ਇਮਰਾਨ ਹਾਸ਼ਮੀ ਤੇ ਕੰਗਨਾ ਰਣੌਤ ਦੇ ਨੇਪੋਟਿਜ਼ਮ ਦੇ ਦਾਅਵੇ ''ਤੇ ਦਿੱਤਾ ਜਵਾਬ, ਡਰੱਗਜ਼ ਲੈਣ ਵਾਲੀ ਗੱਲ ਨੂੰ ਦੱਸਿਆ ਗ਼ਲਤ
Wednesday, Mar 06, 2024 - 11:33 AM (IST)
ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਲੰਬੇ ਸਮੇਂ ਤੱਕ ਫ਼ਿਲਮੀ ਪਰਦੇ 'ਤੇ ਸੀਰੀਅਲ ਕਿਸਰ ਬਣ ਕੇ ਲੋਕਾਂ ਦਾ ਮਨੋਰੰਜਨ ਕਰਦੇ ਰਹੇ। ਬਾਅਦ 'ਚ ਉਨ੍ਹਾਂ ਨੇ ਦੂਜੇ ਜਾਨਰ ਦੀਆਂ ਫ਼ਿਲਮਾਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਅੱਜ ਉਨ੍ਹਾਂ ਦਾ ਅਕਸ ਇੱਕ ਰੋਮਾਂਟਿਕ ਹੀਰੋ ਹੋਣ ਦੇ ਨਾਲ-ਨਾਲ ਗੰਭੀਰ ਤੇ ਖਲਨਾਇਕ ਭੂਮਿਕਾਵਾਂ ਨਿਭਾਉਣ ਲਈ ਵੀ ਵਿਕਸਤ ਹੋ ਗਿਆ ਹੈ। ਇਨ੍ਹੀਂ ਦਿਨੀਂ ਇਮਰਾਨ ਹਾਸ਼ਮੀ ਆਪਣੀ OTT ਰਿਲੀਜ਼ 'ਸ਼ੋਅਟਾਈਮ' ਨੂੰ ਲੈ ਕੇ ਸੁਰਖੀਆਂ 'ਚ ਹਨ।
ਨੇਪੋਟਿਜ਼ਮ ’ਤੇ ਬੋਲੇ ਇਮਰਾਨ ਹਾਸ਼ਮੀ
'ਸ਼ੋਅਟਾਈਮ' 'ਚ ਇਮਰਾਨ ਹਾਸ਼ਮੀ ਨਾਲ ਸ਼੍ਰਿਆ ਸਰਨ, ਮਹਿਮਾ ਮਕਵਾਨਾ ਤੇ ਮੌਨੀ ਰਾਏ ਹਨ। ਇਹ ਇੱਕ ਵੈੱਬ ਸੀਰੀਜ਼ ਹੋਵੇਗੀ, ਜੋ ਗਲੈਮਰ ਦੀ ਦੁਨੀਆ ਦੀ ਅੰਦਰੂਨੀ ਕਹਾਣੀ ਨੂੰ ਦਰਸਾਉਂਦੀ ਹੈ। ਇਮਰਾਨ ਹਾਸ਼ਮੀ ਨੇ ਇਸ ਸ਼ੋਅ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧ 'ਚ ਉਨ੍ਹਾਂ ਨੇ ਬਾਲੀਵੁੱਡ 'ਚ ਨੇਪੋਟਿਜ਼ਮ 'ਤੇ ਕੰਗਨਾ ਰਣੌਤ ਦੇ ਦਾਅਵਿਆਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਮਰਾਨ ਹਾਸ਼ਮੀ ਨੇ ਕੰਗਨਾ ਰਣੌਤ ਨਾਲ 'ਗੈਂਗਸਟਰ' 'ਚ ਕੰਮ ਕੀਤਾ ਸੀ। ਇਹ ਫ਼ਿਲਮ ਬਾਕਸ ਆਫਿਸ 'ਤੇ ਸਫ਼ਲ ਰਹੀ ਸੀ। ਇੱਥੋਂ ਹੀ ਕੰਗਨਾ ਰਣੌਤ ਨੇ ਸਫ਼ਲਤਾ ਦੀਆਂ ਪੌੜੀਆਂ ਚੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਕੰਗਨਾ ਨੇ ਇੱਕ ਆਊਟਸਾਈਡਰ ਹੋ ਕੇ ਫ਼ਿਲਮ ਇੰਡਸਟਰੀ 'ਚ ਆਪਣੀ ਜਗ੍ਹਾ ਬਣਾਈ। ਹਾਲਾਂਕਿ, ਪਿਛਲੇ ਕੁਝ ਸਾਲਾਂ 'ਚ ਕੰਗਨਾ ਨੇ ਇੰਡਸਟਰੀ 'ਚ ਨੇਪੋਟਿਜ਼ਮ ਬਾਰੇ ਬਹੁਤ ਕੁਝ ਕਿਹਾ ਹੈ। ਉਨ੍ਹਾਂ ਨੇ ਡਰੱਗਜ਼ ਲੈਣ ਸਣੇ ਬਾਲੀਵੁੱਡ ਅਦਾਕਾਰਾਂ ਦੇ ਕਈ ਰਾਜ਼ ਖੋਲ੍ਹੇ ਹਨ। ਹੁਣ ਇਮਰਾਨ ਹਾਸ਼ਮੀ ਨੇ ਉਨ੍ਹਾਂ ਦੇ ਦਾਅਵਿਆਂ ਦਾ ਜਵਾਬ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਕੰਗਣਾ ਰਣੌਤ ਨੇ ਫ਼ਿਰ ਲਿਆ ਦਿਲਜੀਤ ਦੋਸਾਂਝ ਨਾਲ ਪੰਗਾ! ਅੰਬਾਨੀ ਦੇ ਵਿਆਹ 'ਚ ਪਹੁੰਚੇ ਸਿਤਾਰਿਆਂ 'ਤੇ ਕੱਸਿਆ ਤੰਜ
ਡਰੱਗਜ਼ ਲੈਣ ਦੀ ਗੱਲ ਨੂੰ ਦੱਸਿਆਂ ਗ਼ਲਤ
ਇਮਰਾਨ ਹਾਸ਼ਮੀ ਨੇ ਕਿਹਾ ਕਿ ਕੰਗਨਾ ਇੱਕ ਕਲਾਕਾਰ ਦੇ ਰੂਪ 'ਚ ਬਹੁਤ ਚੰਗੀ ਹੈ ਅਤੇ ਅਸਲ 'ਚ ਵੀ। ਹੋ ਸਕਦਾ ਹੈ ਕਿ ਇੰਡਸਟਰੀ 'ਚ ਉਨ੍ਹਾ ਦਾ ਤਜਰਬਾ ਖਰਾਬ ਹੋਵੇ ਪਰ ਇੱਥੇ ਹਰ ਕੋਈ ਇਕ ਸਮਾਨ ਨਹੀਂ ਹੈ। ਉਨ੍ਹਾਂ ਕਿਹਾ, "ਕੰਗਨਾ ਨਾਲ ਮੇਰਾ ਅਨੁਭਵ ਅਜਿਹਾ ਸੀ ਕਿ ਉਸ ਸਮੇਂ ਮੈਂ ਇੱਕ ਹਿੱਟ ਫ਼ਿਲਮ ਦਿੱਤੀ ਸੀ ਪਰ ਫਿਰ ਵੀ ਮੈਂ ਗੈਂਗਸਟਰ 'ਚ ਖਲਨਾਇਕ ਦੀ ਭੂਮਿਕਾ ਨਿਭਾਈ ਤੇ ਉਨ੍ਹਾਂ ਨੂੰ ਸੈਂਟਰ ਸਟੇਜ ਦਿੱਤਾ। ਇਹ ਲਗਭਗ ਇੱਕ ਔਰਤ ਕੇਂਦਰਿਤ ਫ਼ਿਲਮ ਸੀ। ਇਸ ਲਈ ਮੈਨੂੰ ਨਹੀਂ ਪਤਾ ਕਿ ਅਜਿਹੀ ਧਾਰਨਾ ਕਦੋਂ ਬਣੀ ਤੇ ਲੋਕਾਂ ਨੇ ਅਜਿਹਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਰੇ ਨਸ਼ੇ ਦੇ ਆਦੀ ਹਨ ਜਾਂ ਇੰਡਸਟਰੀ ਸਿਰਫ਼ ਨੇਪੋਟਿਜ਼ ’ਤੇ ਕੰਮ ਕਰਦੀ ਹੈ।”
ਇਮਰਾਨ ਹਾਸ਼ਮੀ ਵਰਕਫਰੰਟ
ਇਮਰਾਨ ਹਾਸ਼ਮੀ ਦੀ 'ਸ਼ੋਅਟਾਈਮ' 8 ਮਾਰਚ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋ ਰਹੀ ਹੈ। ਇਸ ਤੋਂ ਇਲਾਵਾ ਅਮੇਜ਼ਨ ਪ੍ਰਾਈਮ 'ਤੇ ਰਿਲੀਜ਼ ਹੋਣ ਵਾਲੀ ਫ਼ਿਲਮ 'ਏ ਵਤਨ ਮੇਰੇ ਵਤਨ' 'ਚ ਵੀ ਉਸ ਦੇ ਹੋਣ ਦੀ ਚਰਚਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।