18 ਦਿਨਾਂ ਦਾ ਪਿਆਰ ! ਫ਼ਿਰ ਆਮਿਰ ਖ਼ਾਨ ਦੇ ਭਰਾ ਨਾਲ ਘਰੋਂ ਭੱਜ ਗਈ ਮਸ਼ਹੂਰ ਅਦਾਕਾਰਾ

Thursday, Jun 11, 2026 - 10:44 AM (IST)

18 ਦਿਨਾਂ ਦਾ ਪਿਆਰ ! ਫ਼ਿਰ ਆਮਿਰ ਖ਼ਾਨ ਦੇ ਭਰਾ ਨਾਲ ਘਰੋਂ ਭੱਜ ਗਈ ਮਸ਼ਹੂਰ ਅਦਾਕਾਰਾ

ਐਂਟਰਟੇਨਮੈਂਟ ਡੈਸਕ - ਗਲੈਮਰ ਦੀ ਦੁਨੀਆ ਜਿੰਨੀ ਸੁੰਦਰ ਦਿਖਾਈ ਦਿੰਦੀ ਹੈ, ਉਸ ਦਾ ਲੁਕਿਆ ਹੋਇਆ ਸੱਚ ਵੀ ਓਨਾ ਹੀ ਕੌੜਾ ਹੈ। ਹਾਲ ਹੀ ਵਿੱਚ, ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਈਸ਼ਾ ਗਰੋਵਰ ਨੇ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਕੁਝ ਅਜਿਹੇ ਖੁਲਾਸੇ ਕੀਤੇ ਹਨ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸਲਮਾਨ ਖਾਨ ਦੀ 2011 ਦੀ ਫਿਲਮ, ਰੈਡੀ ਵਿੱਚ ਚਾਚੀ ਸੱਸ ਦੀ ਭੂਮਿਕਾ ਨਿਭਾਉਣ ਵਾਲੀ ਈਸ਼ਾ ਗਰੋਵਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਬਚਪਨ ਤੋਂ ਹੀ ਉਹ ਵਿਆਹ ਕਰਨ ਦਾ ਸੁਪਨਾ ਦੇਖਦੀ ਸੀ, ਪਰ ਜਦੋਂ ਉਸਦਾ ਵਿਆਹ ਹੋਇਆ, ਤਾਂ ਉਸਨੂੰ ਅਹਿਸਾਸ ਹੋਇਆ ਕਿ ਵਿਆਹ ਕਰਨਾ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਉਸਨੇ ਭੱਜ ਕੇ ਆਮਿਰ ਖਾਨ ਦੇ ਸੌਤੇਲੇ ਭਰਾ ਹੈਦਰ ਅਲੀ ਖਾਨ ਨਾਲ ਵਿਆਹ ਕਰਵਾ ਲਿਆ ਸੀ। ਪਰ ਅਦਾਕਾਰਾ ਦਾ ਪਰਿਵਾਰ ਵਿਆਹ ਦੇ ਖਿਲਾਫ ਸੀ, ਕਿਉਂਕਿ ਈਵਾ ਹਿੰਦੂ ਸੀ ਅਤੇ ਹੈਦਰ ਮੁਸਲਿਮ। ਹਾਲਾਂਕਿ ਇਹ ਵਿਆਹ ਵੀ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕਿਆ ਅਤੇ ਦੋਹਾਂ ਦਾ ਤਲਾਕ ਹੋ ਗਿਆ।

ਇਹ ਵੀ ਪੜ੍ਹੋ: ਹੁਣ ਹਾਲੀਵੁੱਡ 'ਚ ਵੀ ਹੋ ਗਈ 'ਮੋਦੀ-ਮੋਦੀ' ! ਮਸ਼ਹੂਰ ਗਾਇਕਾ ਨੇ ਦਿੱਤੀਆਂ ਵਧਾਈਆਂ

