ਐਮੀ ਐਵਾਰਡਸ : ‘ਸਕਵਿਡ ਗੇਮ’ ਲਈ ਲੀ ਜੁੰਗ ਨੂੰ ਬੈਸਟ ਐਕਟਰ ਤੇ ‘ਯੂਫੋਰੀਆ’ ਲਈ ਜੇਂਡਾਯਾ ਨੂੰ ਬੈਸਟ ਐਕਟ੍ਰੈੱਸ ਚੁਣਿਆ ਗਿਆ

Tuesday, Sep 13, 2022 - 12:38 PM (IST)

ਐਮੀ ਐਵਾਰਡਸ : ‘ਸਕਵਿਡ ਗੇਮ’ ਲਈ ਲੀ ਜੁੰਗ ਨੂੰ ਬੈਸਟ ਐਕਟਰ ਤੇ ‘ਯੂਫੋਰੀਆ’ ਲਈ ਜੇਂਡਾਯਾ ਨੂੰ ਬੈਸਟ ਐਕਟ੍ਰੈੱਸ ਚੁਣਿਆ ਗਿਆ

ਮੁੰਬਈ (ਬਿਊਰੋ)– 74ਵੇਂ ਐਮੀ ਐਵਾਰਡਸ 2022 ਦਾ ਐਲਾਨ ਸੋਮਵਾਰ ਦੇਰ ਰਾਤ ਨੂੰ ਹੋਇਆ। ਦੁਨੀਆ ਦੇ ਸਭ ਤੋਂ ਵੱਡੇ ਐਵਾਰਡਸ ’ਚੋਂ ਇਕ ਐਮੀ ਐਵਰਡਸ ਲਾਸ ਏਂਜਲਸ ਦੇ ਮਾਈਕ੍ਰੋਸਾਫਟ ਥਿਏਟਰ ’ਚ ਦਿੱਤੇ ਗਏ। ਇਨ੍ਹਾਂ ’ਚ ‘ਸਕਵਿਡ ਗੇਮ’, ‘ਸੇਵਰੇਂਸ’, ‘ਟੇਡ ਲਾਸੋ’, ‘ਸਕਸੈਸ਼ਨ’ ਤੇ ‘ਯੂਫੋਰੀਆ’ ਵਰਗੀਆਂ ਕਈ ਡਰਾਮਾ ਸੀਰੀਜ਼ ਸ਼ਾਮਲ ਹਨ। ‘ਸਕਸੈਸ਼ਨ’ ਨੂੰ ਸਭ ਤੋਂ ਵੱਧ 25 ਨਾਮੀਨੇਸ਼ਨਜ਼ ਤੇ ‘ਟੇਡ ਲਾਸੋ’ ਨੂੰ 20 ਨਾਮੀਨੇਸ਼ਨਜ਼ ਮਿਲੇ।

ਇਹ ਖ਼ਬਰ ਵੀ ਪੜ੍ਹੋ : ਕੇ. ਆਰ. ਕੇ. ਨੇ ਜੇਲ ’ਚ 10 ਦਿਨ ਸਿਰਫ ਪਾਣੀ ਪੀ ਕੇ ਕੱਟੇ, ਘਟਾਇਆ 10 ਕਿਲੋ ਭਾਰ

ਇਸ ਸਾਲ ਇਵੈਂਟ ਨੂੰ ‘ਸੈਟਰਡੇ ਨਾਈਟ ਲਾਈਵ’ ਸਟਾਰ ਕੇਨਾਨ ਥਾਂਪਸਨ ਨੇ ਹੋਸਟ ਕੀਤਾ ਹੈ। ਐਮੀ 2022 ਦੇ ਐਵਾਰਡਸ ਦੀ ਲਿਸਟ ਵੀ ਹੁਣ ਸਾਹਮਣੇ ਆ ਚੁੱਕੀ ਹੈ। ‘ਸਕਸੈਸ਼ਨ’ ਨੂੰ ਬੈਸਟ ਡਰਾਮਾ ਐਵਾਰਡ ਮਿਲਿਆ, ਜੇਂਡਾਯਾ ਨੂੰ ‘ਯੂਫੋਰੀਆ’ ਲਈ ਬੈਸਟ ਐਕਟ੍ਰੈੱਸ ਤੇ ‘ਸਕਵਿਡ ਗੇਮ’ ਲਈ ਲੀ ਜੁੰਗ ਨੂੰ ਬੈਸਟ ਐਕਟਰ ਐਵਾਰਡ ਨਾਲ ਨਿਵਾਜਿਆ ਗਿਆ। ਆਓ ਦੇਖੇ ਹਾਂ ਜੇਤੂਆਂ ਦੀ ਪੂਰੀ ਲਿਸਟ–

