ਐਲਵਿਸ਼ ਯਾਦਵ ਮਾਮਲਾ: ਗਾਇਕ ਫਾਜ਼ਿਲਪੁਰੀਆ ਦੇ ਪਿੰਡ ਸੱਪਾਂ ਨਾਲ ਪਹੁੰਚੇ ਸਨ ਮੁਲਜ਼ਮ, ਹੋਏ ਕਈ ਖ਼ੁਲਾਸੇ

11/11/2023 12:51:15 PM

ਮੁੰਬਈ (ਬਿਊਰੋ)– ਨੋਇਡਾ ’ਚ ਇਕ ਰੇਵ ਪਾਰਟੀ ’ਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ ’ਚ ਜੇਲ ਭੇਜੇ ਗਏ 5 ਮੁਲਜ਼ਮਾਂ ਦਾ 54 ਘੰਟੇ ਦਾ ਪੁਲਸ ਰਿਮਾਂਡ ਸ਼ੁੱਕਰਵਾਰ ਸਵੇਰੇ 10 ਵਜੇ ਸ਼ੁਰੂ ਹੋਇਆ। ਪੁੱਛਗਿੱਛ ਦੌਰਾਨ ਰਾਹੁਲ ਤੇ ਹੋਰ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਹ ਗੁਰੂਗ੍ਰਾਮ ’ਚ ਹੋਈ ਪਾਰਟੀ ’ਚ ਵੀ ਸ਼ਾਮਲ ਹੋਏ ਸਨ। ਸਭ ਤੋਂ ਵਧ ਪਾਰਟੀਆਂ ਗਾਇਕ ਫਾਜ਼ਿਲਪੁਰੀਆ ਦੇ ਪਿੰਡ ਫਾਜ਼ਿਲਪੁਰ ’ਚ ਹੋਈਆਂ। ਉਹ ਬੀਨਾਂ ਤੇ ਸੱਪਾਂ ਨਾਲ ਉਥੇ ਪਹੁੰਚ ਗਏ।

ਨੋਇਡਾ ਪੁਲਸ ਅਧਿਕਾਰੀ ਰੇਵ ਪਾਰਟੀ, ਜ਼ਹਿਰ, ਯੂਟਿਊਬਰ ਐਲਵਿਸ਼ ਯਾਦਵ ਤੇ ਵਿਦੇਸ਼ੀ ਕੁੜੀਆਂ ਨਾਲ ਗੱਲਬਾਤ ਸਮੇਤ ਹੋਰ ਪਹਿਲੂਆਂ ’ਤੇ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੇ ਹਨ। ਪਹਿਲੇ 3-4 ਘੰਟੇ ਸਾਰਿਆਂ ਤੋਂ ਅਲੱਗ-ਅਲੱਗ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਪੰਜਾਂ ਦੋਸ਼ੀਆਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ।

ਟੀਟੂਨਾਥ, ਜੈਕਰਨ, ਨਰਾਇਣ ਤੇ ਰਵੀਨਾਥ ਸਮੇਤ ਦੋਸ਼ੀ ਰਾਹੁਲ ਨੇ ਦੱਸਿਆ ਕਿ ਉਨ੍ਹਾਂ ਦਾ ਯੂਟਿਊਬਰ ਐਲਵਿਸ਼ ਯਾਦਵ ਨਾਲ ਸਿੱਧਾ ਸੰਪਰਕ ਨਹੀਂ ਹੈ। ਉਸ ਨੇ ਇਕ ਵਿਚੋਲੇ ਰਾਹੀਂ ਐਲਵਿਸ਼ ਨਾਲ ਗੱਲਬਾਤ ਕੀਤੀ ਸੀ। ਰਾਹੁਲ ਨੇ ਦੱਸਿਆ ਕਿ ਉਸ ਨੇ ਗੁਰੂਗ੍ਰਾਮ ’ਚ ਸਭ ਤੋਂ ਵਧ 10 ਪਾਰਟੀਆਂ ਦਾ ਆਯੋਜਨ ਕੀਤਾ ਹੈ। ਵਕੀਲਾਂ ਦਾ ਇਕ ਪੈਨਲ ਮੁਲਜ਼ਮਾਂ ਦੇ ਹੱਕ ’ਚ ਆਇਆ।

