ਮਸ਼ਹੂਰ ਸੋਸ਼ਲ ਮੀਡੀਆ Influencer ਦੀ ਮੌਤ, ਪ੍ਰੈਗਨੈਂਸੀ ਬਣਿਆ ਕਾਰਨ
Saturday, Jul 27, 2024 - 10:12 AM (IST)

ਐਟਰਟੇਨਮੈਂਟ ਡੈਸਕ- ਮਨੋਰੰਜਨ ਜਗਤ ਤੋਂ ਲਗਾਤਾਰ ਮੌਤ ਦੀਆਂ ਖਬਰਾਂ ਆ ਰਹੀਆਂ ਹਨ। ਕੁਝ ਦਿਨ ਪਹਿਲਾਂ ਅਦਾਕਾਰ ਕ੍ਰਿਸ਼ਨ ਕੁਮਾਰ ਦੀ ਜਵਾਨ ਧੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ। ਬੀਤੇ ਦਿਨੀਂ ਮਸ਼ਹੂਰ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖਾਨ ਦੀ ਮਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਹਾਲੀਵੁੱਡ ਜਗਤ ਤੋਂ ਵੀ ਅਜਿਹੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਇਸ ਦੌਰਾਨ ਇੱਕ ਹੋਰ ਮੌਤ ਦੀ ਖਬਰ ਆਈ ਹੈ, ਜੀ ਹਾਂ, ਮਸ਼ਹੂਰ ਸੋਸ਼ਲ ਮੀਡੀਆ Influencer (Taina Madeiros) ਦੀ 34 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਇਹ ਖਬਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਹਲਚਲ ਮਚ ਗਈ।Taina ਇੱਕ ਨਰਸ ਸੀ ਅਤੇ ਸੋਸ਼ਲ ਮੀਡੀਆ ਰਾਹੀਂ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਬਾਰੇ ਟਿਪਸ ਦਿੰਦੀ ਸੀ। Taina ਦੀ ਮੌਤ ਦਾ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ, ਅਸਲ 'ਚ ਗਰਭ ਅਵਸਥਾ ਹੀ ਉਸ ਦੀ ਮੌਤ ਦਾ ਕਾਰਨ ਬਣੀ।
ਇਹ ਖ਼ਬਰ ਵੀ ਪੜ੍ਹੋ -Bday spl: ਆਪਣੀ ਮਿਹਨਤ ਦੇ ਦਮ 'ਤੇ ਕ੍ਰਿਤੀ ਸੈਨਨ ਨੇ ਬਣਾਈ ਬਾਲੀਵੁੱਡ 'ਚ ਵੱਖਰੀ ਪਛਾਣ
ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ Taina ਇਸ ਦੁਨੀਆ 'ਚ ਨਹੀਂ ਰਹੀ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁਝ ਦਿਨ ਪਹਿਲਾਂ ਐਮਰਜੈਂਸੀ ਸਰਜਰੀ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਜਾਨ ਚਲੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ Taina ਗਰਭਵਤੀ ਸੀ ਅਤੇ ਇਸ ਦੌਰਾਨ ਅੰਡੇ ਫੈਲੋਪੀਅਨ ਟਿਊਬ 'ਚ ਫਸ ਗਏ ਜੋ ਮੌਤ ਦਾ ਕਾਰਨ ਬਣ ਗਏ।ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ, ਪਰ Taina ਦੇ ਦੋਸਤ ਦਾ ਕਹਿਣਾ ਹੈ ਕਿ Influencer ਨੂੰ ਪਿਛਲੇ ਹਫਤੇ (Ectopic Pregnancy)ਹੋਈ ਸੀ। ਇਸ ਦੌਰਾਨ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੇ ਪ੍ਰਸ਼ੰਸਕਾਂ ਤੋਂ ਉਨ੍ਹਾਂ ਦੀ ਸਿਹਤ ਦੀ ਕਾਮਨਾ ਵੀ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ -ਗਲਤ ਮੈਸੇਜ਼ ਭੇਜਣ 'ਤੇ ਉਰਫੀ ਜਾਵੇਦ ਨੇ ਫੈਸ਼ਨ Influencer ਨੂੰ ਲਗਾਈ ਫਟਕਾਰ
ਕੀ ਕਰਦੀ ਸੀ Taina?
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ Taina ਇੱਕ ਪ੍ਰੋਫੈਸ਼ਨਲ ਨਰਸ ਸੀ, ਜਿਸ ਦੇ ਇੰਸਟਾਗ੍ਰਾਮ 'ਤੇ 70,000 ਤੋਂ ਵੱਧ ਫਾਲੋਅਰਜ਼ ਸਨ। ਸੋਸ਼ਲ ਮੀਡੀਆ ਰਾਹੀਂ ਉਹ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਬਾਰੇ ਟਿਪਸ ਦਿੰਦੀ ਸੀ, ਜਾਂ ਫਿਰ, ਉਹ ਉਨ੍ਹਾਂ ਮਾਵਾਂ ਨੂੰ ਆਪਣਾ ਦੁੱਧ ਪਿਲਾਉਣ ਬਾਰੇ ਟਿਪਸ ਦਿੰਦੀ ਸੀ, ਜਿਨ੍ਹਾਂ ਦੇ ਹਾਲ ਹੀ 'ਚ ਬੱਚੇ ਹੋਏ ਹਨ। ਸੋਸ਼ਲ ਮੀਡੀਆ 'ਤੇ Taina ਦੀਆਂ ਕਈ ਵੀਡੀਓਜ਼ ਹਨ, ਜਿਨ੍ਹਾਂ 'ਚ ਉਹ ਬੱਚਿਆਂ ਨੂੰ ਦੁੱਧ ਪਿਲਾਉਣਾ ਸਿਖਾਉਂਦੀ ਸੀ।