ਦੁਖਦਾਇਕ ਖ਼ਬਰ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਦਰ ਖ਼ਾਨ ਦੇ ਵੱਡੇ ਪੁੱਤਰ ਦਾ ਹੋਇਆ ਦਿਹਾਂਤ

04/01/2021 4:48:58 PM

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਦਰ ਖ਼ਾਨ ਦੇ ਸਭ ਤੋਂ ਵੱਡੇ ਬੇਟੇ ਅਬਦੁੱਲ ਕੁਦੂਸ ਦਾ ਦਿਹਾਂਤ ਹੋ ਗਿਆ ਹੈ। ਅਬਦੁੱਲ ਕੈਨੇਡਾ ’ਚ ਰਹਿੰਦੇ ਹਨ ਅਤੇ ਉਥੇ ਉਹ ਏਅਰਪੋਰਟ ’ਤੇ ਸਕਿਓਰਿਟੀ ਅਫ਼ਸਰ ਦੇ ਤੌਰ ’ਤੇ ਕੰਮ ਕਰਦੇ ਸਨ। ਅਬਦੁੱਲ ਦੇ ਦਿਹਾਂਤ ਦੀ ਜਾਣਕਾਰੀ ਵਿਰਲ ਭਿਯਾਨੀ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। 

PunjabKesari

2018 ’ਚ ਹੋਇਆ ਸੀ ਕਾਦਰ ਖ਼ਾਨ ਦਾ ਦਿਹਾਂਤ
ਸਾਲ 2018 ’ਚ ਕਾਦਰ ਖ਼ਾਨ ਦਾ ਵੀ 81 ਸਾਲ ਦੀ ਉਮਰ ’ਚ ਕੈਨੇਡਾ ’ਚ ਹੀ ਦਿਹਾਂਤ ਹੋ ਗਿਆ ਸੀ। 21 ਦਸਬੰਰ ਨੂੰ ਕਾਦਰ ਖ਼ਾਨ ਨੇ ਆਖ਼ਿਰੀ ਸਾਹ ਲਿਆ ਸੀ। ਬਾਲੀਵੁੱਡ ’ਚ 300 ਤੋਂ ਜ਼ਿਆਦਾ ਫ਼ਿਲਮਾਂ ’ਚ ਐਕਟਿੰਗ ਤੋਂ ਲੈ ਕੇ ਡਾਇਲਾਗ ਲਿਖਣ ਤੱਕ ਦਾ ਕੰਮ ਕਰਨ ਵਾਲੇ ਕਾਦਰ ਖ਼ਾਨ ਨੇ ਅਜਰਾ ਖ਼ਾਨ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਤਿੰਨ ਪੁੱਤਰ ਹਨ ਜਿਨ੍ਹਾਂ ’ਚੋਂ ਅਬਦੁੱਲ ਕੁਦੂਸ ਸਭ ਤੋਂ ਵੱਡੇ ਸਨ। 

PunjabKesari

ਕਾਦਰ ਖ਼ਾਨ ਦੇ ਬਾਕੀ ਦੋ ਬੱਚੇ ਫ਼ਿਲਮੀ ਦੁਨੀਆ ’ਚ 
ਕਾਦਰ ਖ਼ਾਨ ਦੇ ਤਿੰਨ ਬੱਚਿਆਂ ’ਚ ਸਰਫਰਾਜ਼ ਅਤੇ ਸ਼ਹਿਨਵਾਜ਼ ਖ਼ਾਨ ਵੀ ਹਨ। ਇਹ ਦੋਵੇਂ ਹੀ ਫ਼ਿਲਮਾਂ ਦੀ ਦੁਨੀਆ ’ਚ ਸਰਗਰਮ ਹਨ। ਸਰਫਰਾਜ਼ ਖ਼ਾਨ ਅਦਾਕਾਰ ਹੋਣ ਦੇ ਨਾਲ-ਨਾਲ ਪ੍ਰਡਿਊਸਰ ਵੀ ਹਨ। ਸਰਫਰਾਜ਼ ਨੇ 2003 ’ਚ ਸਲਮਾਨ ਖ਼ਾਨ ਦੀ ਫ਼ਿਲਮ ‘ਤੇਰੇ ਨਾਮ’ ’ਚ ਵੀ ਕੰਮ ਕੀਤਾ ਹੈ। ਉਹ ਉਸ ’ਚ ਸਲਮਾਨ ਖ਼ਾਨ ਦੇ ਜਿਗਰੀ ਦੋਸਤ ਅਸਲਮ ਦੇ ਕਿਰਦਾਰ ’ਚ ਸਨ। ਜਦੋਂਕਿ 2009 ’ਚ ਆਈ ‘ਵਾਂਟੇਡ’ ਫ਼ਿਲਮ ’ਚ ਉਹ ਸਲਮਾਨ ਖਾਨ ਦੇ ਦੋਸਤ ਦੇ ਰੋਲ ’ਚ ਸਨ। 

PunjabKesari
ਕੈਨੇਡਾ ’ਚ ਰਹਿੰਦਾ ਹੈ ਪਰਿਵਾਰ
ਕਾਦਰ ਖ਼ਾਨ ਦਾ ਪਰਿਵਾਰ ਕੈਨੇਡਾ ’ਚ ਰਹਿੰਦਾ ਹੈ। ਅਬਦੁੱਲ ਕੁਦੂਸ ਦੇ ਨਾਲ ਕਾਦਰ ਖ਼ਾਨ ਦੇ ਸਭ ਤੋਂ ਛੋਟੇ ਪੁੱਤਰ ਸ਼ਹਿਨਵਾਜ਼ ਨੇ ਵੀ ਕਈ ਸਾਲ ਕੈਨੇਡਾ ’ਚ ਬਿਤਾਏ ਹਨ। ਉਨ੍ਹਾਂ ਨੇ ਉਥੋਂ ਤੋਂ ਡਾਇਰੈਕਸ਼ਨ, ਐਡੀਟਿੰਗ ਅਤੇ ਗ੍ਰਫਿਕ ਡਿਜ਼ਾਈਨਿੰਗ ਦੀ ਪੜ੍ਹਾਈ ਕੀਤੀ ਹੈ।


Aarti dhillon

Content Editor

Related News