ਲਵਕੇਸ਼ ਕਟਾਰੀਆ ਨਾਲ ਐਲਵਿਸ਼ ਯਾਦਵ ਦੇ ਬੈੱਡਰੂਮ ਦੀ ਵੀਡੀਓ ਨੇ ਮਚਾਈ ਤਰਥੱਲੀ

Wednesday, Aug 07, 2024 - 12:46 PM (IST)

ਲਵਕੇਸ਼ ਕਟਾਰੀਆ ਨਾਲ ਐਲਵਿਸ਼ ਯਾਦਵ ਦੇ ਬੈੱਡਰੂਮ ਦੀ ਵੀਡੀਓ ਨੇ ਮਚਾਈ ਤਰਥੱਲੀ

ਮੁੰਬਈ- Youtuber ਅਤੇ Bigg Boss OTT 2 ਦੇ ਜੇਤੂ ਐਲਵਿਸ਼ ਯਾਦਵ ਦਾ ਵਿਵਾਦਾਂ ਨਾਲ ਡੂੰਘਾ ਰਿਸ਼ਤਾ ਹੈ। ਕਦੇ ਉਹ ਕਿਸੇ ਨੂੰ ਥੱਪੜ ਮਾਰ ਕੇ ਮੁਆਫੀ ਮੰਗਦਾ ਹੈ ਅਤੇ ਕਦੇ ਕਿਸੇ ਬਾਰੇ ਕੁਝ ਅਜਿਹਾ ਕਹਿ ਦਿੰਦਾ ਹੈ, ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ।ਹੁਣ ਹਾਲ ਹੀ 'ਚ ਐਲਵਿਸ਼ ਯਾਦਵ ਆਪਣੇ ਇਕ ਵੀਡੀਓ ਨੂੰ ਲੈ ਕੇ ਸੁਰਖੀਆਂ 'ਚ ਹਨ, ਜਿਸ 'ਚ ਉਹ ਇਕੱਲੇ ਨਹੀਂ ਹਨ ਸਗੋਂ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤ ਅਤੇ ਬਿੱਗ ਬੌਸ ਓਟੀਟੀ 3 ਦੇ ਪ੍ਰਤੀਯੋਗੀ ਲਵਕੇਸ਼ ਕਟਾਰੀਆ ਵੀ ਉਨ੍ਹਾਂ ਨਾਲ ਨਜ਼ਰ ਆ ਰਹੇ ਹਨ।ਦੋਵਾਂ ਦਾ ਇਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਦੋਵੇਂ ਇਕ ਹੀ ਕੰਬਲ 'ਚ ਸ਼ਰਟਲੈੱਸ ਅਤੇ ਆਰਾਮ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨਾਲੋਂ ਐਲਵਿਸ਼ ਦੇ ਬੋਲਾਂ ਨੇ ਸਭ ਦਾ ਧਿਆਨ ਖਿੱਚਿਆ ਹੈ।

 

ਐਲਵਿਸ਼ ਯਾਦਵ ਅਤੇ ਲਵਕੇਸ਼ ਕਟਾਰੀਆ ਦੇ ਬੈੱਡਰੂਮ ਵੀਡੀਓ ਨੂੰ ਦੇਖ ਕੇ ਯੂਜ਼ਰਸ ਵੀ ਹੈਰਾਨ ਰਹਿ ਗਏ ਹਨ। ਇਸ ਵੀਡੀਓ ਨੂੰ ਯੂਨੀਕ ਇੰਸਾਨ 2 ਨੇ ਆਪਣੇ ਐਕਸ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਐਲਵੀਸ਼ ਯਾਦਵ ਇਸ ਵੀਡੀਓ 'ਚ ਕਹਿ ਰਹੇ ਹਨ, "ਅਸੀਂ ਆਪਣਾ ਗੈਂਗ ਬਣਾਉਣ ਬਾਰੇ ਸੋਚ ਰਹੇ ਹਾਂ, ਸਮਲਿੰਗੀ ਹੋਣਾ ਕੋਈ ਮਾੜੀ ਗੱਲ ਨਹੀਂ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਯੂਜ਼ਰਸ ਸੋਸ਼ਲ ਮੀਡੀਆ 'ਤੇ ਦੋਵਾਂ ਦਾ ਮਜ਼ਾਕ ਉਡਾ ਰਹੇ ਹਨ ਅਤੇ ਕੁਝ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - 1 ਸਾਲ ਦਾ ਹੋਇਆ Ileana Dcruz ਦਾ ਪੁੱਤਰ, ਅਦਾਕਾਰਾ ਨੇ ਸਾਂਝੀ ਕੀਤੀ ਭਾਵੁਕ ਪੋਸਟ

ਵੀਡੀਓ ਵਾਇਰਲ ਹੁੰਦੇ ਹੀ ਐਲਵਿਸ਼ ਯਾਦਵ ਨੇ ਦਿੱਤੀ ਪ੍ਰਤੀਕਿਰਿਆ
ਇਹ ਵੀਡੀਓ ਵਾਇਰਲ ਹੁੰਦੇ ਹੀ ਐਲਵਿਸ਼ ਯਾਦਵ ਨੇ ਵੀ ਆਪਣੇ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ ਦਿੱਤੀ। ਉਸਨੇ ਲਿਖਿਆ-“ਅਸੀਂ LGBTQ ਦਾ ਸਮਰਥਨ ਕਰਦੇ ਹਾਂ।" ਜਦੋਂ ਲਵਕੇਸ਼ ਕਟਾਰੀਆ ਬਿੱਗ ਬੌਸ ਦੇ ਘਰ ਦੇ ਅੰਦਰ ਸਨ ਤਾਂ ਉਨ੍ਹਾਂ ਨੂੰ ਕਈ ਵਾਰ ਇਹ ਸੁਣਨਾ ਪਿਆ ਕਿ ਉਹ ਐਲਵਿਸ਼ ਯਾਦਵ ਦੇ ਮੈਨੇਜਰ ਹਨ ਅਤੇ ਉਨ੍ਹਾਂ ਵਾਂਗ ਸ਼ੋਅ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।ਅਰਮਾਨ ਮਲਿਕ ਨੇ ਤਾਂ ਉਸ ਨੂੰ ਤਾਅਨਾ ਮਾਰਦੇ ਹੋਏ ਕਿਹਾ ਸੀ ਕਿ ਲਵਕੇਸ਼ ਨੂੰ ਕੋਈ ਨਹੀਂ ਜਾਣਦਾ, ਉਹ ਤਾਂ ਐਲਵਿਸ਼ ਦੇ ਪਿੱਛੇ ਕੈਮਰਾ ਲੈ ਕੇ ਘੁੰਮਦਾ ਰਹਿੰਦਾ ਹੈ। ਬਿੱਗ ਬੌਸ OTT 3 ਤੋਂ ਲਵਕੇਸ਼ ਦੇ ਐਲੀਮੀਨੇਸ਼ਨ ਨੂੰ ਵੀ ਫੈਨਜ਼ ਦੁਆਰਾ ਗਲਤ ਕਰਾਰ ਦਿੱਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News