ਮਸ਼ਹੂਰ ਸੰਤੂਰ ਵਾਦਕ ਪੰਡਿਤ ਸ਼ਿਵ ਕੁਮਾਰ ਦਾ ਦਿਹਾਂਤ

05/10/2022 2:25:56 PM

ਮੁੰਬਈ- ਭਾਰਤੀ ਸੰਗੀਤਕਾਰ ਅਤੇ ਸੰਤੂਰ ਵਾਦਕ ਪੰਡਿਤ ਸ਼ਿਵਕੁਮਾਰ ਸ਼ਰਮਾ ਦਾ ਮੁੰਬਈ 'ਚ ਕਾਰਡੀਅਕ ਐਰੇਸਟ ਦੇ ਕਾਰਨ ਦਿਹਾਂਤ ਹੋ ਗਿਆ ਹੈ। ਉਹ 84 ਸਾਲ ਦੇ ਸਨ। ਉਹ ਪਿਛਲੇ ਛੇ ਮਹੀਨਿਆਂ ਤੋਂ ਕਿਡਨੀ ਸਬੰਧੀ ਸਮੱਸਿਆਵਾਂ ਨਾਲ ਪੀੜਤ ਸਨ ਅਤੇ ਡਾਇਲਸਿਸ 'ਤੇ ਸਨ। ਦੱਸ ਦੇਈਏ ਕਿ ਪੰਡਿਤ ਸ਼ਿਵ ਕੁਮਾਰ ਦਾ ਸਿਨੇਮਾ ਇੰਡਸਟਰੀ 'ਚ ਮੁੱਖ ਯੋਗਦਾਨ ਰਿਹਾ। ਬਾਲੀਵੁੱਡ 'ਚ ਸ਼ਿਵ-ਹਰੀ ਨਾਂ ਨਾਲ ਮਸ਼ਹੂਰ ਸ਼ਿਵ ਕੁਮਾਰ ਸ਼ਰਮਾ ਅਤੇ ਹਰੀ ਪ੍ਰਸਾਦ 'ਸ਼ਿਵ ਹਰੀ' (ਸ਼ਿਵ ਕੁਮਾਰ ਸ਼ਰਮਾ ਅਤੇ ਹਰੀ ਪ੍ਰਸਾਦ ਚੌਰਸੀਆ) ਦੀ ਜੋੜੀ ਨੇ ਕਈ ਹਿੱਟ ਗਾਣਿਆਂ 'ਚ ਸੰਗੀਤ ਦਿੱਤਾ। ਇਸ 'ਚੋਂ ਸਭ ਤੋਂ ਪ੍ਰਸਿੱਧ ਗਾਣਾ ਫਿਲਮ 'ਚਾਂਦਨੀ' ਦਾ 'ਮੇਰੇ ਹਾਥੋਂ ਮੇ ਨੌ-ਨੌ ਚੂੜੀਆਂ' ਜੋ ਕਿ ਸ਼੍ਰੀਦੇਵੀ 'ਤੇ ਫਿਲਮਾਇਆ ਗਿਆ ਸੀ।
15 ਮਈ ਨੂੰ ਹੋਣ ਵਾਲਾ ਸੀ ਕੰਸਰਟ
ਪ੍ਰਾਪਤ ਜਾਣਕਾਰੀ ਮੁਤਾਬਕ ਪੰਡਿਤ ਸ਼ਿਵ ਕੁਮਾਰ ਸ਼ਰਮਾ ਦਾ 15 ਮਈ ਨੂੰ ਕੰਸਰਟ ਹੋਣ ਵਾਲਾ ਸੀ। ਸੁਰਾਂ ਦੇ ਸਰਤਾਜ਼ ਨੂੰ ਸੁਣਨ ਲਈ ਕਈ ਲੋਕ ਬੇਤਾਬ ਸਨ। ਸ਼ਿਵ-ਹਰੀ (ਸ਼ਿਵ ਕੁਮਾਰ ਸ਼ਰਮਾ ਅਤੇ ਹਰੀ ਪ੍ਰਸ਼ਾਦ ਚੌਰਸੀਆ) ਦੀ ਜੁਗਲਬੰਦੀ 'ਚ ਆਪਣੀ ਸ਼ਾਮ 'ਚ ਰੌਣਕ ਕਰਨ ਲਈ ਲੱਖਾਂ ਲੋਕ ਇੰਤਜ਼ਾਰ ਕਰ ਰਹੇ ਹਨ। ਪਰ ਅਫਸੋਸ ਇਵੈਂਟ ਤੋਂ ਕੁਝ ਦਿਨ ਪਹਿਲੇ ਹੀ ਸ਼ਿਵ ਕੁਮਾਰ ਸ਼ਰਮਾ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਸ਼ਰਧਾਂਜਲੀ
ਪੰਡਿਤ ਸ਼ਿਵਕੁਮਾਰ ਸ਼ਰਮਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ-'ਪੰਡਿਤ ਸ਼ਿਵਕੁਮਾਰ ਸ਼ਰਮਾ ਜੀ ਦੇ ਦਿਹਾਂਤ ਨਾਲ ਸਾਡੀ ਸੰਸਕ੍ਰਤਿਕ ਦੁਨੀਆ 'ਤੇ ਡੂੰਘਾ ਅਸਰ ਪਵੇਗਾ। ਉਨ੍ਹਾਂ ਨੇ ਸੰਤੂਰ ਨੂੰ ਸੰਸਾਰਿਕ ਪੱਧਰ 'ਤੇ ਲੋਕਪ੍ਰਿਯ ਬਣਾਇਆ। ਉਨ੍ਹਾਂ ਦਾ ਸੰਗੀਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੰਤਰਮੁਗਧ ਕਰਦਾ ਹੈ। ਮੈਨੂੰ ਉਨ੍ਹਾਂ ਦੇ ਨਾਲ ਆਪਣੀ ਗੱਲਬਾਤ ਚੰਗੀ ਤਰ੍ਹਾਂ ਯਾਦ ਹੈ। ਉਨ੍ਹਾਂ ਦੇ ਪਰਿਲਾਰ ਅਤੇ ਪ੍ਰਸ਼ੰਸਕਾਂ ਦੇ ਪੱਤੀ ਸੰਵੇਦਨਾ। ਸ਼ਾਂਤੀ'।


Aarti dhillon

Content Editor

Related News