ਇਕ ਹੋਰ ਰਿਸ਼ਤਾ ਹੋਇਆ ਖਤਮ ! ਮਾਂ-ਪਿਓ ਬਣਨ ਮਗਰੋਂ ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਕਰ'ਤਾ ਵੱਖ ਹੋਣ ਦਾ ਐਲਾਨ
Sunday, Jul 05, 2026 - 01:26 PM (IST)
ਮੁੰਬਈ (ਏਜੰਸੀ)- ਅਦਾਕਾਰ ਆਦਿੱਤਿਆ ਕਪਾੜੀਆ ਅਤੇ ਅਦਾਕਾਰਾ ਤਨਵੀ ਠੱਕਰ ਨੇ ਵਿਆਹ ਦੇ 5 ਸਾਲ ਬਾਅਦ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। ਸ਼ਨੀਵਾਰ ਨੂੰ ਦੋਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਨੋਟ ਸਾਂਝਾ ਕਰਕੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਪੋਸਟ ਵਿੱਚ ਲਿਖਿਆ "ਪਿਛਲੇ ਕੁਝ ਮਹੀਨਿਆਂ ਵਿੱਚ, ਬਹੁਤ ਸਾਰੇ ਲੋਕਾਂ ਨੇ ਸਾਡੀ ਨਿੱਜੀ ਜ਼ਿੰਦਗੀ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਅਤੇ ਸਵਾਲ ਵੀ ਪੁੱਛੇ। ਬਹੁਤ ਸੋਚ-ਵਿਚਾਰ ਕਰਨ ਤੋਂ ਬਾਅਦ ਅਸੀਂ ਦੋਹਾਂ ਵੱਖਰੇ ਤੌਰ 'ਤੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਇਹ ਸਾਡੇ ਦੋਵਾਂ ਲਈ ਇੱਕ ਭਾਵਨਾਤਮਕ ਫੈਸਲਾ ਰਿਹਾ ਹੈ, ਜਿਸ ਨੂੰ ਅਸੀਂ ਇੱਕ-ਦੂਜੇ ਅਤੇ ਸਾਡੇ ਪਰਿਵਾਰਾਂ ਲਈ ਬਹੁਤ ਧਿਆਨ, ਸਤਿਕਾਰ ਅਤੇ ਵਿਚਾਰ ਨਾਲ ਲਿਆ ਹੈ।"

ਜੋੜੇ ਨੇ ਇਸ ਸਮੇਂ ਦੌਰਾਨ ਸਾਰਿਆਂ ਨੂੰ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਵੀ ਬੇਨਤੀ ਕੀਤੀ। ਉਨ੍ਹਾਂ ਨੇ ਅੱਗੇ ਲਿਖਿਆ, "ਇੱਥੇ ਕੋਈ ਨੈਗੇਟੀਵਿਟੀ ਜਾਂ ਡਰਾਮਾ ਨਹੀਂ ਹੈ - ਬੱਸ ਇਸ ਵਿੱਚ ਸ਼ਾਮਲ ਹਰ ਵਿਅਕਤੀ ਲਈ ਸ਼ਾਂਤੀ ਅਤੇ ਹੀਲਿੰਗ ਦੀ ਉਮੀਦ ਹੈ। ਇਸ ਸਮੇਂ, ਅਸੀਂ ਮੀਡੀਆ, ਇੰਡਸਟਰੀ ਦੇ ਦੋਸਤਾਂ ਅਤੇ ਸ਼ੁਭਚਿੰਤਕਾਂ ਨੂੰ ਦਿਲੋਂ ਬੇਨਤੀ ਕਰਦੇ ਹਾਂ ਕਿ ਉਹ ਸਾਡੀ ਨਿੱਜਤਾ ਦਾ ਸਤਿਕਾਰ ਕਰਨ ਅਤੇ ਸਾਨੂੰ ਲੋੜੀਂਦੀ ਸਪੇਸ ਦੇਣ। ਤੁਹਾਡੀ ਸਮਝ, ਦਿਆਲਤਾ ਅਤੇ ਸਮਰਥਨ ਲਈ ਧੰਨਵਾਦ।"

ਦੱਸ ਦੇਈਏ ਕਿ ਆਦਿਤਿਆ ਅਤੇ ਤਨਵੀ ਦਾ ਵਿਆਹ ਸਾਲ 2021 ਵਿਚ ਹੋਇਆ ਸੀ ਅਤੇ ਦੋਹਾਂ ਦਾ ਇਕ ਪੁੱਤਰ ਕ੍ਰਿਸ਼ਯ ਵੀ ਹੈ, ਜਿਸ ਦਾ ਜਨਮ 19 ਜੂਨ 2023 ਨੂੰ ਹੋਇਆ ਸੀ।

ਤਨਵੀ ਟੀਵੀ ਸ਼ੋਅ 'ਗੁੰਮ ਹੈਂ ਕਿਸੇ ਪਿਆਰ ਮੈਂ' ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਦੂਜੇ ਪਾਸੇ, ਆਦਿਤਿਆ ਨੇ ਹਾਲ ਹੀ ਵਿੱਚ ਇੱਕ ਏਆਈ ਫਿਲਮ, 'ਹੈਪੀ ਬਰਥਡੇ ਜੋਸ਼ੀ' ਵਿੱਚ ਕੰਮ ਕੀਤਾ ਹੈ, ਜਿਸਦਾ ਨਿਰਮਾਣ ਅਜੇ ਦੇਵਗਨ ਅਤੇ ਦਾਨਿਸ਼ ਦੇਵਗਨ ਦੁਆਰਾ ਕੀਤਾ ਗਿਆ ਸੀ। ਆਦਿੱਤਿਆ ਨੂੰ ਅੱਜ ਵੀ ਸੁਪਰਹਿੱਟ ਸ਼ੋਅ ਸ਼ਾਕਾ ਲਾਕਾ ਬੂਮ ਬੂਮ ਵਿਚ ਆਪਣੇ ਕਿਰਦਾਰ ਝੂਮਰੂ ਲਈ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ: ਵਿਆਹ ਦੇ 8 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਇੱਕ-ਦੂਜੇ ਨੂੰ ਕੀਤਾ 'ਅਨਫਾਲੋ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
