ਈਸ਼ਾ ਦਿਓਲ ਨੇ ਮਾਂ ਹੇਮਾ ਦੇ ਜਨਮਦਿਨ ’ਤੇ ਸਾਂਝੀ ਕੀਤੀ ਖ਼ਾਸ ਪੋਸਟ, ਅਦਾਕਾਰਾ ਨੇ ਮਾਂ ਨੂੰ ਬਾਹਾਂ ’ਚ ਲੈ ਕੇ ਕੀਤਾ ਪਿਆਰ

Sunday, Oct 16, 2022 - 05:54 PM (IST)

ਈਸ਼ਾ ਦਿਓਲ ਨੇ ਮਾਂ ਹੇਮਾ ਦੇ ਜਨਮਦਿਨ ’ਤੇ ਸਾਂਝੀ ਕੀਤੀ ਖ਼ਾਸ ਪੋਸਟ, ਅਦਾਕਾਰਾ ਨੇ ਮਾਂ ਨੂੰ ਬਾਹਾਂ ’ਚ ਲੈ ਕੇ ਕੀਤਾ ਪਿਆਰ

ਬਾਲੀਵੁੱਡ ਡੈਸਕ- ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਅੱਜ ਆਪਣਾ 74ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ 'ਤੇ ਉਸ ਦੇ ਦੋਸਤ ਅਤੇ ਇੰਡਸਟਰੀ ਦੇ ਪ੍ਰਸ਼ੰਸਕ ਲਗਾਤਾਰ ਸੋਸ਼ਲ ਮੀਡੀਆ 'ਤੇ ਡ੍ਰੀਮ ਗਰਲ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਇਸ ਦੌਰਾਨ ਅਦਾਕਾਰਾ ਦੀ ਧੀ ਅਤੇ ਅਦਾਕਾਰਾ ਈਸ਼ਾ ਦਿਓਲ ਨੇ ਆਪਣੀ ਮਾਂ ਨੂੰ ਜਨਮਦਿਨ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਇਕ ਖ਼ਾਸ ਪੋਸਟ ਸਾਂਝੀ ਕੀਤੀ ਹੈ। ਅਦਾਕਾਰਾ ਦੀ ਇਹ ਪੋਸਟ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਇਹ ਵੀ ਪੜ੍ਹੋ : ਹੇਮਾ ਮਾਲਿਨੀ ਮਨਾ ਰਹੀ 74ਵਾਂ ਜਨਮਦਿਨ, ਜਾਣੋ ਫ਼ਿਲਮੀ ਕਰੀਅਰ ਤੋਂ ਲੈ ਕੇ ਸਿਆਸੀ ਸਫ਼ਰ

ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਦੇ ਹੋਏ ਈਸ਼ਾ ਦਿਓਲ ਨੇ ਲਿਖਿਆ ਕਿ ‘ਜਨਮਦਿਨ ਮੁਬਾਰਕ ਮਾਂ। ਪ੍ਰਮਾਤਮਾ ਤੁਹਾਨੂੰ ਚੰਗੀ ਸਿਹਤ ਅਤੇ ਬਹੁਤ ਸਾਰੀਆਂ ਖੁਸ਼ੀਆਂ ਦੇਵੇ। ਮੈਂ ਹਮੇਸ਼ਾ ਤੁਹਾਡੇ ਨਾਲ ਹਾਂ, ਤੁਹਾਨੂੰ ਪਿਆਰ ਕਰਦੀ ਹਾਂ।’

 

 
 
 
 
 
 
 
 
 
 
 
 
 
 
 
 

A post shared by Esha Deol Takhtani (@imeshadeol)

 

ਇਸ ਦੇ ਨਾਲ ਹੀ ਅਦਾਕਾਰਾ ਵੱਲੋਂ ਸਾਂਝੀ ਕੀਤੀਆਂ ਗਈਆਂ ਤਸਵੀਰਾਂ ’ਚ ਈਸ਼ਾ ਆਪਣੀ ਮਾਂ ਨੂੰ ਬਾਹਾਂ ’ਚ ਲੈ ਕੇ ਕੀਤੀ ਪਿਆਰ ਦੀ ਵਰਖਾ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਦੋਵੇਂ ਮਾਂ-ਧੀ ਕੈਜ਼ੂਅਲ ਲੁੱਕ ’ਚ ਨਜ਼ਰ ਆ ਰਹੀਆਂ ਹਨ।

ਇਹ ਵੀ ਪੜ੍ਹੋ : ਅਕਸ਼ੈ ਕੁਮਾਰ ਬਣੇ 260 ਕਰੋੜ ਦੇ ਪ੍ਰਾਈਵੇਟ ਜੈੱਟ ਦੇ ਮਾਲਕ! ਅਦਾਕਾਰ ਨੇ ਇਸ ਤਰ੍ਹਾਂ ਦਿੱਤੀ ਪ੍ਰਤੀਕਿਰਿਆ

PunjabKesari
 

ਈਸ਼ਾ ਦਿਓਲ ਹੇਮਾ ਅਤੇ ਉਸ ਦੇ ਪਤੀ-ਅਦਾਕਾਰ ਧਰਮਿੰਦਰ ਦੀ ਵੱਡੀ ਧੀ ਹੈ। ਉਨ੍ਹਾਂ ਦਾ ਵਿਆਹ 1980 ’ਚ ਹੋਇਆ ਸੀ। ਉਨ੍ਹਾਂ ਦੀ ਇਕ ਹੋਰ ਧੀ ਵੀ ਹੈ ਜਿਸ ਦਾ ਅਹਾਨਾ ਦਿਓਲ ਹੈ। ਅਦਾਕਾਰਾ ਦੀ ਇਸ ਪੋਸਟ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ ਅਤੇ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।


author

Shivani Bassan

Content Editor

Related News