ਮਜਬੂਰ ਹੋ ਕੇ ਫ਼ਿਲਮਾਂ ''ਚ ਆਈ ਸੀ ਰੇਖਾ, ਇਨ੍ਹਾਂ ਐਕਟਰਾਂ ਨਾਲ ਲਵ ਅਫੇਅਰ ਕਾਰਨ ਰਹੀ ਵਿਵਾਦਾਂ ''ਚ

Saturday, Oct 10, 2020 - 01:36 PM (IST)

ਨਵੀਂ ਦਿੱਲੀ (ਬਿਊਰੋ) : ਅੱਜ ਬਾਲੀਵੁੱਡ ਅਦਾਕਾਰਾ ਤੇ ਲੱਖਾਂ ਦਿਲਾਂ ਦੀ ਧੜਕਣ ਰਹੀ ਰੇਖਾ ਦਾ ਜਨਮਦਿਨ ਹੈ। ਬਾਲੀਵੁੱਡ ਦੀ ਉਹ ਅਦਾਕਾਰਾ ਹੈ, ਜਿਸ ਨੇ ਆਪਣੇ ਹੀ ਦਮ 'ਤੇ ਆਪਣੀ ਪਛਾਣ ਬਣਾਈ ਹੈ। ਇਸ ਇੰਡਸਟਰੀ ਨੂੰ ਨਾ ਸਿਰਫ਼ ਸ਼ਾਨਦਾਰ ਫ਼ਿਲਮਾਂ ਮਿਲੀਆਂ ਸਗੋਂ ਫ਼ਿਲਮਾਂ ਨੂੰ ਆਪਣੇ ਹੀ ਦਮ 'ਤੇ ਹਿੱਟ ਕਰਵਾਇਆ। ਫ਼ਿਲਮ 'ਚ ਇਕ ਅਦਾਕਾਰਾ ਦੇ ਤੌਰ 'ਤੇ ਨਹੀਂ ਰੇਖਾ ਦੇ ਉਂਝ ਵੀ ਕਾਫ਼ੀ ਦੀਵਾਨੇ ਰਹੇ ਹਨ। ਰੇਖਾ ਫ਼ਿਲਮਾਂ ਦੇ ਨਾਲ-ਨਾਲ ਆਪਣੀ ਖ਼ੂਬਸੂਰਤੀ, ਲਵ ਅਫੇਅਰ ਨੂੰ ਲੈ ਕੇ ਵੀ ਕਾਫ਼ੀ ਚਰਚਾ 'ਚ ਰਹੀ ਤੇ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਕੋਈ ਘਾਟ ਨਹੀਂ ਹੈ।
PunjabKesari
ਫ਼ਿਲਮਾਂ ਕਰਨੀਆਂ ਸੀ ਮਜਬੂਰੀ
ਰੇਖਾ ਦੀ ਜ਼ਿੰਦਗੀ ਕਾਫ਼ੀ ਮਿਸਟੀਰੀਅਸ ਰਹੀ ਹੈ ਤੇ ਇਹ ਇਕ ਇਸ ਤਰ੍ਹਾਂ ਦੀ ਕੁੜੀ ਹੈ ਜੋ ਸਿਰਫ਼ 14 ਸਾਲ ਦੀ ਉਮਰ 'ਚ ਹਿੰਦੀ ਸਿਨੇਮਾ 'ਚ ਆਈ ਹੈ ਤੇ ਨਾ ਸਿਰਫ਼ ਕਮਰਸ਼ੀਅਲ ਸਗੋਂ ਆਰਟ ਫ਼ਿਲਮਾਂ 'ਚ ਵੀ ਆਪਣੀ ਪਛਾਣ ਬਣਾਈ ਹੈ। ਫ਼ਿਲਮਾਂ 'ਚ ਆਉਣਾ ਰੇਖਾ ਦਾ ਮਨ ਨਹੀਂ ਸੀ ਸਗੋਂ ਉਨ੍ਹਾਂ ਦੀ ਮਜਬੂਰੀ ਸੀ। ਆਪਣੀ ਮਜਬੂਰੀ ਕਰਕੇ ਉਨ੍ਹਾਂ ਨੇ ਸਿਰਫ਼ 14 ਸਾਲ ਦੀ ਉਮਰ 'ਚ ਐਕਟਿੰਗ ਨੂੰ ਚੁਣਿਆ ਸੀ।
