤੀ ਸਿਧਾਰਥ ਸ਼ੁਕਲਾ ਦੀ ਸ਼ਰਟਲੈੱਸ ਤਸਵੀਰ, ਅਦਾਕਾਰ ਨੇ ਦਿੱਤੀ ਇਹ ਪ੍ਰਤੀਕਿਰਿਆ

Friday, Mar 26, 2021 - 05:35 PM (IST)

ਪ੍ਰਸ਼ੰਸਕ ਨੇ ਸਾਂਝੀ ਕੀਤੀ ਸਿਧਾਰਥ ਸ਼ੁਕਲਾ ਦੀ ਸ਼ਰਟਲੈੱਸ ਤਸਵੀਰ, ਅਦਾਕਾਰ ਨੇ ਦਿੱਤੀ ਇਹ ਪ੍ਰਤੀਕਿਰਿਆ

ਮੁੰਬਈ: ਟੀ.ਵੀ. ਦੇ ਮਸ਼ਹੂਰ ਅਦਾਕਾਰ ਅਤੇ ਬਿਗ ਬੌਸ ਫੇਮ ਸਿਧਾਰਥ ਸ਼ੁਕਲਾ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਖ਼ੁਦ ਨੂੰ ਸਿਡਹਰਟਸ ਕਹਿੰਦੇ ਹਨ। ਸਿਧਾਰਥ ਦਾ ਕਹਿਣਾ ਹੈ ਕਿ ਉਹ ਸ਼ਰਟਲੈੱਸ ਤਸਵੀਰਾਂ ’ਚ ਬਿਲਕੁੱਲ ਵੀ ‘ਸੈਕਸੀ’ ਨਹੀਂ ਲੱਗਦੇ। ਉਨ੍ਹਾਂ ਨੇ ਇਕ ਪ੍ਰਸ਼ੰਸਕ ਵੱਲੋਂ ਸਾਂਝੀ ਕੀਤੀ ਗਈ ਉਨ੍ਹਾਂ ਦੀ ਤਸਵੀਰ ’ਤੇ ਪ੍ਰਤੀਕਿਰਿਆ ਦਿੱਤੀ ਹੈ। ਇਕ ਪ੍ਰਸ਼ੰਸਕ ਨੇ ਸਿਧਾਰਥ ਨੂੰ ਟੈਗ ਕਰਦੇ ਹੋਏ ਲਿਖਿਆ ਸੀ ‘ਗੁੱਡ ਮਾਰਨਿੰਗ ਸੈਕਸੀ ਜਾਨ’।

 


ਪ੍ਰਸ਼ੰਸਕ ਦੇ ਇਸ ਟਵੀਟ ’ਤੇ ਸਿਥਾਰਥ ਸ਼ੁਕਲਾ ਨੇ ਇਮਾਨਦਾਰੀ ਨਾਲ ਜਵਾਬ ਦਿੱਤਾ। ਉਨ੍ਹਾਂ ਨੇ ਲਿਖਿਆ ਕਿ ਇਸ ਤਸਵੀਰ ’ਚ ਸੈਕਸੀ ਨਹੀਂ ਲੱਗ ਰਿਹਾ... ਪਰ ਗੁੱਡ ਮਾਰਨਿੰਗ ਤੁਹਾਨੂੰ ਅਤੇ ਸਭ ਨੂੰ। ਹਾਲਾਂਕਿ ਉਨ੍ਹਾਂ ਦੇ ਪ੍ਰਸ਼ੰਸਕ ਨੇ ਇਸ ਨੂੰ ਮੰਨਣ ਤੋਂ ਮਨ੍ਹਾ ਕਰ ਦਿੱਤਾ। ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, ਸਿਡ ਤੁਸੀਂ ਹਮੇਸ਼ਾ ਤੋਂ ਹੀ ਸੈਕਸੀ ਡਿਊਡ ਹੋ’। ਇਸ ’ਤੇ ਸਿਧਾਰਥ ਨੇ ਵੀ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਕਿ ਤੁਹਾਡੀ ਦਯਾ ਹਮੇਸ਼ਾ ਮਿਹਰਬਾਨੀ ਰਹੇਗੀ। 

 

PunjabKesari
ਸਿਧਾਰਥ ਨੂੰ ਦੱਸਿਆ ਹੌਟ
ਸਿਧਾਰਥ ਦੇ ਇਸ ਲੁੱਕ ’ਤੇ ਇਕ ਹੋਰ ਪ੍ਰਸ਼ੰਸਕ ਨੇ ਵੀ ਕੁਮੈਂਟ ਕੀਤੇ। ਇਕ ਨੇ ਲਿਖਿਆ ਕਿ ਤੁਸੀਂ ਹਮੇਸ਼ਾ ਸੈਕਸੀ ਦਿਖਦੇ ਹੋ ਸਿਧਾਰਥ ਸ਼ੁਕਲਾ ਅਤੇ ਇਸ ਤੋਂ ਵੀ ਕਿਤੇ ਜ਼ਿਆਦਾ ਤੁਹਾਡੇ ਸਿਧਾਂਤ ਅਤੇ ਨੈਤਿਕਤਾ ਤੁਹਾਨੂੰ ਹਫ਼ਤੇ ਦੇ 7 ਦਿਨ 24 ਘੰਟੇ ਸੈਕਸੀ ਰੱਖਦਾ ਹੈ ਪਰ ਚੰਗਾ ਹੈ। ਤੁਹਾਨੂੰ ਵੀ ਗੁੱਡ ਮਾਰਨਿੰਗ। ਇਕ ਹੋਰ ਨੇ ਲਿਖਿਆ ਕਿ ਹੌਟ ਹੌਟ..ਹੌਟ. ਤੂੰ ਅੱਗ ਹੈ। ਤੇਰਾ ਕੋਈ ਜਵਾਬ ਨਹੀਂ ਹੈ, ਸਿਧਾਰਥ ਇੰਨੇ ਸੈਕਸੀ ਕਿਉਂ ਹੋ ਮੈਨ।

PunjabKesari
ਬਿਗ ਬੌਸ 13 ਨਾਲ ਮਿਲੀ ਪ੍ਰਸਿੱਧੀ 
ਬਿਗ ਬੌਸ 13 ਦੇ ਸੀਜ਼ਨ ਤੋਂ ਬਾਅਦ ਸਿਧਾਰਥ ਦੀ ਪ੍ਰਸਿੱਧੀ ਵਧ ਗਈ। ਉਨ੍ਹਾਂ ਨੇ ਆਸਿਮ ਰਿਆਜ਼ ਅਤੇ ਸ਼ਹਿਨਾਜ ਗਿੱਲ ਨੂੰ ਹਰਾ ਕੇ ਟਰਾਫੀ ਆਪਣੇ ਨਾਂ ਕੀਤੀ। ਉਹ ਬਿਗ ਬੌਸ ’ਚ ਵੀ ਬਤੌਰ ਸੀਨੀਅਰ ਆਏ। ਉਨ੍ਹਾਂ ਦੇ ਨਾਲ ਹੋਰ ਦੋ ਸਾਬਕਾ ਮੁਕਾਬਲੇਬਾਜ਼ ਗੌਹਰ ਖ਼ਾਨ ਅਤੇ ਹਿਨਾ ਖ਼ਾਨ ਵੀ ਸੀਨੀਅਰ ਬਣ ਕੇ ਬਿਗ ਬੌਸ 14 ੇਦੇ ਘਰ ਆਏ ਸਨ। ਇਸ ਦੌਰਾਨ ਵੀ ਸਿਧਾਰਥ ਨੇ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ। 


author

Aarti dhillon

Content Editor

Related News