ਪੰਜਾਬੀ ਫਿਲਮ ਇੰਡਸਟਰੀ ''ਚ ਸੋਗ ਦੀ ਲਹਿਰ, ਮਸ਼ਹੂਰ ਕਲਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ

Wednesday, Oct 01, 2025 - 04:15 PM (IST)

ਪੰਜਾਬੀ ਫਿਲਮ ਇੰਡਸਟਰੀ ''ਚ ਸੋਗ ਦੀ ਲਹਿਰ, ਮਸ਼ਹੂਰ ਕਲਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ

ਐਂਟਰਟੇਨਮੈਂਟ ਡੈਸਕ : ਪੰਜਾਬੀ ਫ਼ਿਲਮੀ ਜਗਤ ਲਈ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਕਲਾਕਾਰ ਸੋਨੂੰ ਗਿੱਲ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਕਰੀਬੀ ਅਤੇ ਮਸ਼ਹੂਰ ਅਦਾਕਾਰ ਧੀਰਜ ਕੁਮਾਰ ਵੱਲੋਂ ਸਾਂਝੀ ਕੀਤੀ ਗਈ ਹੈ। ਧੀਰਜ ਨੇ ਇਸ ਪੋਸਟ ਦੀ ਕੈਪਸ਼ਨ ਵਿਚ ਲਿਖਿਆ, "ਬਹੁਤ ਤਕਲੀਫ ਹੁੰਦੀ ਹੈ ਮਨ ਨੂੰ ਇਹੋ ਜਿਹੀ ਪੋਸਟ ਆਪਣੇ ਹੀ ਉਸ ਬੰਦੇ ਦੀ ਸ਼ੇਅਰ ਕਰਨੀ ਜਿਸ ਨਾਲ ਕੁੱਝ ਦਿਨ ਪਹਿਲਾਂ ਹਾਸੇ ਖੇਡ ਦੇ ਦਿਨ ਮਾਣ ਰਹੇ ਹੋਵੋ ਤੇ ਇੱਕ ਦਮ ਅਕਾਲ ਪੁਰਖ ਉਸ ਇਨਸਾਨ ਨੂੰ ਆਪਣੇ ਕੋਲ ਬੁਲਾ ਲਵੇ"। ਉਨ੍ਹਾਂ ਅੱਗੇ ਲਿਖਿਆ ਕਿ ਅੱਜ ਆਪਣੇ ਦੋਸਤ ਦੇ ਭੋਗ ਦਾ ਪੋਸਟਰ ਪਾਉਣਾ ਉਨ੍ਹਾਂ ਲਈ ਬਹੁਤ ਤਕਲੀਫ਼ਦੇਹ ਹੈ।

ਇਹ ਵੀ ਪੜ੍ਹੋ: ਰਾਜਵੀਰ ਜਵੰਦਾ ਦੀ ਸਿਹਤ ਬਾਰੇ ਨਵੀਂ ਅਪਡੇਟ! ਡਾਕਟਰਾਂ ਨੇ ਆਖ 'ਤੀ ਵੱਡੀ ਗੱਲ

PunjabKesari

ਧੀਰਜ ਦੀ ਪੋਸਟ ਮੁਤਾਬਕ ਸੋਨੂੰ ਦਾ ਦਿਹਾਂਤ 23 ਸਤੰਬਰ ਨੂੰ ਹੋਇਆ ਸੀ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਜੀ ਦਾ ਭੋਗ ਅਤੇ ਅੰਤਿਮ ਅਰਦਾਸ 2 ਅਕਤੂਬਰ 2025 ਦਿਨ ਵੀਰਵਾਰ ਦੁਪਹਿਰੇ 1:00 ਵਜੇ ਨੇੜੇ ਮਿਡਲ ਸਕੂਲ, ਪਿੰਡ ਧਰਦੇਓ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਵੇਗਾ।

ਇਹ ਵੀ ਪੜ੍ਹੋ: 'ਸਲਮਾਨ ਖਾਨ ਨੂੰ UK ਸੱਦ ਕੇ ਮਾਰਨਾ ਚਾਹੁੰਦਾ ਸੀ ਲਾਰੈਂਸ'; ਪਾਕਿ ਡੋਨ ਨੇ ਦੱਸਿਆ ਕਿਉਂ ਮਾਰਿਆ ਮੂਸੇਵਾਲਾ

ਜਾਣੋ ਕਿਵੇਂ ਹੋਈ ਮੌਤ?

ਧੀਰਜ ਕੁਮਾਰ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਸੋਨੂੰ ਦੀ ਛੋਟੀ ਉਮਰ ਵਿੱਚ ਹੀ ਬਾਈਪਾਸ ਸਰਜਰੀ ਹੋਈ ਸੀ ਅਤੇ ਉਹ ਲਗਾਤਾਰ ਦਵਾਈਆਂ ਲੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸੇ ਸਾਲ ਜਨਵਰੀ ਵਿੱਚ ਵੀ ਸੋਨੂੰ ਕਾਫੀ ਬੀਮਾਰ ਹੋਇਆ ਸੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਹੋ ਗਿਆ ਸੀ। ਇਸ ਵਾਰ ਅਚਾਨਕ ਸਿਹਤ ਵਿਗੜਨ ਕਾਰਨ ਉਹ ਸਭ ਨੂੰ ਅਲਵਿਦਾ ਕਹਿ ਗਿਆ। 

ਇਹ ਵੀ ਪੜ੍ਹੋ: ਜ਼ੂਬੀਨ ਗਰਗ ਮੌਤ ਮਾਮਲੇ 'ਚ SIT ਦੀ ਵੱਡੀ ਕਾਰਵਾਈ, ਗਾਇਕ ਦਾ ਮੈਨੇਜਰ ਤੇ ਫੈਸਟੀਵਲ ਆਰਗੇਨਾਈਜ਼ਰ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News