PunjabKesari
ਦੱਸ ਦਈਏ ਕਿ ਰੇਖਾ ਦੀ ਮਾਂ ਪੁਸ਼ਪਵਾਲੀ ਤੇ ਪਿਤਾ ਸਾਊਥ ਦੇ ਮੰਨ ਪ੍ਰਮੰਨੇ ਸਟਾਰ ਸਨ ਤੇ ਪੁਸ਼ਪਵਾਲੀ ਉਨ੍ਹਾਂ ਦੇ ਪਿਤਾ ਜੇਮਿਨੀ ਗਣੇਸ਼ਨ ਦੀ ਤੀਜੀ ਪਤਨੀ ਸੀ। ਹਾਲਾਂਕਿ ਕਦੀ ਵੀ ਉਨ੍ਹਾਂ ਦੇ ਮਾਤਾ-ਪਿਤਾ ਦੀ ਵਿਆਹੁਤਾ ਜ਼ਿੰਦਗੀ ਠੀਕ ਨਹੀਂ ਰਹੀ। ਜਦੋਂ ਰੇਖਾ 13 ਸਾਲ ਦੀ ਸੀ ਤਾਂ ਪਰਿਵਾਰਿਕ ਸਥਿਤੀ ਖ਼ਰਾਬ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੇ ਫ਼ਿਲਮਾਂ 'ਚ ਕੰਮ ਕਰਨਾ ਪਿਆ।
PunjabKesari
ਜ਼ਿੰਦਗੀ 'ਚ ਆਏ ਕਈ ਉਤਾਰ-ਚੜਾਅ
ਐਵਰਗ੍ਰੀਨ ਅਦਾਕਾਰਾ ਰੇਖਾ ਨੇ ਆਪਣੀ ਜ਼ਿੰਦਗੀ ‘ਚ ਕਈ ਉਤਾਰ-ਚੜਾਅ ਵੇਖੇ ਹਨ। ਬਚਪਨ ਤੋਂ ਹੀ ਰੇਖਾ ਨੇ ਵਿਆਹ ਨੂੰ ਟੁੱਟਦੇ ਤੇ ਪਿਆਰ ਨੂੰ ਬਿਖਰਦੇ ਦੇਖਿਆ। ਰੇਖਾ ਦੀ ਮਾਂ ਇਕ ਤੇਲਗੂ ਅਦਾਕਾਰਾ ਸੀ ਤੇ ਉਸ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ ਸੀ। ਇਸ ਤੋਂ ਬਾਅਦ ਬੱਚਿਆਂ ਦੀ ਜ਼ਿੰਮੇਵਾਰੀ ਉਸ ਦੀ ਮਾਂ ਨੇ ਸੰਭਾਲੀ। ਰੇਖਾ ਨੇ ਇਕ ਇੰਟਰਵਿਊ ‘ਚ ਜ਼ਿਕਰ ਕੀਤਾ ਸੀ ਕਿ ਉਨ੍ਹਾਂ ਦਾ ਸੁਫ਼ਨਾ ਸੀ ਕਿ ਉਨ੍ਹਾਂ ਦਾ ਇਕ ਪਰਿਵਾਰ ਹੋਵੇ ਅਤੇ ਇਕ ਅਜਿਹਾ ਸਾਥੀ ਹੋਵੇ, ਜੋ ਉਸ ਨੂੰ ਬੇਹੱਦ ਪਿਆਰ ਕਰੇ। ਰੇਖਾ ਦੀ ਜ਼ਿੰਦਗੀ ‘ਚ ਪਿਆਰ ਤਾਂ ਕਈ ਵਾਰ ਆਇਆ ਪਰ ਉਸ ਦੇ ਪਿਆਰ ਦੀ ਉਮਰ ਜ਼ਰਾ ਘੱਟ ਸੀ।
PunjabKesari
ਇਨ੍ਹਾਂ ਐਕਟਰਾਂ ਦੀ ਦੀਵਾਨੀ ਹੁੰਦੀ ਸੀ ਰੇਖਾ