PunjabKesari

ਇੰਟਰਵਿਊ ਦੌਰਾਨ, ਈਵਾ ਗਰੋਵਰ ਨੇ ਆਪਣੇ ਵਿਆਹ ਨਾਲ ਜੁੜੇ ਸਾਰੇ ਰਾਜ਼ ਖੋਲ੍ਹਦੇ ਹੋਏ ਕਿਹਾ, "ਮੈਂ ਵਿਆਹ ਤੋਂ ਪਹਿਲਾਂ ਹੈਦਰ ਨੂੰ ਸਿਰਫ਼ 18 ਦਿਨ ਡੇਟ ਕੀਤਾ ਸੀ, ਅਤੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ 18 ਦਿਨਾਂ ਵਿੱਚ ਕਿਸੇ ਨੂੰ ਸੱਚਮੁੱਚ ਸਮਝ ਸਕਦੇ ਹੋ।" ਉਸਨੇ ਫਿਰ ਕਿਹਾ ਕਿ ਅੱਧਾ ਕਸੂਰ ਮੇਰਾ ਵੀ ਸੀ ਕਿ ਮੈਂ ਕਿਸੇ ਦੀ ਗੱਲ ਸੁਣੇ ਬਿਨਾਂ ਉਸ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਦੇ ਚੌਥੇ ਦਿਨ ਮੈਨੂੰ ਪਤਾ ਲੱਗਾ ਕਿ ਇਹ ਸ਼ਖਸ ਮੇਰੇ ਲਈ ਨਹੀਂ ਹੈ। ਹੈਦਰ ਉਹ ਇਨਸਾਨ ਨਹੀਂ ਸੀ, ਜਿਵੇਂ ਮੈਂ 18 ਦਿਨ ਦੀ ਡੈਟਿੰਗ ਵਿੱਚ ਸੋਚਿਆ ਸੀ। ਉਹ ਬਹੁਤ ਗੁੱਸੇ ਵਾਲਾ ਇਨਸਾਨ ਸੀ। ਮੈਨੂੰ ਕੁੱਟਦਾ ਸੀ। ਗਾਲ੍ਹਾਂ ਕੱਢਦਾ ਸੀ। ਅਦਾਕਾਰਾ ਨੇ ਕਿਹਾ ਕਿ ਕੁੱਟਮਾਰ ਹੋਣ ਦੇ ਬਾਵਜੂਦ ਉਸਨੇ ਕੁੱਝ ਸਾਲਾਂ ਤੱਕ ਇਹ ਸੋਚ ਕੇ ਵਿਆਹ ਨਿਭਾਇਆ ਕਿ ਸਭ ਕੁੱਝ ਠੀਕ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨਾਲ ਪਤੀ ਨੇ ਕੀਤੀ ਕੁੱਟਮਾਰ ! ਸਹੁਰੇ ਛੱਡ ਰਹਿ ਰਹੀ ਪੇਕੇ, ਅਦਾਲਤ ਨੇ ਸੁਣਾਇਆ ਸਖ਼ਤ ਫ਼ੈਸਲਾ

PunjabKesari

ਫਿਰ ਉਸ ਨੇ ਵਿਆਹ ਦੇ 4 ਸਾਲ ਬਾਅਦ ਇਹ ਸੋਚ ਕੇ ਬੱਚਾ ਕੀਤਾ ਕਿ ਸ਼ਾਇਦ ਹੁਣ ਚੀਜ਼ਾਂ ਠੀਕ ਹੋ ਜਾਣਗੀਆਂ ਪਰ ਫਿਰ ਵੀ ਸਭ ਕੁੱਝ ਉਸ ਤਰ੍ਹਾਂ ਹੀ ਰਿਹਾ। ਆਪਣੇ ਮੁਸ਼ਕਲ ਸਮੇਂ ਨੂੰ ਯਾਦ ਕਰਦੇ ਹੋਏ, ਈਵਾ ਗਰੋਵਰ ਨੇ ਦੱਸਿਆ ਕਿ ਜਦੋਂ ਉਸਨੇ ਆਪਣੇ ਬੱਚੇ ਨੂੰ ਜਨਮ ਦਿੱਤਾ, ਤਾਂ ਉਹ ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਬਹੁਤ ਕਮਜ਼ੋਰ ਹੋ ਗਈ ਸੀ। ਲਗਾਤਾਰ ਟੈਨਸ਼ਨ ਵਿੱਚ ਰਹਿਣ ਲੱਗੀ ਸੀ। ਉਸ ਸਮੇਂ ਉਹ ਟੀਵੀ ਸ਼ੋਅ "ਵਕਤ ਬਤਾਏਗਾ ਕੌਣ ਅਪਣਾ ਕੌਣ ਪਰਾਇਆ" ਦੀ ਸ਼ੂਟਿੰਗ ਵੀ ਕਰ ਰਹੀ ਸੀ। ਈਵਾ ਨੇ ਦੱਸਿਆ ਕਿ ਉਸਦੀ ਪਰੇਸ਼ਾਨੀ ਨੂੰ ਦੇਖ ਕੇ, ਸ਼ੋਅ ਦੀ ਪੂਰੀ ਟੀਮ ਉਸਦੇ ਨਾਲ ਖੜ੍ਹੀ ਸੀ। ਇੱਕ ਦਿਨ, ਯੂਨਿਟ ਦੇ ਮੈਂਬਰਾਂ ਨੇ ਉਸਦੀ ਮਦਦ ਕਰਨ ਦਾ ਫੈਸਲਾ ਕੀਤਾ ਅਤੇ ਉਸਦੀ ਮਾਂ ਨਾਲ ਗੱਲ ਕਰਨ ਲਈ ਉਸਦੇ ਘਰ ਗਏ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਇਸ ਰਿਸ਼ਤੇ 'ਚੋਂ ਬਾਹਰ ਕੱਢਣਾ ਪਏਗਾ। ਉਨ੍ਹਾਂ ਦੇ ਮੋਟੀਵੇਸ਼ਨ ਤੋਂ ਬਾਅਦ ਹੀ ਮੈਂ ਹੈਦਰ ਨੂੰ ਛੱਡ ਸਕੀ।

ਇਹ ਵੀ ਪੜ੍ਹੋ: ਮੁੜ ਚਰਚਾ 'ਚ ਆਇਆ ਯੂਟਿਊਬਰ ਅਰਮਾਨ ਮਲਿਕ ; ਆਪਣੀ ਹੀ ਪਤਨੀ ਬਾਰੇ ਦੇ'ਤਾ ਵਿਵਾਦਤ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News