ਜਰਮਨੀ: ਦੁਨੀਆ ਤੋਂ ਇਕੱਠਿਆਂ ਰੁਖ਼ਸਤ ਹੋਈਆਂ ਮਸ਼ਹੂਰ ਐਕਟਰ-ਸਿੰਗਰ ਜੁੜਵਾ ਭੈਣਾਂ, ਮਰਜ਼ੀ ਨਾਲ ਮੌਤ ਨੂੰ ਲਾਇਆ ਗਲੇ

Tuesday, Nov 18, 2025 - 01:52 PM (IST)

ਜਰਮਨੀ: ਦੁਨੀਆ ਤੋਂ ਇਕੱਠਿਆਂ ਰੁਖ਼ਸਤ ਹੋਈਆਂ ਮਸ਼ਹੂਰ ਐਕਟਰ-ਸਿੰਗਰ ਜੁੜਵਾ ਭੈਣਾਂ, ਮਰਜ਼ੀ ਨਾਲ ਮੌਤ ਨੂੰ ਲਾਇਆ ਗਲੇ

ਐਂਟਰਟੇਨਮੈਂਟ ਡੈਸਕ – ਜਰਮਨੀ ਦੀਆਂ ਮਸ਼ਹੂਰ ਕਲਾਕਾਰ ਜੁੜਵਾਂ ਭੈਣਾਂ, ਐਲਿਸ ਅਤੇ ਐਲਨ ਕੇਸਲਰ, 89 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਈਆਂ ਹਨ। ਜਨਮ ਤੋਂ ਅਟੁੱਟ ਰਹੀਆਂ ਇਨ੍ਹਾਂ ਭੈਣਾਂ ਨੇ ਆਪਣੀ ਜ਼ਿੰਦਗੀ ਉਸੇ ਤਰ੍ਹਾਂ ਖਤਮ ਕਰਨ ਦਾ ਫੈਸਲਾ ਕੀਤਾ ਜਿਵੇਂ ਉਹ ਇਕੱਠੇ ਇਸ ਨੂੰ ਜਿਉਂਦੀਆਂ ਸਨ। ਉਨ੍ਹਾਂ ਨੇ ਮਿਊਨਿਖ ਵਿੱਚ ਇੱਛਾ ਮੌਤ (medically assisted dying) ਦੀ ਚੋਣ ਕੀਤੀ।

ਇਹ ਵੀ ਪੜ੍ਹੋ: Viral Video: 'ਹੀਰੋਇਨਾਂ ਨਾਲ ਪਤਨੀ ਵਾਂਗ ਰੋਮਾਂਸ ਕਰਦਾ ਹਾਂ'; ਇਸ ਸਿੰਗਰ ਦੇ ਬਿਆਨ ਨੇ ਮਚਾਈ ਹਲਚਲ

PunjabKesari

ਇਕੱਠਿਆਂ ਮਰਨ ਦਾ ਫੈਸਲਾ

ਜਰਮਨ ਦੀ ਇਕ ਅਖਬਾਰ ਦੀ ਰਿਪੋਰਟ ਅਨੁਸਾਰ, ਐਲਿਸ ਅਤੇ ਐਲਨ ਕੇਸਲਰ ਨੇ 17 ਨਵੰਬਰ ਨੂੰ ਮੈਡੀਕਲੀ ਅਸਿਸਟਡ ਡਾਈਇੰਗ ਨਾਲ ਮਰਨ ਦੀ ਚੋਣ ਕੀਤੀ ਸੀ। ਦੋਵੇਂ ਭੈਣਾਂ ਨੇ ਆਖ਼ਰੀ ਦਿਨਾਂ ਵਿੱਚ ਆਪਣੀ ਮਾਨਸਿਕ ਅਤੇ ਸ਼ਾਰੀਰਿਕ ਥਕਾਵਟ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਉਹ “ਹੁਣ ਹੋਰ ਜੀਣਾ ਨਹੀਂ ਚਾਹੁੰਦੀਆਂ। ਦੋਵੇਂ ਨੇ ਇਹ ਫੈਸਲਾ ਪੂਰੀ ਸਮਝਦਾਰੀ ਅਤੇ ਆਪਣੀ ਮਰਜ਼ੀ ਨਾਲ ਲਿਆ।

ਇਹ ਵੀ ਪੜ੍ਹੋੋ: ਨਵੇਂ ਵਿਵਾਦ 'ਚ ਘਿਰੇ ਪੰਜਾਬੀ ਗਾਇਕ ਬੱਬੂ ਮਾਨ ! ਚੱਲਦੇ ਪ੍ਰੋਗਰਾਮ ਵਿਚ ਪੈ ਗਿਆ ਪੰਗਾ

