ਮਸ਼ਹੂਰ ਜੋੜੇ ਦਾ ਹੋਣ ਜਾ ਰਿਹੈ ਤਲਾਕ ! 10 ਸਾਲ ਇਕੱਠੇ ਰਹਿਣ ਮਗਰੋਂ ਲਿਆ ਵੱਖ ਹੋਣ ਦਾ ਫ਼ੈਸਲਾ
Thursday, Jul 02, 2026 - 04:58 PM (IST)
ਲਾਸ ਏਂਜਲਸ (ਏਜੰਸੀ) : ਮਸ਼ਹੂਰ ਅਮਰੀਕੀ ਅਦਾਕਾਰ ਫ੍ਰੈਂਕੀ ਮੁਨੀਜ਼ ਅਤੇ ਉਸ ਦੀ ਪਤਨੀ ਪੇਜ ਪ੍ਰਾਈਸ ਨੇ ਵਿਆਹ ਦੇ 6 ਸਾਲਾਂ ਬਾਅਦ ਵੱਖ ਹੋਣ ਦਾ ਫੈਸਲਾ ਕੀਤਾ ਹੈ। ਜੋੜੇ ਨੇ ਸਾਂਝੀ ਪੋਸਟ ਰਾਹੀਂ ਇਹ ਖਬਰ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਹੁਣ ਆਪਣੇ ਦੋਸਤਾਂ ਅਤੇ 5 ਸਾਲ ਦੇ ਪੁੱਤਰ ਮੌਜ਼ ਮੋਸਲੇ ਮੁਨੀਜ਼ ਦੇ co-parents (ਸਹਿ-ਮਾਪਿਆਂ) ਵਜੋਂ ਅੱਗੇ ਵਧਣਗੇ।
ਇਹ ਵੀ ਪੜ੍ਹੋ: 'ਮੈਨੂੰ ਇਸ ਸਭ ਤੋਂ ਦੂਰ ਰਹਿਣ ਦਿਓ..!', CJP ਦੇ ਵਿਰੋਧ ਪ੍ਰਦਰਸ਼ਨ 'ਤੇ ਜਾਣੋ ਕੀ ਬੋਲਿਆ ਦੋਸਾਂਝਾਵਾਲਾ

ਜੋੜੇ ਨੇ ਖੁਲਾਸਾ ਕੀਤਾ ਕਿ ਤਲਾਕ ਦਾ ਫੈਸਲਾ ਲੈਣ ਤੋਂ ਪਹਿਲਾਂ ਉਹ ਕੁੱਝ ਸਮੇਂ ਲਈ ਵੱਖ ਵੀ ਰਹੇ ਸਨ। ਮੁਨੀਜ਼ ਅਤੇ ਪ੍ਰਾਈਸ ਨੇ ਲਿਖਿਆ, 'ਇਕੱਠੇ 10 ਖੂਬਸੂਰਤ ਸਾਲ ਬਿਤਾਉਣ ਤੋਂ ਬਾਅਦ, ਅਸੀਂ ਇਸ ਤਰ੍ਹਾਂ ਅੱਗੇ ਵਧੇ ਹਾਂ ਕਿ ਸਾਨੂੰ ਇਹ ਅਹਿਸਾਸ ਹੋਇਆ ਕਿ ਸਾਡਾ ਰਿਸ਼ਤਾ ਇੱਕ ਡੂੰਘੀ ਦੋਸਤੀ ਅਤੇ ਸਹਿ-ਮਾਪਿਆਂ ਵਜੋਂ ਜ਼ਿਆਦਾ ਨੈਚੁਰਲ ਅਤੇ ਮਜ਼ਬੂਤ ਹੈ। ਸਾਡਾ ਇਕ ਬਹੁਤ ਹੀ ਪਿਆਰਾ ਬੇਟਾ ਹੈ ਜੋ ਸਾਡੀ ਦੁਨੀਆ ਦਾ ਕੇਂਦਰ ਹੈ। ਉਸੇ ਕਾਰਨ ਅੱਜ ਅਸੀਂ ਦੋਵੇਂ ਬਿਹਤਰ ਮਾਪੇ ਬਣੇ ਹਾਂ।"
ਇਹ ਵੀ ਪੜ੍ਹੋ: 78 ਸਾਲ ਦੀ ਉਮਰ 'ਚ ਲਾੜਾ ਬਣਿਆ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਸਾਹਮਣੇ ਆਈਆਂ ਤਸਵੀਰਾਂ

