'ਮੈਨੂੰ ਤੁਹਾਡੀਆਂ ਦੁਆਵਾਂ ਦੀ ਲੋੜ', ਮਸ਼ਹੂਰ ਮਾਸਟਰ ਸ਼ੈਫ ਹੋਈ ਕੈਂਸਰ ਦਾ ਸ਼ਿਕਾਰ

Thursday, May 28, 2026 - 02:32 PM (IST)

'ਮੈਨੂੰ ਤੁਹਾਡੀਆਂ ਦੁਆਵਾਂ ਦੀ ਲੋੜ', ਮਸ਼ਹੂਰ ਮਾਸਟਰ ਸ਼ੈਫ ਹੋਈ ਕੈਂਸਰ ਦਾ ਸ਼ਿਕਾਰ

ਮਨੋਰੰਜਨ ਡੈਸਕ - ਮਾਸਟਰ ਸ਼ੈੱਫ ਪੰਕਜ ਭਦੌਰੀਆ ਨੇ 28 ਮਈ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਹਸਪਤਾਲ ਦੇ ਬਿਸਤਰ ਤੋਂ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਹ ਮਰੀਜ਼ਾਂ ਵਾਲੀ ਡਰੈੱਸ 'ਚ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਦੇ ਸਰੀਰ ਨਾਲ ਮੈਡੀਕਲ ਤਾਰਾਂ ਜੁੜੀਆਂ ਹੋਈਆਂ ਹਨ। ਪੰਕਜ ਨੇ ਲਿਖਿਆ, “ਮੈਨੂੰ ਬ੍ਰੈਸਟ ਕੈਂਸਰ ਦਾ ਪਤਾ ਲੱਗਾ ਹੈ। ਮੈਨੂੰ ਤੁਹਾਡੀਆਂ ਦੁਆਵਾਂ ਅਤੇ ਸਾਥ ਦੀ ਲੋੜ ਹੈ”।

PunjabKesari

ਟੈਸਟਾਂ ਦਾ ਸਿਲਸਿਲਾ ਜਾਰੀ
ਪੰਕਜ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੇ ਕਈ ਮੈਡੀਕਲ ਟੈਸਟ ਹੋ ਰਹੇ ਹਨ। ਉਨ੍ਹਾਂ ਨੇ ਵੀਡੀਓ 'ਤੇ ਲਿਖਿਆ ਕਿ “ਟੈਸਟ 'ਤੇ ਟੈਸਟ ਹੋ ਰਹੇ ਹਨ... ਇਹ ਕੋਈ ਚੰਗੀ ਜਗ੍ਹਾ ਨਹੀਂ ਹੈ”। ਉਨ੍ਹਾਂ ਕਿਹਾ ਕਿ ਉਹ ਆਪਣੇ ਫੈਨਜ਼ ਨੂੰ ਇਕ ਵੱਡੇ ਪਰਿਵਾਰ ਵਾਂਗ ਮੰਨਦੀ ਹੈ, ਇਸ ਲਈ ਉਨ੍ਹਾਂ ਨੇ ਇਹ ਖਬਰ ਖੁਦ ਸਾਂਝੀ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਦੁਆਵਾਂ ਚਮਤਕਾਰ ਕਰਦੀਆਂ ਹਨ।

ਅਧਿਆਪਕ ਤੋਂ ਮਾਸਟਰ ਸ਼ੈੱਫ ਬਣਨ ਤੱਕ ਦਾ ਸਫਰ
ਪੰਕਜ ਭਦੌਰੀਆ ਨੂੰ ਸਾਲ 2010 'ਚ 'ਮਾਸਟਰ ਸ਼ੈੱਫ ਇੰਡੀਆ' ਦਾ ਪਹਿਲਾ ਸੀਜ਼ਨ ਜਿੱਤਣ ਤੋਂ ਬਾਅਦ ਦੇਸ਼ ਭਰ 'ਚ ਪ੍ਰਸਿੱਧੀ ਮਿਲੀ ਸੀ। ਖਾਣਾ ਪਕਾਉਣ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਉਹ 16 ਸਾਲਾਂ ਤੱਕ ਇੰਗਲਿਸ਼ ਟੀਚਰ ਵਜੋਂ ਕੰਮ ਕਰ ਚੁੱਕੀ ਹੈ, ਪਰ ਇਸ ਰਿਐਲਿਟੀ ਸ਼ੋਅ 'ਚ ਹਿੱਸਾ ਲੈਣ ਲਈ ਉਨ੍ਹਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਸੀ। ਉਹ 'Chef Pankaj Ka Zayka' ਅਤੇ 'Kifayati Kitchen' ਵਰਗੇ ਕਈ ਮਸ਼ਹੂਰ ਕੁਕਿੰਗ ਸ਼ੋਅਜ਼ ਦੀ ਹੋਸਟ ਵੀ ਰਹੀ ਹੈ। 


author

Sunaina

Content Editor

Related News