PunjabKesari

ਕਾਨੂੰਨੀ ਪ੍ਰਕਿਰਿਆ

2019 ਤੋਂ ਜਰਮਨੀ ਵਿੱਚ ਇੱਛਾ ਮੌਤ ਕਾਨੂੰਨੀ ਹੈ। ਇਸ ਕਾਨੂੰਨ ਤਹਿਤ ਵਿਅਕਤੀ ਨੂੰ ਦਵਾਈ ਖੁਦ ਲੈਣ ਦੀ ਇਜਾਜ਼ਤ ਹੁੰਦੀ ਹੈ, ਜਿਸ ਨਾਲ ਚੋਣ ਪੂਰੀ ਤਰ੍ਹਾਂ ਉਨ੍ਹਾਂ ਦੇ ਹੱਥਾਂ ਵਿੱਚ ਰਹਿੰਦੀ ਹੈ। ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਅਤੇ ਪੁਲਸ ਨੇ ਪੁਸ਼ਟੀ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਨਹੀਂ ਮਿਲੀ।

ਇਹ ਵੀ ਪੜ੍ਹੋ: ਕਾਨੂੰਨੀ ਪਚੜੇ 'ਚ ਫਸੇ ਫ਼ਿਲਮ ਨਿਰਦੇਸ਼ਕ ਵਿਕਰਮ ਭੱਟ, FIR ਹੋਈ ਦਰਜ ! ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਐਲਿਸ ਅਤੇ ਐਲਨ ਕੇਸਲਰ ਦਾ ਜਨਮ 20 ਅਗਸਤ, 1936 ਨੂੰ ਜਰਮਨੀ ਦੇ ਨੇਰਚਾਊ ਵਿੱਚ ਹੋਇਆ ਸੀ। ਦੋਹਾਂ ਭੈਣਾਂ ਨੇ ਇਕੱਠੇ ਬੈਲੇ ਡਾਂਸ ਦੀ ਸਿਖਲਾਈ ਲਈ ਸੀ ਅਤੇ ਇਹ 1950 ਅਤੇ 60 ਦੇ ਦਹਾਕਿਆਂ ਵਿੱਚ ਪੂਰੇ ਯੂਰਪ ਵਿੱਚ ਆਈਕਨ ਬਣ ਗਈਆਂ। ਉਨ੍ਹਾਂ ਦੀ ਸ਼ਾਨਦਾਰ ਪੇਸ਼ਕਾਰੀ, ਸ਼ੁੱਧਤਾ ਅਤੇ ਕਰਿਸ਼ਮੇ ਨੇ ਉਨ੍ਹਾਂ ਨੂੰ ਖਾਸ ਤੌਰ 'ਤੇ ਇਟਲੀ ਵਿੱਚ ਬਹੁਤ ਪਿਆਰ ਦਿੱਤਾ। ਦੋਹਾਂ ਨੇ ਸੰਗੀਤ, ਨਾਚ ਅਤੇ ਟੈਲੀਵਿਜ਼ਨ ਰਾਹੀਂ ਬੇਮਿਸਾਲ ਲੋਕਪ੍ਰਿਯਤਾ ਹਾਸਲ ਕੀਤੀ। ਜੁੜਵਾਂ ਭੈਣਾਂ ਨੇ ਦਹਾਕਿਆਂ ਤੱਕ ਗ੍ਰੀਨਵਾਲਡ ਵਿੱਚ ਇੱਕੋ ਛੱਤ ਹੇਠ, ਨਾਲ ਲੱਗਦੇ ਫਲੈਟਾਂ ਵਿੱਚ ਬਿਤਾਏ। ਆਪਣੀ ਅੰਤਿਮ ਇੱਛਾ ਵਿੱਚ, ਉਨ੍ਹਾਂ ਨੇ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੀਆਂ ਅਸਥੀਆਂ ਨੂੰ ਇੱਕ ਸਿੰਗਲ ਕਲਸ਼ ਵਿੱਚ ਰੱਖਿਆ ਜਾਵੇ।

ਇਹ ਵੀ ਪੜ੍ਹੋ: ਵੱਡੀ ਖਬਰ; ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, 36 ਸਾਲ ਦੀ ਉਮਰ 'ਚ ਇਸ Singer ਨੇ ਛੱਡੀ ਦੁਨੀਆ


author

cherry

Content Editor

Related News