ਮੁਨੀਜ਼ ਨੇ ਆਪਣੇ ਰਿਸ਼ਤੇ ਦੌਰਾਨ ਪ੍ਰਾਈਸ ਦਾ ਸਮਰਥਨ ਕਰਨ ਲਈ ਧੰਨਵਾਦ ਵੀ ਪ੍ਰਗਟ ਕੀਤਾ। ਉਨ੍ਹਾਂ ਲਿਖਿਆ, "ਮੈਂ ਪੇਜ ਦਾ ਮੇਰੇ ਅਤੇ ਸਾਡੇ ਪਰਿਵਾਰ ਲਈ ਕੀਤੇ ਹਰ ਕੰਮ ਲਈ ਬੇਅੰਤ ਧੰਨਵਾਦੀ ਮਹਿਸੂਸ ਕਰਦਾ ਹਾਂ। ਉਸਨੇ ਮੇਰੇ ਲਈ ਆਪਣੇ ਸੁਪਨਿਆਂ ਨੂੰ ਪਿੱਛੇ ਛੱਡ ਦਿੱਤਾ। ਉਹ ਹਮੇਸ਼ਾ ਮੇਰੀ ਸਭ ਤੋਂ ਵੱਡੀ ਸਮਰਥਕ ਰਹੀ ਹੈ। ਸਨਮਾਨ ਅਤੇ ਦੋਸਤੀ ਦੀ ਉਹ ਨੀਂਹ ਕਿਤੇ ਨਹੀਂ ਜਾਵੇਗੀ।"
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੂੰ ਇੰਟੀਮੇਟ ਸੀਨ ਦੇਣ ਦੀ ਮਿਲੀ ਸਜ਼ਾ ! ਬੁਆਏਫ੍ਰੈਂਡ ਨੇ ਤੋੜਿਆ ਰਿਸ਼ਤਾ

ਅਦਾਕਾਰ ਨੇ ਅੱਗੇ ਕਿਹਾ ਕਿ ਦੋਵੇਂ ਆਪਣੇ ਪੁੱਤਰ ਦਾ ਸਹਿ-ਪਾਲਣ-ਪੋਸ਼ਣ ਕਰਦੇ ਹੋਏ ਆਪਣੀ ਕੰਪਨੀ ਮੁਨੀਜ਼ ਰੇਸਿੰਗ ਚਲਾਉਣਾ ਜਾਰੀ ਰੱਖਣਗੇ। ਦੱਸ ਦੇਈਏ ਕਿ ਮੁਨੀਜ਼ ਅਤੇ ਪ੍ਰਾਈਸ ਪਹਿਲੀ ਵਾਰ 2016 ਵਿੱਚ ਇੱਕ ਸੇਲਿਬ੍ਰਿਟੀ ਗੋਲਫ ਟੂਰਨਾਮੈਂਟ ਵਿੱਚ ਮਿਲੇ ਸਨ। ਮੁਨੀਜ਼ ਨਵੰਬਰ 2018 ਵਿੱਚ ਪੇਜ ਨੂੰ ਪ੍ਰਪੋਜ਼ ਕੀਤਾ ਸੀ ਅਤੇ 3 ਅਕਤੂਬਰ 2019 ਨੂੰ ਦੋਹਾਂ ਐਰੀਜ਼ੋਨਾ ਵਿੱਚ ਵਿਆਹ ਕਰਵਾ ਲਿਆ ਸੀ।
ਇਹ ਵੀ ਪੜ੍ਹੋ: ਖੁੱਲ੍ਹ ਗਿਆ ਨਵਾਂ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ! ਕਿੰਗ ਖ਼ਾਨ ਨੇ ਕੀਤਾ ਉਦਘਾਟਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
