ਮਸ਼ਹੂਰ ਅਦਾਕਾਰਾ ਦੀਪਤੀ ਨਵਲ ਨੂੰ ਪਿਆ ਦਿਲ ਦੌਰਾ, ਹਸਪਤਾਲ ਦਾਖਲ

Tuesday, Oct 20, 2020 - 05:51 PM (IST)

ਮਸ਼ਹੂਰ ਅਦਾਕਾਰਾ ਦੀਪਤੀ ਨਵਲ ਨੂੰ ਪਿਆ ਦਿਲ ਦੌਰਾ, ਹਸਪਤਾਲ ਦਾਖਲ

ਚੰਡੀਗੜ੍ਹ(ਬਿਊਰੋ) - ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਦਾ ਹਿਸਾ ਰਹੀ ਚੁੱਕੀ ਮਸ਼ਹੂਰ ਅਦਾਕਾਰਾ ਦੀਪਤੀ ਨਵਲ ਨੂੰ ਦਿਲ ਦਾ ਦੌਰਾ ਪਿਆ ਹੈ ਜਿਸ ਨਾਲ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਹੈ।ਦੀਪਤੀ ਨਵਲ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਤੇ ਹੁਣ ਉਨ੍ਹਾਂ ਦੀ ਹਾਲਤ ਫਿਲਹਾਲ ਠੀਕ ਦੱਸੀ ਜਾ ਰਹੀ ਹੈ। ਦੀਪਤੀ ਨਵਲ ਨੇ ਬਾਲੀਵੁੱਡ ਤੋਂ ਇਲਾਵਾ ਪਾਲੀਵੁੱਡ ਦੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ 

 

PunjabKesari

ਡਾਕਟਰਾਂ ਅਨੁਸਾਰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਹਾਲਤ ਬੇਹੱਦ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਦੇਰ ਰਾਤ ਉਨ੍ਹਾਂ ਦਾ ਆਪਰੇਸ਼ਨ ਕਰਨਾ ਪਿਆ। ਆਪਰੇਸ਼ਨ ਤੋਂ ਹੁਣ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੈ। ਦੱਸਣਯੋਗ ਹੈ ਕਿ ਦੀਪਤੀ ਨਵਲ ਨੇ ਬਾਲੀਵੁੱਡ 'ਚ 'ਸੌਦਾਗਰ', 'ਬੇਗਾਨਾ', 'ਘਰ ਹੋ ਤੋ ਐਸਾ', 'ਜੈ ਵਿਕਰਾਂਤਾ', 'ਫਾਸਲੇ' ਤੇ 'ਨਸੀਹਤ' ਤੋਂ ਇਲਾਵਾ 4 ਦਰਜ਼ਨ ਤੋਂ ਵੱਧ ਬਾਲੀਵੁੱਡ ਫਿਲਮਾਂ ਕੀਤੀਆਂ ਹਨ।


author

Lakhan Pal

Content Editor

Related News