ਐਕਸਲ ਐਂਟਰਟੇਨਮੈਂਟ ਦਾ ਯੂਨੀਵਰਸਲ ਮਿਊਜ਼ਿਕ ਗਰੁੱਪ ਨਾਲ ਹੋਵੇਗਾ ਇਤਿਹਾਸਕ ਕਰਾਰ
Monday, Jan 05, 2026 - 01:09 PM (IST)
ਮੁੰਬਈ- ਫ਼ਰਹਾਨ ਅਖ਼ਤਰ ਅਤੇ ਰਿਤੇਸ਼ ਸਿਧਵਾਨੀ ਦੀ ਐਕਸਲ ਐਂਟਰਟੇਨਮੈਂਟ ਹੁਣ ਹਾਲੀਵੁੱਡ ਦੀ ਦਿੱਗਜ ਕੰਪਨੀ ਯੂਨੀਵਰਸਲ ਮਿਊਜ਼ਿਕ ਗਰੁੱਪ (ਇੰਟਰਨੈਸ਼ਨਲ) ਨਾਲ ਹੱਥ ਮਿਲਾਉਣ ਜਾ ਰਹੀ ਹੈ। ਐਂਟਰਟੇਨਮੈਂਟ ਦੀ ਦੁਨੀਆ ਦੀਆਂ ਇਨ੍ਹਾਂ ਦੋ ਵੱਡੀਆਂ ਤਾਕਤਾਂ ਵਿਚਕਾਰ ਪਿਛਲੇ ਕਈ ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਸੀ। ਯੂਨੀਵਰਸਲ ਲੰਬੇ ਸਮੇਂ ਤੋਂ ਭਾਰਤੀ ਫ਼ਿਲਮ ਬਾਜ਼ਾਰ ਵਿਚ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਸੀ ਅਤੇ ਇਸ ਡੀਲ ਨੇ ਉਨ੍ਹਾਂ ਲਈ ਇਥੇ ਕਦਮ ਰੱਖਣ ਦੇ ਵੱਡੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਇਹ ਸਾਂਝੇਦਾਰੀ ਐਕਸਲ ਐਂਟਰਟੇਨਮੈਂਟ ਦੇ ਉਸ ਵਿਜ਼ਨ ਨਾਲ ਵੀ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਇਸ ਸਾਂਝੇਦਾਰੀ ਦਾ ਅਧਿਕਾਰਤ ਐਲਾਨ ਇਕ ਪ੍ਰੈੱਸ ਕਾਨਫਰੰਸ ਵਿਚ ਕੀਤਾ ਜਾਵੇਗਾ, ਜਿਸ ਵਿਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਦੀ ਹਾਜ਼ਰੀ ਰਹੇਗੀ। ਇਸ ਸਮਝੌਤੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਸਿਰਫ ਥੋੜ੍ਹੀ ਹਿੱਸੇਦਾਰੀ ਦਿੱਤੀ ਗਈ ਹੈ, ਜਦੋਂ ਕਿ ਰਿਤੇਸ਼ ਸਿਧਵਾਨੀ ਅਤੇ ਫ਼ਰਹਾਨ ਅਖ਼ਤਰ ਕੋਲ ਫ਼ਿਲਮਾਂ ਅਤੇ ਕੰਟੈਂਟ ’ਤੇ ਪੂਰਾ ਅਧਿਕਾਰ ਅਤੇ ਕੰਪਨੀ ਦੀ ਮੁੱਖ ਹਿੱਸੇਦਾਰੀ ਬਣੀ ਰਹੇਗੀ।
