ਗੰਭੀਰ ਹਾਲਤ 'ਚ ਮਸ਼ਹੂਰ ਅਦਾਕਾਰ ਹਸਪਤਾਲ 'ਚ ਦਾਖ਼ਲ, ਇਲਾਜ ਲਈ ਪਾਈ-ਪਾਈ ਦਾ ਮੁਥਾਜ ਹੋਇਆ ਪਰਿਵਾਰ
Thursday, Oct 30, 2025 - 11:30 AM (IST)
ਐਂਟਰਟੇਨਮੈਂਟ ਡੈਸਕ- ਬਾਲੀਵੁੱਡ਼ ਇੰਡਸਟਰੀ ਤੋਂ ਇਕ ਦੁਖਦਾਇਕ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਸ਼ਿਰਡੀ ਕੇ ਸਾਈਂ ਬਾਬਾ' ਫੇਮ ਮਸ਼ਹੂਰ ਅਦਾਕਾਰ ਸੁਧੀਰ ਦਲਵੀ ਇਸ ਸਮੇਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਰੋਤਾਂ ਅਨੁਸਾਰ, ਅਦਾਕਾਰ ਸੁਧੀਰ ਦਲਵੀ ਸੈਪਸਿਸ ਦੀ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਨੂੰ 8 ਅਕਤੂਬਰ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬੀ ਆ ਗਏ ਓਏ! ਦੁਸਾਂਝਾਵਾਲੇ ਨੇ ਅੰਤਰਰਾਸ਼ਟਰੀ ਪੱਧਰ 'ਤੇ ਫਿਰ ਰਚਿਆ ਇਤਿਹਾਸ, ਖੁਦ ਦਿੱਤੀ 'Good News'

ਅਦਾਕਾਰੀ ਦਾ ਸਫ਼ਰ: ਸੁਧੀਰ ਦਲਵੀ ਨੇ ਆਪਣੀ ਜ਼ਿੰਦਗੀ ਦੇ ਪੰਜਾਹ ਸਾਲ ਅਦਾਕਾਰੀ ਨੂੰ ਸਮਰਪਿਤ ਕੀਤੇ ਹਨ।
1. ਫਿਲਮੀ ਕਰੀਅਰ: ਦਲਵੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 27 ਡਾਊਨ (1974) ਨਾਲ ਕੀਤੀ ਸੀ। ਉਨ੍ਹਾਂ ਨੂੰ ਸਾਲ 1977 ਵਿੱਚ ਫਿਲਮ 'ਸ਼ਿਰਡੀ ਕੇ ਸਾਈਂ ਬਾਬਾ' ਵਿੱਚ ਮੁੱਖ ਕਿਰਦਾਰ ਨਿਭਾਉਣ ਤੋਂ ਵੱਡੀ ਪਛਾਣ ਮਿਲੀ। ਉਨ੍ਹਾਂ ਨੇ ਮਨੋਜ ਕੁਮਾਰ ਦੀ ਫਿਲਮ 'ਕ੍ਰਾਂਤੀ' ਵਿੱਚ ਵੀ ਕੰਮ ਕੀਤਾ। ਉਹ ਆਖਰੀ ਵਾਰ 2003 ਵਿੱਚ ਫਿਲਮ 'ਇਕਿਊਜ਼ ਮੀ' ਵਿੱਚ ਨਜ਼ਰ ਆਏ ਸਨ।
ਇਹ ਵੀ ਪੜ੍ਹੋ- ਚੰਗੀ ਖ਼ਬਰ! ICU 'ਚੋਂ ਬਾਹਰ ਆਏ ਸ਼੍ਰੇਅਸ ਅਈਅਰ, ਜਾਣੋ ਹੁਣ ਕਿਵੇਂ ਹੈ 'ਸਰਪੰਚ ਸਾਬ੍ਹ' ਦੀ ਸਿਹਤ
2. ਟੀਵੀ ਸੀਰੀਅਲ: ਫਿਲਮਾਂ ਤੋਂ ਇਲਾਵਾ, ਸੁਧੀਰ ਦਲਵੀ ਨੇ ਟੀਵੀ 'ਤੇ ਵੀ ਬਹੁਤ ਕੰਮ ਕੀਤਾ। ਉਹ ਰਾਮਾਨੰਦ ਸਾਗਰ ਦੇ ਪ੍ਰਸਿੱਧ ਸੀਰੀਅਲ 'ਰਾਮਾਇਣ' ਦਾ ਹਿੱਸਾ ਰਹੇ, ਜਿੱਥੇ ਉਨ੍ਹਾਂ ਨੇ ਗੁਰੂ ਵਸ਼ਿਸ਼ਠ ਦਾ ਅਹਿਮ ਕਿਰਦਾਰ ਨਿਭਾਇਆ ਸੀ। ਉਹ 'ਜੈ ਹਨੂਮਾਨ' ਅਤੇ 'ਵਿਸ਼ਨੂੰ ਪੁਰਾਣ' ਸਮੇਤ ਕਈ ਹੋਰ ਪੌਰਾਣਿਕ ਅਤੇ ਇਤਿਹਾਸਿਕ ਸੀਰੀਅਲਾਂ ਦਾ ਵੀ ਹਿੱਸਾ ਰਹੇ। ਦਲਵੀ ਮਸ਼ਹੂਰ ਟੀਵੀ ਸੀਰੀਅਲ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਵਿੱਚ ਗੋਵਰਧਨ ਵੀਰਾਨੀ ਦੇ ਕਿਰਦਾਰ ਵਿੱਚ ਵੀ ਦਿਖਾਈ ਦਿੱਤੇ ਸਨ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰ ਦੀ ਮੌਤ ਦੀ ਅਸਲ ਵਜ੍ਹਾ ਆਈ ਸਾਹਮਣੇ ; ਕਿਡਨੀ ਫੇਲ੍ਹ ਨਹੀਂ, ਇਸ ਕਾਰਨ ਦੁਨੀਆ ਨੂੰ ਕਿਹਾ ਅਲਵਿਦਾ
ਇਲਾਜ ਲਈ ਮਦਦ: ਅਦਾਕਾਰ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ, ਪਰਿਵਾਰ ਵੱਲੋਂ ਉਨ੍ਹਾਂ ਦੇ ਇਲਾਜ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਹੈ। ਇਸ ਅਪੀਲ ਤੋਂ ਬਾਅਦ, ਅਦਾਕਾਰ ਰਣਬੀਰ ਕਪੂਰ ਦੀ ਭੈਣ ਰਿੱਧੀਮਾ ਕਪੂਰ ਉਨ੍ਹਾਂ ਦੀ ਮਦਦ ਲਈ ਅੱਗੇ ਆਈ ਹੈ।