  • ਆਊਟਸਟੈਂਡਿੰਗ ਡਰਾਮਾ ਸੀਰੀਜ਼– ਸਕਸੈਸ਼ਨ
  • ਆਊਟਸਟੈਂਡਿੰਗ ਕਾਮੇਡੀ ਸੀਰੀਜ਼– ਟੇਡ ਲਾਸੋ
  • ਆਊਟਸਟੈਂਡਿੰਗ ਐਕਟਰ (ਡਰਾਮਾ)– ਲੀ ਜੁੰਗ ਜੇ (ਸਕਵਿਡ ਗੇਮ)
  • ਆਊਟਸਟੈਂਡਿੰਗ ਐਕਟਰ (ਕਾਮੇਡੀ)– ਜੇਸਨ ਸੁਡੇਕਿਸ (ਟੇਡ ਲਾਸੋ)
  • ਆਊਟਸਟੈਂਡਿੰਗ ਐਕਟ੍ਰੈੱਸ (ਡਰਾਮਾ)– ਜੇਂਡਾਯਾ (ਯੂਫੋਰੀਆ)
  • ਆਊਟਸਟੈਂਡਿੰਗ ਐਕਟ੍ਰੈੱਸ (ਕਾਮੇਡੀ)– ਜੀਨ ਸਮਾਰਟ (ਹੈਕਸ)
  • ਆਊਟਸਟੈਂਡਿੰਗ ਐਕਟਰ (ਲਿਮਟਿਡ ਸੀਰੀਜ਼ ਤੇ ਮੂਵੀ)– ਮਾਈਕਲ ਕੀਟਨ (ਡੋਪੇਸਿਕ)
  • ਆਊਟਸਟੈਂਡਿੰਗ ਐਕਟ੍ਰੈੱਸ (ਲਿਮਟਿਡ ਸੀਰੀਜ਼ ਤੇ ਮੂਵੀ)– ਅਮਾਂਡਾ ਸੇਫ੍ਰਾਈਡ (ਦਿ ਡ੍ਰਾਪਆਊਟ)
  • ਆਊਟਸਟੈਂਡਿੰਗ ਲਿਮਟਿਡ ਸੀਰੀਜ਼– ਦਿ ਵ੍ਹਾਈਟ ਲੋਟਸ
  • ਆਊਟਸਟੈਂਡਿੰਗ ਸੁਪੋਰਟਿੰਗ ਐਕਟ੍ਰੈੱਸ (ਕਾਮੇਡੀ)– ਸ਼ੇਰਿਲ ਲੀ ਰਾਲਫ (ਐਬਟ ਐਲੀਮੈਂਟਰੀ)
  • ਆਊਟਸਟੈਂਡਿੰਗ ਸੁਪੋਰਟਿੰਗ ਐਕਟਰ (ਕਾਮੇਡੀ)– ਗੋਲਡਸਟੀਨ (ਟੇਡ ਲਾਸੋ)
  • ਆਊਟਸਟੈਂਡਿੰਗ ਰਾਈਟਿੰਗ (ਕਾਮੇਡੀ)– ਐਬਟ ਐਲੀਮੈਂਟਰੀ (ਕਵਿੰਟਾ ਬਰੂਨਸਨ)
  • ਆਊਟਸਟੈਂਡਿੰਗ ਰਾਈਟਿੰਗ (ਡਰਾਮਾ)– ਸਕਸੈਸ਼ਨ (ਜੇਸੀ ਆਰਮਸਟ੍ਰਾਂਗ)

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News