Snake Venom Case: ਐਲਵਿਸ਼ ਨੇ ED ਨੂੰ ਸਵਾਲਾਂ ਦੇ ਦਿੱਤੇ ਅਸਪਸ਼ਟ ਜਵਾਬ, ਫਿਰ ਹੋ ਸਕਦੀ ਹੈ ਪੁੱਛਗਿਛ

Wednesday, Jul 24, 2024 - 12:14 PM (IST)

ਲਖਨਊ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰੇਵ ਪਾਰਟੀਆਂ 'ਚ ਸੱਪ ਦੇ ਜ਼ਹਿਰ ਦੀ ਸਪਲਾਈ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਯੂਟਿਊਬਰ ਐਲਵਿਸ਼ ਯਾਦਵ ਤੋਂ ਲਗਭਗ ਸੱਤ ਘੰਟੇ ਪੁੱਛਗਿੱਛ ਕੀਤੀ।ਉਸ ਕੋਲੋਂ ਸੱਪ ਕਿੱਥੋਂ ਮਿਲੇ ਅਤੇ ਇਸ ਨੈੱਟਵਰਕ ਨਾਲ ਜੁੜੇ ਮੁੱਖ ਲੋਕ ਕੌਣ ਸਨ, ਇਹ ਸਵਾਲ ਪੁੱਛੇ ਗਏ ਪਰ ਇਨ੍ਹਾਂ ਸਵਾਲਾਂ 'ਤੇ ਐਲਵਿਸ਼ ਚੁੱਪ ਰਿਹਾ।ਸੂਤਰਾਂ ਦਾ ਕਹਿਣਾ ਹੈ ਕਿ ਐਲਵਿਸ਼ ਨੇ ਜ਼ਿਆਦਾਤਰ ਸਵਾਲਾਂ ਦੇ ਅਸਪਸ਼ਟ ਜਵਾਬ ਦਿੱਤੇ ਅਤੇ ਕਈ ਤੱਥਾਂ ਦੀ ਜਾਣਕਾਰੀ ਤੋਂ ਇਨਕਾਰ ਕੀਤਾ। ਜਿਸ ਕਾਰਨ ਈ.ਡੀ. ਅਗਲੇ ਹਫ਼ਤੇ ਉਸ ਤੋਂ ਮੁੜ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਿਹਾ ਹੈ। ਉਸ ਨੂੰ ਜਲਦੀ ਹੀ ਨੋਟਿਸ ਜਾਰੀ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ -ਕੀ ਲੰਡਨ ਸ਼ਿਫਟ ਹੋ ਗਏ ਹਨ ਅਨੁਸ਼ਕਾ-ਵਿਰਾਟ, ਅਫਵਾਹਾਂ ਵਿਚਾਲੇ ਲੇਟੈੱਸਟ ਤਸਵੀਰ ਹੋਈ ਵਾਇਰਲ

ਮਹਿੰਗੀਆਂ ਗੱਡੀਆਂ ਬਾਰੇ ਵੀ ਕੀਤੀ ਪੁੱਛਗਿੱਛ 
ਈ.ਡੀ. ਨੇ ਐਲਵਿਸ਼ ਤੋਂ ਉਸ ਦੇ ਬੈਂਕ ਖਾਤਿਆਂ, ਵਿਦੇਸ਼ ਯਾਤਰਾਵਾਂ, ਜਾਇਦਾਦ, ਆਮਦਨ ਟੈਕਸ ਰਿਟਰਨ ਅਤੇ ਮਹਿੰਗੀਆਂ ਕਾਰਾਂ ਬਾਰੇ ਵੀ ਪੁੱਛਗਿੱਛ ਕੀਤੀ। ਉਸ ਵਿਰੁੱਧ ਗੁਰੂਗ੍ਰਾਮ (ਹਰਿਆਣਾ) 'ਚ ਦਰਜ ਕੇਸ ਨੂੰ ਲੈ ਕੇ ਵੀ ਸਵਾਲ ਉਠਾਏ ਗਏ।ਫਾਜ਼ਿਲਪੁਰੀਆ ਦੇ ਨਾਂ ਨਾਲ ਮਸ਼ਹੂਰ ਹਰਿਆਣਾ ਦੇ ਗਾਇਕ ਰਾਹੁਲ ਯਾਦਵ ਦੇ ਗੀਤ 'ਚ ਵਰਤੇ ਗਏ ਸੱਪ ਕਿੱਥੋਂ ਮੰਗਵਾਏ ਗਏ ਸਨ, ਇਸ ਬਾਰੇ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਈ.ਡੀ. ਐਲਵਿਸ਼ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਈ.ਡੀ. ਨੇ ਇਸ ਮਾਮਲੇ 'ਚ ਹੋਰ ਦੋਸ਼ੀਆਂ ਤੋਂ ਪਹਿਲਾਂ ਕੀਤੀ ਪੁੱਛਗਿਛ ਦੇ ਆਧਾਰ 'ਤੇ ਐਲਵਿਸ਼ ਤੋਂ ਪੁੱਛਗਿੱਛ ਕੀਤੀ।

ਇਹ ਖ਼ਬਰ ਵੀ ਪੜ੍ਹੋ -ਪਾਇਲ ਮਲਿਕ ਦੇ ਤਲਾਕ ਅਤੇ ਹੁਣ ਖੁਦਕੁਸ਼ੀ ਦੀ ਖ਼ਬਰ ਸੁਣ ਕੇ ਭੜਕੇ ਲੋਕ, ਲਗਾਈ ਫਟਕਾਰ

ਈ.ਡੀ. ਨੇ ਮੰਗਲਵਾਰ ਸਵੇਰੇ ਕਰੀਬ 11:30 ਵਜੇ ਪੁੱਛਗਿੱਛ ਸ਼ੁਰੂ ਕੀਤੀ। ਈ.ਡੀ. ਨੇ ਇਸ ਤੋਂ ਪਹਿਲਾਂ 8 ਜੁਲਾਈ ਨੂੰ ਐਲਵਿਸ਼ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਫਿਰ ਐਲਵਿਸ਼ ਨੇ ਦੱਸਿਆ ਕਿ ਉਹ ਵਿਦੇਸ਼ 'ਚ ਹੈ। 8 ਜੁਲਾਈ ਨੂੰ ਹੀ ਈ.ਡੀ. ਨੇ ਐਲਵਿਸ਼ ਦੇ ਕਰੀਬੀ ਗਾਇਕ ਫਾਜ਼ਿਲਪੁਰੀਆ ਤੋਂ ਪੁੱਛਗਿੱਛ ਕੀਤੀ ਸੀ ਅਤੇ ਉਸ ਦਾ ਬਿਆਨ ਦਰਜ ਕੀਤਾ ਸੀ। ਹਾਲ ਹੀ 'ਚ ਈਡੀ ਨੇ ਗੌਤਮ ਬੁੱਧ ਨਗਰ 'ਚ ਦਰਜ ਐੱਫਆਈਆਰ ਦੇ ਆਧਾਰ 'ਤੇ ਐਲਵਿਸ਼ ਯਾਦਵ ਦੇ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਕੇ ਆਪਣੀ ਜਾਂਚ ਸ਼ੁਰੂ ਕੀਤੀ ਸੀ।


Priyanka

Content Editor

Related News