ਪ੍ਰਸਿੱਧ ਗਾਇਕ ਤਰਸੇਮ ਜੱਸੜ ਜਲਦ ਦੇਣਗੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼

Thursday, Jul 02, 2020 - 10:45 AM (IST)

ਪ੍ਰਸਿੱਧ ਗਾਇਕ ਤਰਸੇਮ ਜੱਸੜ ਜਲਦ ਦੇਣਗੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤਰਸੇਮ ਜੱਸੜ ਜਲਦ ਹੀ ਆਪਣੇ ਨਵੇਂ ਗੀਤ ਲੈ ਕੇ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। 'ਮਾਈ ਪਰਾਈਡ' ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਹਾਲਾਂਕਿ ਤਰਸੇਮ ਜੱਸੜ ਦਾ ਇਹ ਗੀਤ 4 ਜੁਲਾਈ ਨੂੰ ਰਿਲੀਜ਼ ਹੋਵੇਗਾ। ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਤਰਸੇਮ ਜੱਸੜ ਨੇ ਖ਼ੁਦ ਹੀ ਸ਼ਿੰਗਾਰੇ ਹਨ। ਇਸ ਗੀਤ 'ਚ ਰੈਪ ਫਤਿਹ ਦਿਓ ਨੇ ਕੀਤਾ ਹੈ ਅਤੇ ਗੀਤ ਨੂੰ ਸੰਗੀਤ ਪੇਂਡੂ ਬੁਆਏਜ਼ ਨੇ ਦਿੱਤਾ ਹੈ।

 
 
 
 
 
 
 
 
 
 
 
 
 
 

ਜਜ਼ਬਾਤਾਂ ਚੋਂ ਜੰਮੇ ਅਣਖਾਂ ਚ ਲਿਬੜੇ , ਵਾਕ ਲਹੂ ਨਾਲ ਜੋੜੇ ਜੋ ਕਾਫੀਏ ਹੋ ਨਿਬੜੇ ..... My Pride Teaser Out Now .. Watch Full Teaser On Youtube .. Waheguru Sabh nu chardi Kla Ch Rakhe 🙏.. #mypride #tarsemjassar #keepsupporting #keeploving #sardari #punjabi #yaari @tarsemjassar @fatehdoe @penduboyzdeewan @imsharanart @jaypesingh @manpreetjohalofficial @harpreetjakhwali_vehlijanta @karamjohal_vehlijanta @vehlijantarecords #wmk

A post shared by Tarsem Jassar (@tarsemjassar) on Jun 30, 2020 at 5:17am PDT

ਸ਼ਰਨ ਆਰਟ ਦੇ ਨਿਰਦੇਸ਼ਨ ਹੇਠ ਤਰਸੇਮ ਜੱਸੜ ਦੇ 'ਮਾਈ ਪਰਾਈਡ' ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਲੈ ਕੇ ਤਰਸੇਮ ਜੱਸੜ ਦੇ ਪ੍ਰਸ਼ੰਸਕਾਂ 'ਚ ਕਾਫ਼ੀ ਉਤਸ਼ਾਹ ਹੈ ਅਤੇ ਉਹ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਤਰਸੇਮ ਜੱਸੜ ਦਾ ਗੀਤ 'ਨੋ ਬਲੇਮ' ਆਇਆ ਸੀ, ਜਿਸ ਨੂੰ ਲੋਕਾਂ ਦਾ ਭਰਵਾਂ ਪਿਆਰ ਮਿਲਿਆ ਹੈ।

 
 
 
 
 
 
 
 
 
 
 
 
 
 

ਜਜ਼ਬਾਤਾਂ ਚੋਂ ਜੰਮੇ ਅਣਖਾਂ ਚ ਲਿਬੜੇ , ਵਾਕ ਲਹੂ ਨਾਲ ਜੋੜੇ ਜੋ ਕਾਫੀਏ ਹੋ ਨਿਬੜੇ ..... My Pride Teaser Out Now #mypride #tarsemjassar @fatehdoe @penduboyzdeewan @imsharanart @jaypesingh @vehlijantarecords #wmk

A post shared by Tarsem Jassar (@tarsemjassar) on Jun 30, 2020 at 4:56am PDT


author

sunita

Content Editor

Related News