ਹੈਰਾਨੀਜਨਕ! ਸਕੂਲ ਟੀਚਰ ਨਾਲ ਗੰਦੀ ਹਰਕਤ ਕਰਦੇ ਫੜਿਆ ਗਿਆ ਪ੍ਰਸਿੱਧ ਅਦਾਕਾਰ

Sunday, Sep 29, 2024 - 11:35 AM (IST)

ਹੈਰਾਨੀਜਨਕ! ਸਕੂਲ ਟੀਚਰ ਨਾਲ ਗੰਦੀ ਹਰਕਤ ਕਰਦੇ ਫੜਿਆ ਗਿਆ ਪ੍ਰਸਿੱਧ ਅਦਾਕਾਰ

ਐਂਟਰਟੇਨਮੈਂਟ ਡੈਸਕ : ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਫ਼ਿਲਮੀ ਪਰਿਵਾਰ ਦੇ ਚਿਰਾਗ ਰਣਬੀਰ ਕਪੂਰ ਨੇ ਬੀਤੇ ਦਿਨੀਂ ਆਪਣਾ ਜਨਮਦਿਨ ਮਨਾਇਆ। ਕਪੂਰ ਖ਼ਾਨਦਾਨ ਦਾ ਇਹ ਸਟਾਰ 42 ਸਾਲ ਦਾ ਹੋ ਚੁੱਕਿਆ ਹੈ। ਪਿਛਲੇ ਕੁਝ ਸਾਲਾਂ 'ਚ ਸੁਪਰਸਟਾਰ ਬਣ ਕੇ ਉਭਰੇ ਰਣਬੀਰ ਦਾ ਵਿਵਾਦਾਂ ਨਾਲ ਵੀ ਡੂੰਘਾ ਸਬੰਧ ਰਿਹਾ ਹੈ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਕਲਾਕਾਰ ਨਾਲ ਜੁੜੀਆਂ ਕੁਝ ਹੈਰਾਨ ਕਰਨ ਵਾਲੀਆਂ ਗੱਲਾਂ ਦੱਸਾਂਗੇ, ਜਿਸ ਨੂੰ ਸੁਣ ਤੁਹਾਡੇ ਹੋਸ਼ ਉੱਡ ਜਾਣਗੇ।
ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦੇ ਘਰ 28 ਸਤੰਬਰ 1982 ਨੂੰ ਜਨਮੇ ਰਣਬੀਰ ਬਚਪਨ ਤੋਂ ਹੀ ਸ਼ਰਾਰਤੀ ਅਤੇ ਬੁਰੀਆਂ ਆਦਤਾਂ ਦੇ ਆਦੀ ਸਨ। ਉਨ੍ਹਾਂ ਨੇ ਬਚਪਨ ਤੋਂ ਹੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਸਕੂਲ ਦੇ ਸਮੇਂ ਦੌਰਾਨ ਉਨ੍ਹਾਂ ਦੀਆਂ ਸ਼ਰਾਰਤਾਂ ਲਗਭਗ ਹਰ ਰੋਜ਼ ਘਰ ਪਹੁੰਚਦੀਆਂ ਸਨ।  

ਇਹ ਖ਼ਬਰ ਵੀ ਪੜ੍ਹੋ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਪੰਜਾਬੀ ਅਦਾਕਾਰ ਗੁਗੂ ਗਿੱਲ

ਰਣਬੀਰ ਕਪੂਰ ਨੇ ਸਕੂਲ 'ਚ ਕੀਤਾ ਅਜਿਹਾ ਗੰਦਾ ਕੰਮ
ਜਿਵੇਂ ਕਿ ਕਿਹਾ ਜਾਂਦਾ ਹੈ ਕਿ ਰਣਬੀਰ ਕਪੂਰ ਆਪਣੇ ਸਕੂਲ ਦੇ ਦਿਨਾਂ 'ਚ ਕਾਫੀ ਸ਼ਰਾਰਤੀ ਸਨ। ਇੱਕ ਕਿੱਸਾ ਰਣਬੀਰ ਨੇ ਖੁਦ ਸ਼ੇਅਰ ਕੀਤਾ ਸੀ। ਉਨ੍ਹਾਂ ਦੱਸਿਆ ਸੀ - "ਮੈਂ ਸਕੂਲ ਦੇ ਦਿਨਾਂ 'ਚ ਬਹੁਤ ਸ਼ਰਾਰਤਾਂ ਕਰਦਾ ਸੀ। ਮੈਂ ਕਲਾਸ 'ਚ ਘੱਟ ਅਤੇ ਖੇਡ ਦੇ ਮੈਦਾਨ 'ਚ ਜ਼ਿਆਦਾ ਸਮਾਂ ਬਤੀਤ ਕਰਦਾ ਸੀ। ਸਾਡੇ ਸਕੂਲ 'ਚ ਸਾਰੇ ਅਧਿਆਪਕ ਸਾੜ੍ਹੀਆਂ ਪਾ ਕੇ ਆਉਂਦੇ ਸਨ ਪਰ ਇੱਕ ਅਧਿਆਪਕ ਕ੍ਰਿਸਚਨ ਸੀ ਅਤੇ ਉਹ ਸਕਰਟ ਪਹਿਨ ਕੇ ਆਉਂਦੀ ਸੀ। ਜਦੋਂ ਵੀ ਉਹ ਕਲਾਸ 'ਚ ਆਉਂਦੇ ਸਨ, ਮੈਂ ਉਨ੍ਹਾਂ ਦੀਆਂ ਲੱਤਾਂ ਵੱਲ ਦੇਖਦਾ ਸੀ ਅਤੇ ਫਿਰ ਇੱਕ ਦਿਨ ਮੈਨੂੰ ਸਕੂਲ ਬੁਲਾਇਆ ਗਿਆ ਅਤੇ ਮੇਰੀ ਸ਼ਿਕਾਇਤ ਕੀਤੀ ਗਈ। ਪ੍ਰਿੰਸੀਪਲ ਨੇ ਮੇਰੀ ਮਾਂ ਨੂੰ ਮੇਰੀ ਗੰਦੀ ਹਰਕਤ ਦੀ ਸ਼ਿਕਾਇਤ ਕੀਤੀ ਤਾਂ ਉਹ ਬਹੁਤ ਸ਼ਰਮਿੰਦਾ ਹੋਏ। ਬਾਅਦ 'ਚ ਮੈਨੂੰ ਆਪਣੇ ਕੀਤੇ 'ਤੇ ਪਛਤਾਵਾ ਵੀ ਹੋਇਆ ਸੀ।"