ਐਲਵਿਸ਼ ਯਾਦਵ ਦੀ ਇਕ ਨਵੀਂ ਪੋਸਟ ਸਾਹਮਣੇ ਆਈ ਹੈ। ਉਨ੍ਹਾਂ ਨੇ ਆਪਣੇ ਬਲਾਗ ’ਚ ਕਿਹਾ ਕਿ ਸਤਯਮੇਵ ਜਯਤੇ। ਉਸ ਨੇ ਆਪਣੇ ਕੇਸ ਤੇ ਬੀਮਾਰੀ ਬਾਰੇ ਦੱਸਿਆ। ਐਲਵਿਸ਼ ਨੇ ਕਿਹਾ ਕਿ ਉਸ ਨੂੰ ਖੰਘ ਤੇ ਹਲਕਾ ਬੁਖਾਰ ਹੈ। ਮੌਸਮ ਬਦਲ ਰਿਹਾ ਹੈ, ਆਪਣਾ ਖਿਆਲ ਰੱਖੋ। ਸ਼ੂਟ ਤੋਂ ਬਾਅਦ ਜਦੋਂ ਅਸੀਂ ਘਰ ਪਹੁੰਚੇ ਤਾਂ ਇਹ ਅਜੀਬ ਮਾਮਲਾ ਸਾਹਮਣੇ ਆਇਆ। ਬਸ ਸਮਾਂ ਨਹੀਂ ਮਿਲ ਰਿਹਾ।

ਇਹ ਖ਼ਬਰ ਵੀ ਪੜ੍ਹੋ : ਕਿਉਂ ਬਦਨਾਮ ਹੋ ਰਹੇ ਸੋਸ਼ਲ ਮੀਡੀਆ ਸਟਾਰ? ਜਾਣੋ ਗੁਨਗੁਨ ਗੁਪਤਾ, ਐਲਵਿਸ਼ ਯਾਦਵ ਤੇ ਮਨੀਸ਼ ਕਸ਼ਯਪ ਦੇ ਵਿਵਾਦ

ਦੋ ਘੰਟੇ ਲਈ ਗੁੰਮਰਾਹ ਕੀਤਾ
ਸਰਕਾਰੀ ਸੂਤਰਾਂ ਅਨੁਸਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਪਹਿਲੇ 2 ਘੰਟੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਰਾਹੁਲ ਨੂੰ ਸਾਰੀਆਂ ਪਾਰਟੀਆਂ ’ਚ ਉਸ ਦੇ ਮੋਬਾਇਲ ਦੀ ਲੋਕੇਸ਼ਨ ਤੇ ਸੀ. ਡੀ. ਆਰ. ਪੇਸ਼ ਕੀਤੀ ਗਈ ਤਾਂ ਉਹ ਟੁੱਟ ਗਿਆ ਤੇ ਜਾਂਚ ’ਚ ਸਹਿਯੋਗ ਕਰਨ ਲਈ ਕਿਹਾ। ਇਸ ਦੌਰਾਨ ਸਾਰੇ ਦੋਸ਼ੀਆਂ ਦੇ ਚਿਹਰਿਆਂ ’ਤੇ ਘਬਰਾਹਟ ਨਜ਼ਰ ਆ ਰਹੀ ਸੀ। ਪਾਰਟੀ ’ਚ ਮੋਬਾਇਲ ਲੋਕੇਸ਼ਨ ਦੇ ਸਵਾਲ ’ਤੇ ਰਾਹੁਲ ਨੇ ਕਿਹਾ ਕਿ ਕਿਸੇ ਨੇ ਉਨ੍ਹਾਂ ਦਾ ਫ਼ੋਨ ਜ਼ਰੂਰ ਚੁੱਕਿਆ ਹੋਵੇਗਾ, ਇਹ ਉਥੇ ਨਹੀਂ ਸੀ। ਹਾਲਾਂਕਿ ਬਾਅਦ ’ਚ ਉਹ ਪੁਲਸ ਦੀ ਗੱਲ ਮੰਨ ਗਿਆ। ਹੁਣ ਪੁਲਸ ਐਲਵਿਸ਼ ਨਾਲ ਉਸ ਦਾ ਸਿੱਧਾ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਐਲਵਿਸ਼ ਨਾਲ ਸਾਹਮਣਾ ਨਹੀਂ ਹੋਇਆ
ਕਿਆਸ ਲਗਾਈ ਜਾ ਰਹੀ ਸੀ ਕਿ ਪੁਲਸ ਪੰਜਾਂ ਦੋਸ਼ੀਆਂ ਤੇ ਐਲਵਿਸ਼ ਨੂੰ ਆਹਮੋ-ਸਾਹਮਣੇ ਲਿਆ ਸਕਦੀ ਹੈ। ਹਾਲਾਂਕਿ ਐਲਵਿਸ਼ ਨੇ ਆਪਣੇ ਆਪ ਨੂੰ ਬੀਮਾਰ ਐਲਾਨ ਕੀਤਾ ਹੈ। ਅਜਿਹੇ ’ਚ ਸ਼ੁੱਕਰਵਾਰ ਨੂੰ ਆਹਮੋ-ਸਾਹਮਣੇ ਨਹੀਂ ਹੋ ਸਕੇ। ਰਿਮਾਂਡ ਦੀ ਮਿਆਦ ’ਚ ਅਜੇ ਕਾਫੀ ਸਮਾਂ ਬਾਕੀ ਹੈ, ਇਸ ਲਈ ਆਹਮੋ-ਸਾਹਮਣੇ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਹੈ।

ਫਾਜ਼ਿਲਪੁਰੀਆ ਦੇ ਮੈਨੇਜਰ ਨੂੰ ਹਿਰਾਸਤ ’ਚ ਲੈਣ ਦੀ ਚਰਚਾ
ਇਸ ਦੇ ਨਾਲ ਹੀ ਰੇਵ ਪਾਰਟੀ ’ਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ ’ਚ ਪੁੱਛਗਿੱਛ ਦੌਰਾਨ ਗਾਇਕ ਫਾਜ਼ਿਲਪੁਰੀਆ ਦੇ ਮੈਨੇਜਰ ਨੂੰ ਹਿਰਾਸਤ ’ਚ ਲੈਣ ਦੀ ਸੋਸ਼ਲ ਮੀਡੀਆ ’ਤੇ ਚਰਚਾ ਹੈ। ਚਰਚਾ ਸੀ ਕਿ ਮੈਨੇਜਰ ਨੂੰ ਗੁਰੂਗ੍ਰਾਮ ਤੋਂ ਹਿਰਾਸਤ ’ਚ ਲਿਆ ਗਿਆ ਹੈ। ਮਾਮਲਾ ਉਦੋਂ ਤੇਜ਼ ਹੋ ਗਿਆ, ਜਦੋਂ ਸ਼ੁੱਕਰਵਾਰ ਨੂੰ ਮੈਨੇਜਰ ਦਾ ਪਰਿਵਾਰ ਉਸ ਦੀ ਭਾਲ ’ਚ ਨੋਇਡਾ ਪਹੁੰਚ ਗਿਆ। ਹਾਲਾਂਕਿ ਨੋਇਡਾ ਪੁਲਸ ਨੇ ਉਸ ਨੂੰ ਹਿਰਾਸਤ ’ਚ ਲੈਣ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ ਰਿਮਾਂਡ ’ਤੇ ਲਏ ਗਏ ਮੁਲਜ਼ਮਾਂ ਦੇ ਪਰਿਵਾਰ ਵਾਲੇ ਵੀ ਸਾਰਾ ਦਿਨ ਸੈਕਟਰ 20 ਥਾਣੇ ’ਚ ਬੈਠੇ ਰਹੇ। ਉਹ ਇਸ ਗੱਲ ਦੇ ਹੱਕ ’ਚ ਸਨ ਕਿ ਥਾਣੇ ’ਚ ਹੀ ਪੁੱਛਗਿੱਛ ਕੀਤੀ ਜਾਵੇਗੀ। ਪਰਿਵਾਰਕ ਮੈਂਬਰ ਪੁਲਸ ’ਤੇ ਇਸ ਮਾਮਲੇ ’ਚ ਇਕਤਰਫ਼ਾ ਕਾਰਵਾਈ ਦਾ ਦੋਸ਼ ਲਾਉਂਦਿਆਂ ਸੀ. ਬੀ. ਆਈ. ਜਾਂਚ ਦੀ ਮੰਗ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲੇ ’ਚ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੇ ਨਿਖਿਲ ਨਾਂ ਦੇ ਵਿਅਕਤੀ ਨੂੰ ਨੋਇਡਾ ਪੁਲਸ ਨੇ ਹਿਰਾਸਤ ’ਚ ਲਿਆ ਹੈ। ਨੋਇਡਾ ਪੁਲਸ ਦੀਆਂ ਟੀਮਾਂ ਗੁਰੂਗ੍ਰਾਮ ਤੇ ਦਿੱਲੀ ਦੇ ਹੋਰ ਸਥਾਨਾਂ ’ਤੇ ਮੌਜੂਦ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News