ਮਸ਼ਹੂਰ ਪੰਜਾਬੀ ਗਾਇਕ ਸਰਦਾਰ ਅਲੀ ਦਾ ਹਾਦਸੇ ਤੋਂ ਬਾਅਦ ਬਿਆਨ ਆਇਆ ਸਾਹਮਣੇ

06/07/2024 10:21:31 AM

ਜਲੰਧਰ- ਮਸ਼ਹੂਰ ਪੰਜਾਬੀ ਗਾਇਕ ਸਰਦਾਰ ਅਲੀ ਦੀ ਗੱਡੀ ਦਾ ਜਲੰਧਰ-ਪਠਾਨਕੋਟ ਹਾਈਵੇਅ 'ਤੇ ਭੋਗਪੁਰ ਨੇੜੇ 12 ਵਜੇ ਦੇ ਕਰੀਬ ਸਨੌਰਾ ਪੁਲ 'ਤੇ ਭਿਆਨਕ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਸੜਕ ਕਿਨਾਰੇ ਲੱਗੀ ਰੇਲਿੰਗ ਵਿਚ ਫਸਣ ਕਾਰਣ ਕਾਰ ਵਿਚਾਲਿਓਂ ਪਾੜ ਗਈ, ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਵਿਚ ਮਸ਼ਹੂਰ ਗਾਇਕ ਸਰਦਾਰ ਅਲੀ ਦਾ ਵਾਲ ਵਾਲ ਬਚਾਅ ਹੋ ਗਿਆ। ਸਰਦਾਰ ਅਲੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਜਦਕਿ ਸਰਦਾਰ ਅਲੀ ਦੇ ਦੋ ਭਤੀਜੇ ਅਤੇ ਕਾਰ ਚਾਲਕ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਪੰਜਾਬ ਪੁਲਸ ਦੀ ਸੜਕ ਸੁਰੱਖਿਆ ਦੀ ਟੀਮ ਨੇ ਹਸਪਤਾਲ ਦਾਖਲ ਕਰਵਾਇਆ।

 

 

 

ਹੁਣ ਹਾਦਸੇ ਤੋਂ ਬਾਅਦ ਸਰਦਾਰ ਅਲੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪਰਮਾਤਮਾ ਅਤੇ ਆਪਣੇ ਚਾਹੁੰਣ ਵਾਲਿਆਂ ਦਾ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਨੇ ਕਿਹਾ ਕਿ ਮੇਰਾ ਐਕਸੀਡੈਂਟ ਬਹੁਤ ਵੱਡਾ ਹੋਇਆ ਸੀ ਪਰ ਰੱਬ ਅਤੇ ਤੁਹਾਡੀਆਂ ਦੁਆਵਾਂ ਨੇ ਮੈਨੂੰ ਬਚਾਅ ਲਿਆ। ਸਰਦਾਰ ਅਲੀ ਨੇ ਦੱਸਿਆ ਕਿ ਅਸੀਂ ਪ੍ਰੋਗਰਾਮ 'ਤੇ ਜਾ ਰਹੇ ਸੀ ਕਿ ਰਸਤੇ 'ਚ ਗੱਡੀ ਬੇਕਾਬੂ ਹੋ ਗਈ, ਮੈਂ ਡਰਾਈਵਰ ਦੇ ਨਾਲ ਬੈਠਾ ਹੋਇਆ ਸੀ, ਮੈਂ ਗੱਡੀ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਗੱਡੀ ਡਿਵਾਇਡਰ ਨਾਲ ਟਕਰਾ ਗਈ ਸੀ। ਮੇਰੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਮੈਂ ਬਿਲਕੁੱਲ ਠੀਕ ਠਾਕ ਹਾਂ। 


sunita

Content Editor

Related News