ਸਕੂਲ 'ਚ ਹੀ ਸ਼ੁਰੂ ਕਰ ਦਿੱਤਾ ਸੀ ਨਸ਼ਾ ਕਰਨਾ 
ਰਣਬੀਰ ਕਪੂਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਸਕੂਲ ਦੇ ਦਿਨਾਂ ਤੋਂ ਹੀ ਨਸ਼ੇ ਦੇ ਆਦੀ ਹੋ ਗਏ ਸਨ। ਉਹ ਕਾਫ਼ੀ ਸਮੇਂ ਤੱਕ ਨਸ਼ੇ ਦਾ ਆਦੀ ਰਿਹਾ। ਉਨ੍ਹਾਂ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਫ਼ਿਲਮ 'ਰੌਕਸਟਾਰ' ਦੀ ਸ਼ੂਟਿੰਗ ਦੌਰਾਨ ਇਕ ਸੀਨ ਦੀ ਸ਼ੂਟਿੰਗ ਦੌਰਾਨ ਉਹ ਕਾਫ਼ੀ ਘਬਰਾਏ ਹੋਏ ਸੀ। ਫਿਰ ਉਨ੍ਹਾਂ ਨੇ ਨਸ਼ਾ ਕਰਕੇ ਸੀਨ ਸ਼ੂਟ ਕੀਤਾ। ਪਾਪਾ ਰਿਸ਼ੀ ਕਪੂਰ ਡਰੱਗ ਲੈਣ ਦੀ ਆਦਤ ਤੋਂ ਬਹੁਤ ਨਾਰਾਜ਼ ਸਨ। ਫਿਰ ਰਣਬੀਰ ਨੇ ਬਾਅਦ 'ਚ ਆਪਣਾ ਇਲਾਜ ਕਰਵਾ ਕੇ ਨਸ਼ਾ ਛੁਡਵਾਇਆ। ਹਾਲਾਂਕਿ ਉਹ ਅਜੇ ਵੀ ਨਸ਼ੇ ਦੇ ਆਦੀ ਹਨ। ਉਹ ਚੇਨ ਸਮੋਕਰ ਹਨ ਅਤੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਵੀ ਲਗਾਤਾਰ ਸਿਗਰਟ ਪੀਂਦੇ ਹਨ।

ਇਹ ਖ਼ਬਰ ਵੀ ਪੜ੍ਹੋ -ਰਣਬੀਰ ਕਪੂਰ ਦੇ ਜਨਮਦਿਨ ਮੌਕੇ ਕੀਤਾ ਗਿਆ ਨਵੀਂ ਫ਼ਿਲਮ ਦਾ ਐਲਾਨ, ਪੋਸਟਰ ਹੋਇਆ ਜਾਰੀ

ਰਣਬੀਰ ਕਪੂਰ ਦਾ ਕਰੀਅਰ
ਰਣਬੀਰ ਕਪੂਰ ਨੇ ਫ਼ਿਲਮਾਂ 'ਚ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਰਣਬੀਰ ਨੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਸਾਂਵਰੀਆ' ਨਾਲ ਅਦਾਕਾਰੀ ਦੀ ਦੁਨੀਆ 'ਚ ਪ੍ਰਵੇਸ਼ ਕੀਤਾ। ਸੋਨਮ ਕਪੂਰ ਨਾਲ ਉਨ੍ਹਾਂ ਦੀ ਪਹਿਲੀ ਫ਼ਿਲਮ ਬਾਕਸ ਆਫਿਸ 'ਤੇ ਅਸਫ਼ਲ ਰਹੀ ਪਰ ਫਲਾਪ ਡੈਬਿਊ ਤੋਂ ਬਾਅਦ ਵੀ ਰਣਬੀਰ ਦੀ ਕਿਸਮਤ ਚੰਗੀ ਰਹੀ। ਉਸ ਨੂੰ ਲਗਾਤਾਰ ਫ਼ਿਲਮਾਂ ਦੇ ਆਫਰ ਮਿਲਣ ਲੱਗੇ। ਉਨ੍ਹਾਂ 'ਬਚਨਾ ਏ ਹਸੀਨੋ', 'ਲੱਕ ਬਾਈ ਚਾਂਸ', 'ਵੇਕਅੱਪ ਸਿਡ', 'ਅਜਬ ਪ੍ਰੇਮ ਕੀ ਗਜ਼ਬ ਕਹਾਣੀ', 'ਰਾਜਨੀਤੀ', 'ਰੌਕਸਟਾਰ', 'ਬਰਫੀ' ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ। ਇਨ੍ਹਾਂ 'ਚੋਂ ਕਈ ਫ਼ਿਲਮਾਂ ਹਿੱਟ ਹੋਈਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News