ਮਸ਼ਹੂਰ ਅਦਾਕਾਰ ਨਿਰਮਲ ਬੇਨੀ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ
Sunday, Aug 25, 2024 - 10:39 AM (IST)

ਮੁੰਬਈ- ਜਗਤ ਤੋਂ ਹਰ ਰੋਜ਼ ਕੋਈ ਨਾ ਕੋਈ ਬੁਰੀ ਖ਼ਬਰ ਸਾਹਮਣੇ ਆਉਂਦੀ ਹੈ। ਹੁਣ ਹਾਲ ਹੀ 'ਚ ਸਾਊਥ ਫਿਲਮ ਇੰਡਸਟਰੀ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਲਿਆਲਮ ਫਿਲਮ ਅਦਾਕਾਰ ਨਿਰਮਲ ਬੇਨੀ ਦਾ ਦਿਹਾਂਤ ਹੋ ਗਿਆ ਹੈ। ਉਸ ਨੇ ਲੀਜੋ ਜੋਸ ਪੇਲੀਸੇਰੀ ਦੀ ਫਿਲਮ 'ਆਮੀਨ' 'ਚ ਕੋਚਨ ਦਾ ਕਿਰਦਾਰ ਨਿਭਾ ਕੇ ਲੋਕਾਂ ਦਾ ਦਿਲ ਜਿੱਤ ਲਿਆ ਸੀ। ਪਰ ਹੁਣ ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਨਿਰਮਲ ਬੇਨੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਦਿੰਦੇ ਹੋਏ ਨਿਰਮਾਤਾ ਸੰਜੇ ਪਡੀਯੂਰ ਨੇ ਲਿਖਿਆ- 'ਭਾਰੇ ਦਿਲ ਨਾਲ ਮੈਂ ਆਪਣੇ ਪਿਆਰੇ ਦੋਸਤ ਨੂੰ ਅਲਵਿਦਾ ਕਹਿ ਰਿਹਾ ਹਾਂ, ਨਿਰਮਲ ਫਿਲਮ 'ਕੱਚਾ, ਅਮਨੀ ਧਰਮ' ਦੇ ਗੌਰਵ ਸਨ। ਉਨ੍ਹਾਂ ਦੀ ਦਿਲ ਦਾ ਦੌਰ ਪੈਣ ਨਾਲ ਮੌਤ ਹੋ ਗਈ। ਅੱਜ ਸਵੇਰੇ ਉਸ ਦਾ ਦਿਹਾਂਤ ਹੋ ਗਿਆ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੇ ਪਿਆਰੇ ਦੋਸਤ ਦੀ ਆਤਮਾ ਨੂੰ ਸ਼ਾਂਤੀ ਮਿਲੇ।
ਇਹ ਖ਼ਬਰ ਵੀ ਪੜ੍ਹੋ -ਗਾਇਕਾ ਅਕਸ਼ਰਾ ਸਿੰਘ ਨੇ ਕਰਵਾਇਆ ਗਲੈਮਰਸ ਫੋਟੋਸ਼ੂਟ, ਤਸਵੀਰਾਂ ਕੀਤੀਆਂ ਸਾਂਝੀਆਂ
ਕੰਮ ਦੀ ਗੱਲ ਕਰੀਏ ਤਾਂ ਨਿਰਮਲ ਬੇਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਕਾਮੇਡੀਅਨ ਦੇ ਤੌਰ 'ਤੇ ਕੀਤੀ ਸੀ, ਪਰ ਉਸ ਨੂੰ ਯੂਟਿਊਬ ਵੀਡੀਓਜ਼ ਅਤੇ ਸਟੇਜ ਪਰਫਾਰਮੈਂਸ ਰਾਹੀਂ ਪਛਾਣ ਮਿਲੀ। ਸਾਲ 2012 'ਚ 'ਨਵਾਗਾਥਾਰਕੂ ਸਵਾਗਤਮ' ਨਾਲ ਉਨ੍ਹਾਂ ਨੇ ਫਿਲਮਾਂ 'ਚ ਡੈਬਿਊ ਕੀਤਾ। ਆਪਣੇ ਕਰੀਅਰ ਦੌਰਾਨ ਬੈਨੀ ਨੇ 5 ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ 'ਚੋਂ 'ਆਮੀਨ' ਅਤੇ 'ਡੁਰਮ' ਸਭ ਤੋਂ ਮਸ਼ਹੂਰ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।