ਅਮਿਤਾਭ ਬੱਚਨ ਲਈ ਰੇਖਾ ਦੀ ਦੀਵਾਨਗੀ ਸਭ ਨੂੰ ਪਤਾ ਹੈ। ਅਜਿਹਾ ਵੀ ਨਹੀਂ ਕਿ ਰੇਖਾ ਦੀ ਜ਼ਿੰਦਗੀ ‘ਚ ਆਉਣ ਵਾਲੇ ਅਮਿਤਾਭ ਇਕੱਲੇ ਇਨਸਾਨ ਸੀ। ਰੇਖਾ ਦੀਆਂ ਸ਼ੁਰੂਆਤੀ ਫ਼ਿਲਮਾਂ ‘ਚ ਉਸ ਦੇ ਹੀਰੋ ਜਿਤੇਂਦਰ ਸੀ। ਇਸ ਕਰਕੇ ਇਕ ਸਮੇਂ ‘ਤੇ ਉਨ੍ਹਾਂ ਦੇ ਅਫੇਅਰ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ। ਰੇਖਾ ਨੂੰ ਜੀਤੂ ਨਾਲ ਪਿਆਰ ਤਾਂ ਹੋ ਗਿਆ ਪਰ ਜਿਤੇਂਦਰ ਆਪਣੀ ਪ੍ਰੇਮਿਕਾ ਨੂੰ ਛੱਡਣਾ ਨਹੀਂ ਚਾਹੁੰਦੇ ਸਨ, ਜਿਸ ਕਰਕੇ ਦੋਵਾਂ ‘ਚ ਝਗੜੇ ਹੋਣ ਲੱਗੇ। 
PunjabKesari
ਇਸ ਤੋਂ ਬਾਅਦ ਰੇਖਾ ਦੀ ਜ਼ਿੰਦਗੀ ‘ਚ ਵਿਨੋਦ ਮਹਿਰਾ ਆਏ ਪਰ ਵਿਨੋਦ ਦੀ ਮਾਂ ਕਮਲਾ ਮਹਿਰਾ ਦੋਵਾਂ ਦੇ ਰਿਸ਼ਤੇ ਖ਼ਿਲਾਫ਼ ਸੀ। ਇਸ ਤੋਂ ਬਾਅਦ ਦੋਵਾਂ ਨੇ ਇਕ ਮੰਦਰ ‘ਚ ਵਿਆਹ ਤਾਂ ਕਰ ਲਿਆ ਪਰ ਵਿਨੋਦ ਦੇ ਘਰ ਹੰਗਾਮਾ ਹੋ ਗਿਆ। ਉਸ ਸਮੇਂ ਖ਼ਬਰਾਂ ਆਈਆਂ ਸੀ ਕਿ ਵਿਨੋਦ ਦੀ ਮਾਂ ਨੇ ਰੇਖਾ ਦੇ ਘਰ ‘ਚ ਵੜਨ ‘ਤੇ ਰੋਕ ਲਾ ਦਿੱਤੀ ਸੀ। ਇਸ ਤੋਂ ਬਾਅਦ ਦੋਵਾਂ ਨੇ ਕੁਝ ਸਮੇਂ ਬਾਅਦ ਵੱਖ ਹੋਣਾ ਸਹੀ ਸਮਝਿਆ। ਇਸ ਤੋਂ ਬਾਅਦ ਕਿਰਨ ਕੁਮਾਰ ਵੀ ਰੇਖਾ ਦੀ ਜ਼ਿੰਦਗੀ ‘ਚ ਆਏ ਪਰ ਕਿਰਨ ਦੇ ਪਿਓ ਨੇ ਇਸ ਰਿਸ਼ਤੇ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਰੇਖਾ ਦੀ ਜ਼ਿੰਗਦੀ ‘ਚ ਪਿਆਰ ਦਾ ਰਿਸ਼ਤਾ ਲੈ ਕੇ ਅਮਿਤਾਭ ਬੱਚਨ ਆਏ। ਬੇਸ਼ੱਕ ਜਦੋਂ ਅਮਿਤਾਭ, ਰੇਖਾ ਦੀ ਜ਼ਿੰਦਗੀ ‘ਚ ਆਏ ਤਾਂ ਅਮਿਤਾਭ ਦੇ ਵਿਆਹ ਨੂੰ ਤਿੰਨ ਸਾਲ ਹੋ ਚੁੱਕੇ ਸਨ ਪਰ ਦੋਵਾਂ ਦਾ ਨਾਂ ਇਕ-ਦੂਜੇ ਨਾਲ ਕਈ ਸਾਲਾਂ ਤਕ ਜੁੜਿਆ ਰਿਹਾ। ਦੋਵਾਂ ਨੇ ਕਈ ਹਿੱਟ ਫ਼ਿਲਮਾਂ ‘ਚ ਇਕੱਠੇ ਕੰਮ ਕੀਤਾ ਪਰ ਦੋਵਾਂ ਦਾ ਸਾਥ ਜ਼ਿਆਦਾ ਸਮੇਂ ਤਕ ਟਿੱਕਿਆ ਨਹੀਂ ਰਿਹਾ।
PunjabKesari
ਵਿਆਹ ਤੋਂ 6 ਮਹੀਨੇ ਬਾਅਦ ਪਤੀ ਹੋ ਗਈ ਸੀ ਵੱਖ
ਸਾਲ 1990 ‘ਚ ਰੇਖਾ ਦੀ ਜ਼ਿੰਦਗੀ ‘ਚ ਦਿੱਲੀ ਦੇ ਨੌਜਵਾਨ ਬਿਜ਼ਨਸਮੈਨ ਮੁਕੇਸ਼ ਅਗਰਵਾਲ ਆਏ। ਦੋਵਾਂ ਦੀਆਂ ਮੁਲਾਕਤਾਂ ਪਿਆਰ ‘ਚ ਬਦਲ ਗਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਚਾਰ ਮਾਰਚ 1990 ‘ਚ ਵਿਆਹ ਕੀਤਾ। ਵਿਆਹ ਤੋਂ ਬਾਅਦ ਰੇਖਾ ਨੂੰ ਪਤਾ ਲੱਗਿਆ ਕਿ ਮੁਕੇਸ਼ ਡਿਪ੍ਰੈਸ਼ਨ ਦੇ ਸ਼ਿਕਾਰ ਹਨ। ਮੁਕੇਸ਼ ਨੇ ਰੇਖਾ ਨੂੰ ਫ਼ਿਲਮਾਂ ‘ਚ ਕੰਮ ਕਰਨਾ ਬੰਦ ਕਰਨ ਨੂੰ ਕਿਹਾ। ਇਸ ਤੋਂ ਬਾਅਦ ਦੋਵਾਂ ਦੇ ਰਿਸ਼ਤੇ ‘ਚ ਤਕਰਾਰ ਪੈਦਾ ਹੋ ਗਈ ਤੇ ਆਖ਼ਰ ਆਪਸੀ ਰਜ਼ਾਮੰਦੀ ਨਾਲ ਇਹ ਰਿਸ਼ਤਾ ਛੇ ਮਹੀਨੇ ਬਾਅਦ ਖ਼ਤਮ ਹੋ ਗਿਆ।
PunjabKesari
2 ਅਕਤੂਬਰ, 1990 ਨੂੰ ਮੁਕੇਸ਼ ਨੇ ਆਪਣੇ ਫਾਰਮ ਹਾਉਸ ‘ਚ ਰੇਖਾ ਦੀ ਚੁੰਨੀ ਨਾਲ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ। ਇਸ ਦੇ ਨਾਲ ਉਨ੍ਹਾਂ ਨੇ ਆਪਣੇ ਸੁਸਾਈਡ ਨੋਟ ‘ਚ ਲਿਖਿਆ ਸੀ ਕਿ ਉਨ੍ਹਾਂ ਦੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ।
PunjabKesari


sunita

Content Editor

Related News